ਕਬਾਬ
From Wikipedia, the free encyclopedia
Remove ads
ਕਬਾਬ (ਅਮਰੀਕੀ ਕਿਬੋਬ ) ਭੋਜਨ ਦੇ ਕਈ ਕਿਸਮ ਦੇ ਲਈ ਅੰਗਰੇਜ਼ੀ ਵਿੱਚ ਵਰਤਿਆ ਜਾਣ ਵਾਲਾ ਇੱਕ ਸ਼ਬਦ ਹੈ। ਇਹ ਸ਼ਬਦ ਮੱਧ-ਪੂਰਬ ਵਿੱਚ ਉਪਜਿਆ ਹੈ ਅਤੇ ਇਹ ਦੁਨੀਆ ਭਰ ਵਿੱਚ ਹੋਰ ਭਾਸ਼ਾਵਾਂ ਵਿੱਚ ਕਈ ਜੋੜ ਅਤੇ ਰੂਪਾਂ ਨਾਲ ਵਿੱਚ ਵਰਤਿਆ ਜਾਣ ਵਾਲਾ ਇੱਕ ਆਮ ਸ਼ਬਦ ਹੈ। ਇਸ ਦੀ ਅਗਰੇਜ਼ੀ ਦੀਆ ਵੱਖ-ਵੱਖ ਕਿਸਮ ਅਤੇ ਸੱਭਿਆਚਾਰਾ ਵਿੱਚ ਵੱਖ-ਵੱਖ ਪਰਿਭਾਸ਼ਾਵਾਂ ਹਨ।

ਸਮਕਾਲੀ ਅਮਰੀਕੀ ਅਤੇ ਬ੍ਰਿਟਿਸ਼ ਅੰਗਰੇਜ਼ੀ ਵਿੱਚ, ਕਬਾਬ ਇੱਕ ਆਮ ਭੋਜਨ ਹੈ ਜਿਸ ਵਿੱਚ ਮੀਟ ਤੇ ਸਮੁੰਦਰੀ ਭੋਜਨ ਦੇ ਛੋਟੇ-ਛੋਟੇ ਟੁਕੜਿਆਂ ਨੂੰ ਪਿਆਜ਼ (ਗੰਢੇ), ਟਮਾਟਰ, ਅਤੇ ਸ਼ਿਮਲਾ ਮਿਰਚ ਨਾਲ ਸੀਨਖਾਂ ਦੀ ਮਦਦ ਨਾਲ ਬਣਦਾ ਹੈ। ਇਸ ਨੂੰ ਸ਼ੀਸ਼ ਕਬਾਬ ਜਾਂ ਫਿਰ ਸ਼ੀਸ਼ਲਿੰਕ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।[1][2][3] ਕਬਾਬ ਰਿਵਾਜ਼ ਦੇ ਤੌਰ 'ਤੇ ਘਰ ਵਿੱਚ ਜਾਂ ਫਿਰ ਰੈਸਤਰਾਂ ਵਿੱਚ ਤਿਆਰ ਕੀਤੇ ਜਾਂਦੇ ਹਨ ਅਤੇ ਆਮ ਤੌਰ 'ਤੇ, ਇੱਕ ਗਰਿੱਲ ਜਾਂ ਬਾਰਬੀ ਕਿਉ 'ਤੇ ਪਕਾਇਆ ਜਾਂਦਾ ਹੈ। ਕਬਾਬ ਸ਼ਬਦ ਅਗਰੇਜ਼ੀ ਵਿੱਚ ਆਮ ਤੌਰ 'ਤੇ ਕਿਸੇ ਵੀ ਸੀਨਖ 'ਤੇ ਬਣਾਏ ਜਾਣ ਵਾਲੇ ਭੋਜਨ ਵਾਸਤੇ ਵੀ ਵਰਤਿਆ ਜਾਂਦਾ ਹੈ ਜਿਵੇਂ ਕਿ ਬ੍ਰੋਕਤੀ, ਸਤਾਯੀ, ਸੁਵਾਲਕੀ, ਯਕੀਤੋਰੀ ਜਾਂ ਭੋਜਨ ਦੀ ਕਿਸੇ ਵੀ ਕਿਸਮ ਜੋ ਛੋਟੇ ਹੋਣ ਦੇ ਤੌਰ 'ਤੇ ਇੱਕ ਸੋਟੀ ਵਰਗੀ ਸੀਨਖ਼ 'ਤੇ ਬਣਾਇਆ ਜਾਂਦਾ ਹੈ। ਇਹ ਪਰਿਭਾਸ਼ਾ ਇਸ ਦੀ ਮੱਧ-ਪੂਰਬ ਦੀ ਪਰਿਭਾਸ਼ਾ ਤੋਂ ਅਲੱਗ ਹੈ ਜਿੱਥੇ ਕਿ ਸੀਸ਼ ਸ਼ਬਦ ਦੀ ਵਰਤੋਂ ਸੀਨਖ ਵਾਸਤੇ ਕੀਤੀ ਜਾਂਦੀ ਹੈ ਅਤੇ ਕਬਾਬ ਸ਼ਬਦ ਫਾਰਸੀ ਸ਼ਬਦ ਗ੍ਰਿਲਿਗ ਤੋ ਲਿਆ ਗਿਆ ਹੈ।[4]
ਯੂ.ਕੇ, ਆਇਰਲੈਂਡ, ਆਸਟਰੇਲੀਆ, ਅਤੇ ਉੱਤਰੀ ਅਮਰੀਕਾ ਦੇ ਬਾਹਰ ਕੁਝ ਹੋਰ ਅੰਗਰੇਜ਼ੀ ਬੋਲਣ ਦੇਸ਼ ਵਿੱਚ ਕਬਾਬ ਸ਼ਬਦ ਦੀ ਵਰਤੋ ਡੋਨਰ ਕਬਾਬ ਵਾਸਤੇ ਕੀਤੀ ਜਾਂਦੀ ਹੈ[2] ਜਾਂ ਸਵਾਰਮ ਜਾ ਗ੍ਰੋਯਸ ਜਾਂ ਸੈਂਡਵਿਚ ਵਾਸਤੇ, ਜੋ ਕੀ ਕਬਾਬ ਦੀ ਦੁਕਾਨ ਤੇ ਫਾਸਟ-ਫੂਡ ਜਾਂ ਫਿਰ ਟੇਕ ਅਵੇ (ਨਾਲ ਲੈ ਜਾ ਕੇ ਖਾਣ) ਵਾਲੇ ਭੋਜਨ ਦੇ ਤੌਰ 'ਤੇ ਉਪਲਬਧ ਹਨ। ਮੀਟ ਦੀਆਂ ਕਈ ਪਰਤਾਂ ਇੱਕ ਵਿਸ਼ਾਲ ਲੰਬਕਾਰੀ ਘੁੰਮਾਉਣੀ ਸੀਨਖ਼ ਉੱਤੇ ਸੰਗ੍ਰਹਿਤ ਹੁੰਦੇ ਹਨ, ਇਹਨਾਂ ਦੀ ਬਾਹਰੀ ਸਤਹ ਨੂੰ ਹੌਲੀ-ਹੌਲੀ ਪਕਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਕੱਟ ਲਿਆ ਜਾਂਦਾ ਹੈ ਅਤੇ ਆਮ ਤੌਰ 'ਤੇ ਫਲੈਟ ਬ੍ਰੈਡ ਜਾਂ ਪੀਟਾ ਬ੍ਰੈਡ ਦੇ ਵਿੱਚ ਪਾ ਕੇ ਸਲਾਦ ਅਤੇ ਚਟਨੀ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਰਮਨੀ ਵਿੱਚ, ਬਹੁਤ ਹੀ ਪ੍ਰਸਿੱਧ ਸੈਂਡਵਿਚ, ਤੁਰਕੀ ਪ੍ਰਵਾਸੀਆਂ ਦੁਆਰਾ ਪੇਸ਼ ਕੀਤਾ ਗਿਆ ਸੀ, ਜੋ ਕੀ ਡੋਨਰ ਦੇ ਨਾਂਅ ਜਾਣਿਆ ਜਾਂਦਾ ਹੈ ਪਰ ਅਰਬ ਦੁਕਾਨਾਂ ਤੇ ਇਹ ਸਵਾਰਮਾ ਦੇ ਨਾਂਅ ਨਾਲ ਪੇਸ਼ ਕੀਤਾ ਜਾਂਦਾ ਹੈ।[5] ਯੂਰਪ ਦੂਜੇ ਦੇਸ਼ ਵਿੱਚ ਵਿੱਚ ਅਤੇ ਸੰਸਾਰ ਭਰ ਵਿੱਚ, ਵਰਤਿਆ ਜਾਣ ਵਾਲਾ ਨਾਂਅ ਡਿਸ਼ 'ਤੇ ਹੈ ਸਥਾਨਕ ਰੀਤੀ ਰਿਵਾਜਾ 'ਤੇ ਨਿਰਭਰ ਕਰਦਾ ਹੈ।
ਭਾਰਤੀ ਅੰਗਰੇਜ਼ੀ[6] ਵਿੱਚ ਅਤੇ ਮੱਧ ਪੂਰਬ ਦੀ ਭਾਸ਼ਾ ਅਤੇ ਪਕਵਾਨਾ ਵਿੱਚ ਅਤੇ ਮੁਸਲਿਮ ਸੰਸਾਰ ਵਿੱਚ, ਕਬਾਬ ਇੱਕ ਵਿਆਪਕ ਸ਼ਬਦ ਹੈ ਜੋ ਕਿ ਅਲੱਗ-ਅਲੱਗ ਕਿਸਮ ਦੇ ਗ੍ਰਿਲ ਕੀਤੇ ਮੀਟ ਵਾਸਤੇ ਵਰਤਦੇ ਹਨ। ਇਹ ਡੋਨਰ ਕਬਾਬ ਅਤੇਸ਼ੀਸ ਕਬਾਬ ਤੋਂ ਬਿਲਕੁਲ ਅਲੱਗ ਹਨ।[4] ਚਾਹੇ ਆਮ ਤੌਰ 'ਤੇ ਇਹ ਸੀਨਖਾ 'ਤੇ ਪਕਾਇਆ ਜਾਂਦਾ ਹੈ ਪਰ ਬਹੁਤ ਸਾਰੇ ਕਿਸਮ ਦੇ ਕਬਾਬ ਇਸ ਤਰ੍ਹਾਂ ਨਹੀਂ ਪਕਾਏ ਜਾਂਦੇ[7] ਕਬਾਬ ਪਕਵਾਨ ਕੱਟੇ ਹੋਏ ਜਾਂ ਗ੍ਰਾਊਂਡ ਮੀਟ ਜਾਂ ਸਮੁੰਦਰੀ ਮੀਟ ਨਾਲ, ਕਈ ਵਾਰ ਸਬਜ਼ੀਆ ਮਿਲਾ ਕੇ, ਅੱਗ ਦੇ ਉਪਰ ਸੀਨਖਾ ਦੀ ਮਦਦ ਨਾਲ ਜਾਂ ਫਿਰ ਹੈਮਬਰਗਰ ਦੀ ਤਰ੍ਹਾਂ ਗ੍ਰਿਲ 'ਤੇ, ਜਾ ਫਿਰ ਪੈਨ ਦੀ ਮਦਦ ਨਾਲ ਓਵਨ ਵਿੱਚ ਬੇਕ ਕਰ ਕੇ ਬਣਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads