ਕਮਲ

From Wikipedia, the free encyclopedia

ਕਮਲ
Remove ads

ਕਮਲ ਜਾਂ ਕੰਵਲ ਫੁੱਲਵਾਲੇ ਬੂਟਿਆਂ ਦੇ ਪਦਮਨੀ ਟੱਬਰ ਦੀ ਇੱਕ ਵੰਡ ਹੈ। ਇਹ ਇੱਕ ਸਦਾਬਹਾਰ ਪਾਣੀ ਬੂਟਾ ਹੈ ਜਿਹੜਾ ਟਰਾਪੀਕਲ ਏਸ਼ੀਆ ਦਾ ਵਾਸੀ ਹੈ। ਦੁਨੀਆ ਦੀਆਂ ਕਈ ਥਾਂਵਾਂ ਤੇ ਫੁੱਲਵਾਰੀਆਂ ਵਿੱਚ ਉੱਗਾਇਆ ਜਾਰਿਆ ਹੈ। ਇਹ ਭਾਰਤ ਦਾ ਰਾਸ਼ਟਰੀ ਫੁੱਲ ਹੈ।

ਵਿਸ਼ੇਸ਼ ਤੱਥ ਕਮਲ, Scientific classification ...
Remove ads

ਵਿਖਾਲਾ

ਕਮਲ ਪਾਣੀ ਦਾ ਬੂਟਾ ਹੈ। ਇਹ ਦੀ ਜੜ ਅਸਫ਼ਨਜ ਵਰਗੀ ਹੁੰਦੀ ਹੈ ਤੇ ਛੱਪੜ ਯਾ ਤਲਾ ਵਿੱਚ ਪਾਣੀ ਦੇ ਥੱਲੇ ਮਿੱਟੀ ਦੇ ਅੰਦਰ ਹੁੰਦੀ ਹੈ। ਪਾਣੀ ਦੀ ਪੱਧਰ ਤੇ ਪੱਤੇ ਤੁਰਦੇ ਹਨ। ਪੱਤਿਆਂ ਦਾ ਘੇਰ 60 ਸੈਂਟੀਮੀਟਰ ਤੱਕ ਹੁੰਦਾ ਹੈ। ਫੁੱਲ 20 ਸੈਂਟੀਮੀਟਰ ਤੱਕ ਘੇਰਦਾ ਹੋ ਸਕਦਾ ਹੈ। ਕਮਲ ਗੁਲਾਬੀ, ਚਿੱਟੇ ਤੇ ਕਰੀਮ ਰੰਗ ਦੇ ਫੁੱਲ ਆਲ਼ਾ ਬੂਟਾ ਹੈ। ਇਹ ਛੱਪੜਾਂ ਤੇ ਪਾਣੀ ਚ ਉੱਗਦਾ ਹੈ ਤੇ ਇਹ ਦੇ ਪੱਤੇ ਪਾਣੀ ਤੇ ਤੁਰਦੇ ਰੀਨਦੇ ਹਨ। ਇਹ ਦਾ ਤਣਾ ਕੰਡਿਆਂ ਨਾਲ਼ ਪ੍ਰਿਆ ਹੁੰਦਾ ਹੈ।

ਇਹ ਅਫਗਾਨਿਸਤਾਨ ਤੋਂ ਲੈ ਕੇ ਵੀਅਤਨਾਮ ਤੱਕ ਹੁੰਦਾ ਹੈ। ਮਸਜਿਦਾਂ, ਮੰਦਰਾਂ, ਤੇ ਗੁਰਦੁਆਰਿਆਂ ਦੇ ਗੁੰਬਦ ਕਮਲ ਦੇ ਫੁੱਲ ਵਰਗੇ ਹੁੰਦੇ ਹਨ ਇਸ ਲਈ ਇਹ ਨੂੰ ਧਾਰਮਕ ਰੂਪ ਵੱਜੋਂ ਅਹਿਮ ਸਮਝਿਆ ਜਾਂਦਾ ਹੈ।

Remove ads

ਸੰਦਰਭ

Loading related searches...

Wikiwand - on

Seamless Wikipedia browsing. On steroids.

Remove ads