ਕਰਨੈਲ ਸਿੰਘ ਈਸੜੂ
ਗੋਆ ਦੀ ਆਜ਼ਾਦੀ ਦਾ ਸ਼ਹੀਦ From Wikipedia, the free encyclopedia
Remove ads
ਸ਼ਹੀਦ ਕਰਨੈਲ ਸਿੰਘ ਈਸੜੂ ਭਾਰਤ ਦਾ ਆਜ਼ਾਦੀ ਘੁਲਾਟੀਆ ਸੀ, ਜਿਸਨੇ 15 ਅਗਸਤ 1955 ਨੂੰ ਭਾਰਤ ਦੇ ਇੱਕ ਟੁਕੜੇ ਗੋਆ, ਦਮਨ, ਦਿਓ[1] (ਜਿਸ ’ਤੇ ਪੁਰਤਗਾਲੀਆਂ ਦਾ ਕਬਜ਼ਾ ਸੀ) ਦੀ ਅਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਦੀ ਯਾਦ ਵਿਚ ਹਰ ਵਰ੍ਹੇ ਪਿੰਡ ਈਸੜੂ ਜੋ ਖੰਨਾ ਤੋਂ ਮਲੇਰਕੋਟਲਾ ਸੜਕ ’ਤੇ ਹੈ, ਵਿੱਚ ਸ਼ਹੀਦ ਦੀ ਸਮਾਧੀ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਆਦਮ ਕੱਦ ਬੁੱਤ ਵੀ ਲੱਗਾ ਹੋਇਆ ਹੈ।


ਜ਼ਿੰਦਗੀ
ਮੁਢਲੀ ਜ਼ਿੰਦਗੀ
ਕਰਨੈਲ ਸਿੰਘ ਦਾ ਜਨਮ ਚੱਕ ਨੰਬਰ 50[2], ਜ਼ਿਲ੍ਹਾ ਲਾਇਲਪੁਰ ਵਿਚ 1930 ਵਿਚ ਅਕਤੂਬਰ ਮਹੀਨੇ ਮਾਤਾ ਹਰਨਾਮ ਕੌਰ ਅਤੇ ਪਿਤਾ ਸੁੰਦਰ ਸਿੰਘ ਦੇ ਘਰ ਹੋਇਆ ਸੀ। ਘਰ ਦੀ ਗਰੀਬੀ ਦੂਰ ਕਰਨ ਲਈ ਸੁੰਦਰ ਸਿੰਘ ਘਰ ਦੱਸੇ ਬਗੈਰ ਫੌਜ ਵਿਚ ਭਰਤੀ ਹੋ ਗਿਆ। ਤਨਖਾਹ 7 ਰੁਪਏ ਮਹੀਨਾ ਲੱਗੀ ਜਿਸ ਵਿਚੋਂ ਉਹ 5 ਰੁਪਏ ਘਰ ਭੇਜ ਦਿੰਦੇ। ਕਰਨੈਲ ਸਿੰਘ ਛੇ ਭੈਣ ਭਰਾ ਸਨ। ਸਭ ਤੋਂ ਵੱਡਾ ਤਖਤ ਸਿੰਘ ਪ੍ਰਿੰਸੀਪਲ ਸੀ, ਫਿਰ ਹਰਚੰਦ ਸਿੰਘ ਅਤੇ ਫਿਰ ਭੈਣਾਂ ਹਰਬੰਸ ਕੌਰ, ਸਵਰਨ ਕੌਰ ਤੇ ਕਰਨੈਲ ਕੌਰ।
ਪੜ੍ਹਾਈ
ਆਪ ਨੇ ਸੱਤਵੀਂ ਜਮਾਤ ਤੱਕ ਦੀ ਵਿੱਦਿਆ ਹਾਈ ਸਕੂਲ ਖੁਸ਼ਪੁਰ ਤੋਂ ਪ੍ਰਾਪਤ ਕੀਤੀ। ਅੱਠਵੀਂ ਪਾਸ ਕਰਨ ਮਗਰੋਂ ਆਪ ਵੀ ਮਾਤਾ ਜੀ ਪਾਸ ਪਿੰਡ ਈਸੜੂ ਆ ਗਏ ਅਤੇ ਦਸਵੀਂ ਦੀ ਪੜ੍ਹਾਈ ਖੰਨੇ ਦੇ ਇੱਕ ਸਕੂਲ ਤੋਂ ਪ੍ਰਾਪਤ ਕੀਤੀ।
ਅਧਿਆਪਕ
ਘਰ ਦੀ ਹਾਲਾਤ ਠੀਕ ਨਾ ਹੋਣ ਕਰ ਕੇ ਆਪ ਕਾਲਜ ਵਿੱਚ ਦਾਖਲਾ ਨਾ ਲੈ ਸਕੇ ਤੇ ਪ੍ਰਾਈਵੇਟ ਤੌਰ ’ਤੇ ਐਫ.ਏ. ਦੀ ਪ੍ਰੀਖਿਆ ਪਾਸ ਕਰਨ ਉੱਪਰੰਤ ਪਿੰਡ ਬੰਬਾ ਦੇ ਸਕੂਲ ਵਿਖੇ ਅਧਿਆਪਕ ਦੇ ਤੌਰ ’ਤੇ ਸੇਵਾ ਨਿਭਾਉਣ ਲੱਗੇ। ਇਸੇ ਦੌਰਾਨ ਹੀ ਆਪ ਅਧਿਆਪਕ ਦੀ ਬੇਸਿਕ ਸਿਖਲਾਈ ਲਈ ਜਗਰਾਉਂ ਸਕੂਲ ਚਲੇ ਗਏ। ਉਹ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਚੁੱਕਾ ਸੀ।
ਆਜ਼ਾਦੀ ਦੀ ਲੜ੍ਹਾਈ
ਇਸ ਸਮੇਂ ਗੋਆ ਦੀ ਆਜ਼ਾਦੀ ਲਈ ਸੰਘਰਸ਼ ਸਿਖਰਾਂ ਤੇ ਸੀ। ਆਪ ਨੇ ਬਿਨਾਂ ਕਿਸੇ ਪਰਿਵਾਰ ਦੇ ਮੈਂਬਰ ਦੀ ਸਲਾਹ ਲਏ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਤੇ ਜਗਰਾਉਂ ਤੋਂ ਸਿੱਧਾ ਗੋਆ ਪਹੁੰਚ ਗਏ। ਸਰਹੱਦ ਪਾਰ ਕਰਦਿਆਂ ਹੀ ਪੁਰਤਗਾਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਝੰਡੇ ਵਾਲਾ ਜਥਾ ਰੁਕਿਆ। ਉਨ੍ਹਾਂ ਦੇ ਪੱਟ ਗੋਲੀਆਂ ਨੇ ਛਲਣੀ ਕਰ ਦਿੱਤੇ ਸਨ। ਲੇਟ ਜਾਣ ਦਾ ਹੁਕਮ ਹੋਇਆ। ਕੋਈ ਭਗਦੜ ਨਹੀਂ ਮਚੀ। ਝੰਡੇ ਵੱਲ ਸਾਰਿਆਂ ਦੀਆਂ ਅੱਖਾਂ ਸਨ। ਮਧੂਕਰ ਦੇ ਜ਼ਖ਼ਮੀ ਹੋਣ ਨਾਲ ਝੰਡਾ ਟੇਢਾ ਹੋ ਗਿਆ। ਸੱਤ ਗੋਲੀਆਂ ਮਧੂਕਰ ਦੇ ਸਰੀਰ ਨੂੰ ਵੀ ਛਲਣੀ ਕਰ ਗਈਆਂ ਸਨ। ਇਕ ਇਸਤਰੀ ਵਲੰਟੀਅਰ ਲਾਈਨਾਂ ਚੀਰਦੀ ਹੋਈ ਝੰਡਾ ਉਚਾ ਚੁਕਣ ਲਈ ਅੱਗੇ ਵਧੀ। ਦੋ ਗੋਲੀਆਂ ਉਸ ਦੀ ਬਾਂਹ ਵਿਚੀਂ ਲੰਘ ਚੁੱਕੀਆਂ ਸਨ। ਉਸ ਵੀਰ ਪੁੱਤਰੀ ਨੂੰ ਸਾਂਭਣ ਲਈ ਚਿਤਲੇ ਖੜ੍ਹਾ ਹੋ ਗਿਆ ਤੇ ਧਰਤੀ ਉਤੇ ਕੌਮੀ ਝੰਡਾ ਗੱਡ ਦਿੱਤਾ।[ਹਵਾਲਾ ਲੋੜੀਂਦਾ]
ਦੂਜੇ ਪਾਸੇ ਬਰਾਂਡੇ ਵਾਲੀ ਬੰਦੂਕ ਦਾ ਮੂੰਹ ਹੁਣ ਪੰਡਿਤ ਕਿਸ਼ੋਰੀ ਲਾਲ ਦੀ ਛਾਤੀ ਵੱਲ ਸੀ, ਪਰ ਕਰਨੈਲ ਸਿੰਘ ਦੌੜਦਾ ਹੋਇਆ ਅੱਗੇ ਵਧਿਆ, ਪੰਡਤ ਨੂੰ ਧੱਕਾ ਦੇ ਕੇ ਧਰਤੀ ਉਤੇ ਸੁੱਟ ਦਿੱਤਾ। ਗੋਲੀ ਲੱਗਣ ਕਾਰਨ ਕਰਨੈਲ ਸਿੰਘ ਉਛਲ ਕੇ ਚਾਰ ਕਦਮ ਅੱਗੇ ਜਾ ਡਿੱਗਾ। ਸਾਥੀ ਚਿਤਲੇ ਅਤੇ ਉਸ ਦੇ ਰਖਿਅਕਾਂ ਨੇ ਉਸ ਨੂੰ ਦਬਾ ਲਿਆ। ਇਹ ਤਾਂ ਪੰਜਾਬ ਦਾ ਸੂਰਮਾ ਕਰਨੈਲ ਸਿੰਘ ਸੀ ਜੋ ਸ਼ਹੀਦੀ ਜਾਮ ਪੀ ਗਿਆ।[3] ਓਹਨਾਂ ਦੀ ਯਾਦ ਵਿੱਚ ਪਿੰਡ ਈਸੜੂ ਵਿਖੇ ਹਰ ਸਾਲ 15 ਅਗਸਤ ਨੂੰ ਭਾਰੀ ਸ਼ਹੀਦੀ ਮੇਲਾ ਲੱਗਦਾ ਹੈ, ਜਿੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਸ਼ਰਧਾਲੂ ਆਪਣੇ ਇਸ ਮਹਾਨ ਸ਼ਹੀਦ ਨੂੰ ਨਤਮਸਤਕ ਹੁੰਦੇ ਹਨ।[4]
Remove ads
ਵਿਰਾਸਤ
ਪੰਜਾਬ ਸਰਕਾਰ ਵੱਲੋਂ ਹਰ ਸਾਲ ਈਸੜੂ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਮਾਗਮ ਕਰਵਾਇਆ ਜਾਂਦਾ ਹੈ।[5] ਪਿੰਡ ਵਾਸੀਆਂ ਵੱਲੋਂ ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਟੂਰਨਾਮੈਂਟ ਕਮੇਟੀ ਬਣਾਈ ਗਈ ਹੈ ਜੋ ਹਰ ਸਾਲ ਟੂਰਨਾਮੈਂਟ ਕਰਵਾਉਂਦੀ ਹੈ। ਸ਼ਹੀਦ ਦੇ ਨਾਂ ’ਤੇ ਪਿੰਡ ਵਿਚ ਲਾਇਬ੍ਰੇਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਬਣਾਇਆ ਗਿਆ ਹੈ। ਇੱਥੇ ਖੇਡ ਸਟੇਡੀਅਮ ਅਤੇ ਖੰਨਾ ਵਿੱਚ ਇਕ ਬਾਜ਼ਾਰ ਦਾ ਨਾਂ ਵੀ ਸ਼ਹੀਦ ਕਰਨੈਲ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਗੋਆ ਵਿੱਚ ਵੀ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ।
ਪੰਜਾਬ ਵਿਚ ਈਸੜੂ ਦੇ ਨਾਂ 'ਤੇ ਇਕ ਬੁੱਤ, ਪਿੰਡ ਦੀ ਲਾਇਬ੍ਰੇਰੀ, ਪਾਰਕ ਅਤੇ ਇਕ ਸੀਨੀਅਰ ਸੈਕੰਡਰੀ ਸਕੂਲ ਸਥਾਪਿਤ ਕੀਤਾ ਗਿਆ ਹੈ। 2015 ਵਿੱਚ, ਗੋਆ ਦੇ ਪਤਰਾਦੇਵੀ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਈਸਰੂ ਦਾ ਇੱਕ ਕਾਂਸੀ ਦਾ ਬੁੱਤ ਲਗਾਇਆ ਗਿਆ।[6]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads