ਕ਼ਸੀਦਾ

From Wikipedia, the free encyclopedia

Remove ads

ਕ਼ਸੀਦਾ (ਅਰਬੀ: قصيدة) ਇੱਕ ਕਾਵਿ ਰੂਪ ਹੈ, ਜੋ ਪੂਰਵ ਇਸਲਾਮੀ ਅਰਬ ਵਿੱਚ ਵਿਕਸਿਤ ਹੋਇਆ ਸੀ ਅਤੇ ਉਦੋਂ ਤੋਂ ਇਹ ਅੱਜ ਤੱਕ ਪ੍ਰਚੱਲਤ ਹੈ।

ਕ਼ਸੀਦਾ ਦਾ ਮੂਲ ਅਰਬੀ ਸ਼ਬਦ ਕ਼ਸਦ ਹੈ, ਜਿਸ ਦਾ ਕੋਸ਼ ਅਰਥ ਇਰਾਦਾ ਹੈ। ਭਾਵ ਕ਼ਸੀਦੇ ਵਿੱਚ ਸ਼ਾਇਰ ਕਿਸੇ ਖ਼ਾਸ ਵਿਸ਼ੇ ਬਾਰੇ ਆਪਣੇ ਖ਼ਿਆਲ ਦਾ ਇਜ਼ਹਾਰ ਕਰਨ ਦਾ ਇਰਾਦਾ ਕਰਦਾ ਹੈ। ਇਸ ਦੇ ਹੋਰ ਅਰਥ ਮਗ਼ਜ਼ ਦੇ ਹਨ ਯਾਨੀ ਕ਼ਸੀਦਾ ਆਪਣੇ ਵਿਸ਼ਾਵਸਤੂ ਦੇ ਪੱਖੋਂ ਹੋਰਨਾਂ ਕਾਵਿ ਵਿਧਾਵਾਂ ਦੇ ਮੁਕ਼ਾਬਲੇ ਵਿੱਚ ਉਹੀ ਨੁਮਾਇਆਂ ਅਤੇ ਵਿਲੱਖਣ ਹੈਸੀਅਤ ਰੱਖਦਾ ਹੈ ਜੋ ਇਨਸਾਨੀ ਜਿਸਮ ਅਤੇ ਦੇ ਅੰਗਾਂ ਵਿੱਚ ਮਗ਼ਜ਼ ਨੂੰ ਹਾਸਲ ਹੁੰਦੀ ਹੈ। ਫ਼ਾਰਸੀ ਵਿੱਚ ਕ਼ਸੀਦੇ ਨੂੰ ਚਕਾਮਾ (ਫ਼ਾਰਸੀ: چكامه) ਵੀ ਕਹਿੰਦੇ ਹਨ।

ਉਰਦੂ ਅਦਬ ਵਿੱਚ ਕ਼ਸੀਦਾ ਫ਼ਾਰਸੀ ਵਲੋਂ ਦਾਖ਼ਲ ਹੋਇਆ। ਉਰਦੂ ਵਿੱਚ ਮਿਰਜ਼ਾ ਮੁਹੰਮਦ ਰਫ਼ੀ ਸੌਦਾ ਅਤੇ ਇਬਰਾਹੀਮ ਜ਼ੌਕ ਵਰਗੇ ਸ਼ਾਇਰਾਂ ਨੇ ਕ਼ਸੀਦੇ ਦੀ ਸਿਨਫ਼ ਨੂੰ ਸਿੱਖਰੀ ਸਥਾਨ ਤੱਕ ਪਹੁੰਚਾਇਆ। ਕ਼ਸੀਦਾ ਰੂਪਕ ਪੱਖੋਂ ਗ਼ਜ਼ਲ ਨਾਲ਼ ਮਿਲਦਾ ਹੈ। ਬਹਰ ਸ਼ੁਰੂ ਤੋਂ ਆਖ਼ੀਰ ਤੱਕ ਇੱਕ ਹੀ ਹੁੰਦੀ ਹੈ। ਪਹਿਲੇ ਸ਼ੇਅਰ ਦੀਆਂ ਦੋਨੋਂ ਤੁਕਾਂ ਅਤੇ ਬਾਕ਼ੀ ਸ਼ੇਅਰਾਂ ਦੀ ਆਖ਼ਿਰੀ ਤੁਕ ਹਮਕਾਫ਼ੀਆ ਅਤੇ ਹਮਰਦੀਫ਼ ਹੁੰਦੀਆਂ ਹਨ। ਮਗਰ ਕ਼ਸੀਦੇ ਵਿੱਚ ਰਦੀਫ਼ ਲਾਜਿਮੀ ਨਹੀਂ ਹੈ। ਕ਼ਸੀਦੇ ਦਾ ਆਗ਼ਾਜ਼ ਮਤਲਾ ਨਾਲ਼ ਹੁੰਦਾ ਹੈ। ਕਈ ਵਾਰ ਦਰਮਿਆਨ ਵਿੱਚ ਵੀ ਮਤਲੇ ਲਿਆਏ ਜਾਂਦੇ ਹਨ। ਇੱਕ ਕਸੀਦੇ ਵਿੱਚ ਸ਼ੇਅਰਾਂ ਦੀ ਤਾਦਾਦ ਘੱਟ ਤੋਂ ਘੱਟ ਪੰਜ ਹੈ, ਜ਼ਿਆਦਾ ਤੋਂ ਜ਼ਿਆਦਾ ਕੋਈ ਹੱਦ ਮੁਕ਼ੱਰਰ ਨਹੀਂ। ਉਰਦੂ ਅਤੇ ਫ਼ਾਰਸੀ ਵਿੱਚ ਕਈ ਕਈ ਸੌ ਸ਼ੇਅਰਾਂ ਦੇ ਕ਼ਸੀਦੇ ਵੀ ਮਿਲਦੇ ਹਨ।[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads