ਕਰੰਡੀ

From Wikipedia, the free encyclopedia

ਕਰੰਡੀ
Remove ads

ਕਰੰਡੀ (ਅੰਗ੍ਰੇਜ਼ੀ ਵਿੱਚ ਨਾਮ: ਟਰੋਵਲ) ਇੱਕ ਛੋਟਾ ਹੱਥ ਵਾਲਾ ਸੰਦ ਹੈ, ਜੋ ਉਸਾਰੀ ਦੇ ਕੰਮਾਂ ਵਿੱਚ ਥੋੜੀ ਮਾਤਰਾ ਵਿੱਚ ਲੇਸਦਾਰ ਜਾਂ ਕਣ ਵਾਲੀ ਸਮੱਗਰੀ ਨੂੰ ਲਾਗੂ ਕਰਨ ਲਈ, ਸਮੂਥ (ਪੱਧਰ) ਕਰਨ ਲਈ ਵਰਤਿਆ ਜਾਂਦਾ ਹੈ।

Thumb
ਚਿਣਾਈ ਵਾਲੀ ਕਰੰਡੀ

ਕਰੰਡ ਹੋਈ ਬੀਜੀ ਫਸਲ ਨੂੰ ਕਰੰਡ ਭੰਨਣ ਵਾਲੇ ਖੇਤੀ ਸੰਦ ਨੂੰ ਕਰੰਡੀ ਕਹਿੰਦੇ ਹਨ। ਜੇ ਕਰ ਬੀਜੀ ਫਸਲ ਉੱਪਰ ਉੱਗਣ ਤੋਂ ਪਹਿਲਾਂ ਥੋੜਾ ਜਿਹਾ ਮੀਂਹ ਪੈ ਜਾਵੇ ਤਾਂ ਜ਼ਮੀਨ ਦੀ ਉਤਲੀ ਤਹਿ ਸਖ਼ਤ ਹੋ ਜਾਂਦੀ ਹੈ ਜਿਸ ਕਰਕੇ ਬੀਜਿਆ ਬੀਜ ਨਹੀਂ ਉੱਗਦਾ। ਖੇਤ ਦੀ ਅਜਿਹੀ ਅਵਸਥਾ ਨੂੰ ਕਰੰਡ ਕਹਿੰਦੇ ਹਨ। ਇਸ ਕਰੰਡ ਨੂੰ ਭੰਨਣ ਲਈ ਹੀ ਕਰੰਡੀ ਦੀ ਵਰਤੋਂ ਕੀਤੀ ਜਾਂਦੀ ਹੈ। ਕਰੰਡ ਭੰਨਣ ਤੋਂ ਪਿੱਛ ਬੀਜਿਆ ਬੀਜ ਉੱਗ ਆਉਂਦਾ ਹੈ। ਕਰੰਡ ਆਮ ਤੌਰ 'ਤੇ ਪਹਿਲੇ ਸਮੇਂ ਦੀਆਂ ਹਾੜੀ ਦੀਆਂ ਫਸਲਾਂ ਜਿਵੇਂ ਕਣਕ, ਜੌਂ, ਛੋਲੇ, ਸਰ੍ਹੋਂ ਆਦਿ ਬੀਜਣ ਤੇ ਜੇ ਮੱਘਰ ਵਿਚ ਮੀਂਹ ਪੈ ਜਾਂਦਾ ਸੀ ਤਾਂ ਇਨ੍ਹਾਂ ਫਸਲਾਂ ਨੂੰ ਕਰੰਡ ਹੋ ਜਾਂਦੀ ਸੀ।[1]

