ਕਰਨੈਲ ਸਿੰਘ ਸੋਮਲ
ਭਾਰਤੀ ਲੇਖਕ From Wikipedia, the free encyclopedia
Remove ads
ਕਰਨੈਲ ਸਿੰਘ ਸੋਮਲ ਪੰਜਾਬੀ ਵਾਰਤਕ ਲੇਖਕ ਹੈ।
Remove ads
ਜੀਵਨੀ
ਕਰਨੈਲ ਸਿੰਘ ਸੋਮਲ ਦਾ ਜਨਮ 28 ਸਤੰਬਰ 1940 ਨੂੰ ਪਿੰਡ ਕਲੌੜ, ਜ਼ਿਲ੍ਹਾ ਪਟਿਆਲਾ (ਹੁਣ ਫ਼ਤਿਹਗੜ੍ਹ ਸਾਹਿਬ) ਵਿਖੇ ਸ. ਪ੍ਰੇਮ ਸਿੰਘ ਅਤੇ ਸੁਰਜੀਤ ਕੌਰ ਦੇ ਘਰ ਹੋਇਆ।
ਵਿਦਿਆ
ਉਸ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਦੇ ਸਕੂਲਾਂ ਤੋਂ ਪ੍ਰਾਪਤ ਕੀਤੀ। 1958 ਵਿੱਚ ਹਾਈ ਸਕੂਲ ਬਸੀ ਪਠਾਨਾਂ ਤੋਂ ਮੈਟ੍ਰਿਕ ਕੀਤੀ ਅਤੇ ਨੌਕਰੀ ਕਰਨ ਲੱਗ ਪਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਈਵੇਟ ਤੌਰ 'ਤੇ ਐਮ. ਏ. (ਪੰਜਾਬੀ, ਹਿੰਦੀ) ਕਰਨ ਤੋਂ ਬਾਅਦ ਪੀ.ਐੱਚ. ਡੀ. ਕੀਤੀ।
ਨੌਕਰੀ
ਉਹ ਪਹਿਲਾਂ ਸਕੂਲ ਅਧਿਆਪਕ ਲੱਗਿਆ ਅਤੇ ਬਾਅਦ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਭਾਸ਼ਾ ਮਾਹਿਰ ਭਰਤੀ ਹੋ ਗਿਆ। ਦੋ ਸਾਲ ਬਾਅਦ ਉਸ ਦੀ ਸਿਲੈਕਸ਼ਨ ਸਹਾਇਕ ਡਾਇਰੈਕਟਰ ਦੀ ਹੋ ਗਈ। ਇਥੋਂ ਹੀ ਸਤੰਬਰ 1998 ਵਿੱਚ ਰਿਟਾਇਰ ਹੋ ਗਿਆ।
ਨਿਜੀ ਜੀਵਨ
ਕਰਨੈਲ ਸਿੰਘ ਦੀ ਸ਼ਾਦੀ 1966 ਵਿੱਚ ਸਤਿੰਦਰ ਕੌਰ ਨਾਲ ਹੋਈ। ਉਹਨਾਂ ਦੇ ਘਰ ਦੋ ਧੀਆਂ ਹੋਈਆਂ - ਮਨਪ੍ਰੀਤ ਕੌਰ (1969) ਅਤੇ ਜਗਪ੍ਰੀਤ ਕੌਰ (1973)।
Remove ads
ਰਚਨਾਵਾਂ
ਵਾਰਤਕ
ਖੋਜ
- ਭਾਈ ਦਿੱਤ ਸਿੰਘ ਗਿਆਨੀ - ਜੀਵਨ ਰਚਨਾ ਤੇ ਸ਼ਖਸੀਅਤ (2003)
ਬਾਲ ਸਾਹਿਤ
Works for students
Remove ads
Wikiwand - on
Seamless Wikipedia browsing. On steroids.
Remove ads