ਕਰਨਲ ਨਰਿੰਦਰਪਾਲ ਸਿੰਘ
From Wikipedia, the free encyclopedia
Remove ads
ਕਰਨਲ ਨਰਿੰਦਰਪਾਲ ਸਿੰਘ (ਜਨਮ 1922/23 -) ਪੰਜਾਬੀ ਦਾ ਨਾਵਲਕਾਰ, ਲੇਖਕ ਅਤੇ ਪੱਤਰਕਾਰ ਹੈ। ਉਸਨੇ 1976 ਵਿੱਚ ਬਾ ਮੁਲਾਹਜ਼ਾ ਹੋਸ਼ਿਆਰ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ ਸੀ।[1] ਉਸਨੇ ਹੁਣ ਤੱਕ 60 ਤੋਂ ਵੱਧ ਕਿਤਾਬਾਂ ਲਿਖੀਆਂ ਹਨ।[2]
ਜੀਵਨੀ
ਨਰਿੰਦਰਪਾਲ ਸਿੰਘ ਦਾ ਜਨਮ ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ), ਜ਼ਿਲ੍ਹਾ ਲਾਇਲਪੁਰ ਵਿੱਚ 1922/23 ਨੂੰ ਕਾਮਾ ਬੰਗਲਾ ਵਿਖੇ ਹੋਇਆ ਸੀ। ਉਹ ਰੱਖਿਆ ਸੇਵਾਵਾਂ ਵਿੱਚ 1942 ਚ ਕਮਿਸ਼ਨ ਅਫਸਰ ਭਰਤੀ ਹੋਇਆ ਸੀ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਉਸਨੇ ਪੱਛਮੀ ਏਸ਼ੀਆ ਵਿੱਚ ਸੇਵਾ ਕੀਤੀ ਸੀ। ਉਹ 1972 ਵਿੱਚ ਬ੍ਰਿਗੇਡੀਅਰ ਦੇ ਤੌਰ 'ਤੇ ਸੇਵਾ ਮੁਕਤ ਹੋਇਆ। ਉਸ ਨੇ 1962-66 ਦੇ ਦੌਰਾਨ ਭਾਰਤ ਦੇ ਰਾਸ਼ਟਰਪਤੀ ਦੇ ਮਿਲਟਰੀ ਸਕੱਤਰ ਦੇ ਤੌਰ 'ਤੇ ਸੇਵਾ ਕੀਤੀ। ਨਰਿੰਦਰਪਾਲ ਸਿੰਘ ਭਾਈ ਵੀਰ ਸਿੰਘ ਦੇ ਬਾਅਦ ਸਿੱਖ ਇਤਿਹਾਸ ਦਾ ਨਾਵਲੀ ਚਿਤਰਣ ਕਰਨ ਲਈ ਮਸ਼ਹੂਰ ਹੈ।
Remove ads
ਨਾਵਲ
- ਮਲਾਹ 1948
- ਸ਼ਕਤੀ
- ਤ੍ਰਿਆ ਜਾਲ
- ਅਮਨ ਦੇ ਰਾਹ
- ਇਕ ਰਾਹ, ਇੱਕ ਪੜਾ
- ਸੈਨਾਪਤੀ
- ਉਨਤਾਲੀ ਵਰ੍ਹੇ
- ਖੰਨਿਓ ਤਿੱਖੀ
- ਵਾਲੋਂ ਨਿੱਕੀ
- ਏਤਿ ਮਾਰਗ ਜਾਣਾ
- ਟਾਪੂ
- ਬਾ ਮੁਲਾਹਜ਼ਾ ਹੋਸ਼ਿਆਰ (1975)
ਹਵਾਲੇ
Wikiwand - on
Seamless Wikipedia browsing. On steroids.
Remove ads