ਕਰੰਡੀ ਬਣਾਉਣ ਲਈ 6 ਕੁ ਫੁੱਟ ਲੰਮਾ ਮੋਟਾ ਫੱਟਾ ਜਾਂ ਥੋੜ੍ਹੀ ਜਿਹੀ ਚੌੜੀ ਲੱਕੜ ਲਈ ਜਾਂਦੀ ਸੀ। ਇਸ ਦੇ ਹੇਠਾਂ ਥੋੜ੍ਹੀ ਥੋੜ੍ਹੀ ਦੂਰੀ 'ਤੇ 8/10 ਕੁ ਇੰਚ ਲੰਮੇ ਸਰੀਏ ਦੇ ਟੋਟੇ ਲਾਏ ਜਾਂਦੇ ਸਨ। ਇਸ ਲੱਕੜ ਦੇ ਉਪਰਲੇ ਹਿੱਸੇ ਦੇ ਵਿਚਾਲੇ ਜੰਘੀ ਲਾਈ ਜਾਂਦਾ ਸੀ। ਜੰਘੀ ਵਿਚ ਹੱਥੀ ਲੱਗੀ ਹੁੰਦੀ ਸੀ। ਫੱਟੇ ਦੇ ਸਿਰਿਆਂ ਦੇ ਦੋ ਦੋ ਕੁ ਫੁੱਟ ਅੰਦਰ ਕਰਕੇ ਦੋ ਲੋਹੇ ਦੇ ਕੁੰਡੇ ਲਾਏ ਜਾਂਦੇ ਸਨ। ਇਨ੍ਹਾਂ ਕੁੰਡਿਆਂ ਵਿਚ ਰੱਸੇ ਪਾ ਕੇ ਬਲਦਾਂ ਦੀ ਜੋੜੀ ਦੇ ਗਲਾਂ ਵਿਚ ਪਾਈ ਪੰਜਾਲੀ ਵਿਚ ਬੰਨ੍ਹੇ ਜਾਂਦੇ ਸਨ। ਕਰੰਡੀ ਵਿਚ ਲੱਗੀ ਹੱਥੀ ਨੂੰ ਫੜ ਕੇ ਜਿਮੀਂਦਾਰ ਕਰੰਡੀ ਚਲਾਉਂਦਾ ਸੀ। ਕਰੰਡੀ ਬਲਦਾਂ ਦੀ ਇਕ ਜੋੜੀ ਨਾਲ ਚਲਾਈ ਜਾਂਦੀ ਸੀ। ਕਰੰਡੀ ਦੀ ਵਰਤੋਂ ਖੇਤ ਵਿਚੋਂ ਘਾਹ ਫੂਸ ਕੱਠਾ ਕਰਨ ਲਈ ਵੀ ਕੀਤੀ ਜਾਂਦੀ ਸੀ।[2]

ਹੁਣ ਸਾਰੀ ਖੇਤੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਹੁਣ ਟਰੈਕਟਰ ਨਾਲ ਚੱਲਣ ' ਵਾਲੀਆਂ ਕਰੰਡੀਆਂ ਹਨ, ਜਿਸ ਨੂੰ ਬਾਰ ਹੈਰੋ ਵੀ ਕਹਿੰਦੇ ਹਨ। ਲੱਕੜ ਦੀ ਬਣੀ ਉਹ ਕਰੰਡੀ ਅੱਜ ਦੀ ਖੇਤੀ ਵਿਚੋਂ ਅਲੋਪ ਹੋ ਗਈ ਹੈ।

Remove ads

ਹੈਂਡ ਟੂਲ

Thumb
ਗਾਰਡਨ ਟਰੋਵਲ
Thumb
1913 ਵਿੱਚ ਫੈਡਰਲ ਕੈਪੀਟਲ ਸਿਟੀ ਕੈਨਬਰਾ ਦੇ ਸ਼ੁਰੂਆਤੀ ਕਾਲਮ ਦੇ ਨੀਂਹ ਪੱਥਰਾਂ ਵਿੱਚੋਂ ਇੱਕ ਨੂੰ ਰੱਖਣ ਲਈ ਰਸਮੀ ਇੱਟ-ਪੱਥਰ ਦਾ ਟਰੋਵਲ ਵਰਤਿਆ ਗਿਆ ਸੀ।
Thumb
ਪੁਰਾਤੱਤਵ ਖੁਦਾਈ ਵਿੱਚ ਵਰਤਿਆ ਜਾਣ ਵਾਲਾ ਪੁਆਇੰਟਿੰਗ ਟਰੋਵਲ

ਟਰੋਵਲ (ਚਿਣਾਈ) ਦੇ ਕਈ ਰੂਪ ਚਿਣਾਈ, ਕੰਕਰੀਟ ਅਤੇ ਡ੍ਰਾਈਵਾਲ ਦੇ ਨਿਰਮਾਣ ਦੇ ਨਾਲ-ਨਾਲ ਚਿਪਕਣ ਵਾਲੀਆਂ ਚੀਜ਼ਾਂ ਜਿਵੇਂ ਕਿ ਟਾਈਲਿੰਗ ਅਤੇ ਸਿੰਥੈਟਿਕ ਫਲੋਰਿੰਗ ਵਿਛਾਉਣ ਵਿੱਚ ਵਰਤੀਆਂ ਜਾਂਦੀਆਂ ਹਨ।

Thumb
ਯੂਐਸ ਨੇਵੀ ਦੇ ਕਰਮਚਾਰੀ ਤਾਜ਼ੇ ਡੋਲ੍ਹੇ ਕੰਕਰੀਟ ਨੂੰ ਨਿਰਵਿਘਨ ਬਣਾਉਣ ਲਈ ਫਲੋਟ ਟਰੋਵਲ (ਗੁਰਮਾਲੇ) ਦੀ ਵਰਤੋਂ ਕਰਦੇ ਹੋਏ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads