ਕਵਿੰਦਰ ਚਾਂਦ
ਪੰਜਾਬੀ ਕਵੀ From Wikipedia, the free encyclopedia
Remove ads
ਕਵਿੰਦਰ ਚਾਂਦ (ਜਨਮ 20 ਦਸੰਬਰ 1959) ਗ਼ਜ਼ਲ ਦੀ ਚੰਗੀ ਮੁਹਾਰਤ ਰੱਖਣ ਵਾਲੇ ਪੰਜਾਬੀ ਕਵੀਆਂ ਵਿਚੋਂ ਇੱਕ ਹੈ। ਡਾ. ਸੁਰਜੀਤ ਪਾਤਰ ਦੇ ਸ਼ਬਦਾਂ ਵਿੱਚ: ‘‘ਉਸ ਕੋਲ ਗ਼ਜ਼ਲ ਕਹਿਣ ਦਾ ਹੁਨਰ ਵੀ ਹੈ ਅਤੇ ਮਾਨਸਿਕ ਸਮਰੱਥਾ ਅਤੇ ਸੰਵੇਦਨਾ ਵੀ ਜੋ ਮਾਨਵ, ਸਮਾਜ ਅਤੇ ਸ੍ਰਿਸ਼ਟੀ ਨਾਲ ਆਪਣੀ ਸਾਂਝ ਤੇ ਟੱਕਰ ਵਿੱਚੋਂ ਪੈਦਾ ਹੁੰਦੀਆਂ ਤਰੰਗਾਂ ਨੂੰ ਮਹਿਸੂਸ ਕਰ ਸਕਣ ਦੇ ਕਾਬਲ ਬਣਾਉਂਦੀ ਹੈ।’’[1]
Remove ads
ਰਚਨਾਵਾਂ
- ਅਸ਼ਰਫੀਆਂ
- ਬੰਸਰੀ ਕਿਧਰ ਗਈ
ਕਾਵਿ ਨਮੂਨਾ
ਗ਼ਜ਼ਲ
ਸੁਪਨੇ ʼਚੋਂ ਇੱਕ ਚਿਹਰਾ ਆਪਾਂ ਚੁਰਾ ਲਿਆ ਹੈ।
ਅਪਣਾ ਗਰੀਬ ਖ਼ਾਨਾ ਕਿੰਨਾ ਸਜਾ ਲਿਆ ਹੈ।
ਮੈਂ ਦੂਰ ਤਾਂ ਬਹੁਤ ਹਾਂ ਪਰ ਛੂਹ ਰਿਹਾ ਹਾਂ ਤੈਨੂੰ,
ਸੋਚਾਂ ਦਾ ਫ਼ਾਸਲਾ ਹੁਣ ਏਨਾ ਘਟਾ ਲਿਆ ਹੈ।
ਵਿਹੜੇ ʼਚ ਚੰਨ ਤਾਰੇ, ਸੂਰਜ, ਆਕਾਸ਼ ਸਿਰਜੇ,
ਮੈਂ ਆਪਣੇ ਗਰਾਂ ਦਾ ਨਕਸ਼ਾ ਬਣਾ ਲਿਆ ਹੈ।
ਇੱਕ ਮੌਤ ਜ਼ਿੰਦਗੀ ਹੈ, ਇੱਕ ਜ਼ਿੰਦਗੀ ਹੈ ਮੁਰਦਾ,
ਜੀਵਨ ਦੇ ਆਸ਼ਕਾਂ ਨੇ ਇਹ ਭੇਦ ਪਾ ਲਿਆ ਹੈ।
ਪੱਥਰ ʼਤੇ ਜਿਹੜੇ ਵਿਲਕਣ ਫੁੱਲਾਂ ਦੀ ਪੀੜ ਜਾਣੋ,
ਜਿਉਂਦੇ ਤਰੋੜ ਲੋਕਾਂ ਮੁਰਦਾ ਸਜਾ ਲਿਆ ਹੈ।[2]
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads