ਕਾਈਲੀ ਜੇਨਰ

ਅਮਰੀਕੀ ਟੈਲੀਵਿਜ਼ਨ ਸ਼ਖਸੀਅਤ, ਮਾਡਲ, ਉਦਯੋਗਪਤੀ ਅਤੇ ਸ਼ੋਸ਼ਲ ਮੀਡੀਆ ਸ਼ਖਸ਼ੀਅਤ From Wikipedia, the free encyclopedia

Remove ads

ਕਾਈਲੀ ਕ੍ਰਿਸਟਨ ਜੇਨਰ (ਜਨਮ 10 ਅਗਸਤ 1997)[3] ਇੱਕ ਅਮਰੀਕੀ ਟੈਲੀਵਿਜ਼ਨ ਸ਼ਖਸੀਅਤ, ਮਾਡਲ, ਉਦਯੋਗਪਤੀ ਅਤੇ ਸ਼ੋਸ਼ਲ ਮੀਡੀਆ ਸ਼ਖਸ਼ੀਅਤ ਹੈ। ਕਾਈਲੀ 2007 until 2021 ਤੋਂ ਟੈਲੀਵੀਜ਼ਨ ਲੜੀ ਕੀਪਿੰਗ ਅੱਪ ਵਿਦ ਕਰਦਾਸ਼ੀਅਨਜ਼ ਨਾਲ ਜੁੜੀ ਹੋਈ ਹੈ।

ਵਿਸ਼ੇਸ਼ ਤੱਥ ਕਾਈਲੀ ਜੇਨਰ, ਜਨਮ ...

2012 ਵਿੱਚ, ਉਸਨੇ ਆਪਣੀ ਭੈਣ ਕੇਂਡਲ ਜੇਨਰ ਨਾਲ ਕੱਪੜੇ ਦੇ ਬਰਾਂਡ ਪੈਕਸਨ ਨਾਲ ਮਿਲ ਕੇ ਕੱਪੜੇ ਦੀ ਇੱਕ ਚੇਨ "ਕੇਂਡਲ ੳੈਂਡ ਕਾਈਲੀ" ਬਣਾਈ। 2015 ਵਿੱਚ, ਜਨੇਰ ਨੇ "ਕਾਈਲੀ ਕਾਸਮੈਟਿਕਸ" ਨਾਮਕ ਆਪਣੀ ਖੁਦ ਦੀ ਕਾਸਮੈਟਿਕਸ ਲਾਈਨ ਸ਼ੁਰੂ ਕੀਤੀ ਅਤੇ ਇੱਕ "ਮੋਬਾਇਲ ਐਪ" ਵੀ ਬਣਾਈ।

2014 ਅਤੇ 2015 ਵਿੱਚ ਟਾਈਮ ਰਸਾਲੇ ਨੇ ਜੇਨਰ ਭੈਣਾਂ ਨੂੰ ਦੁਨੀਆ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕਿਸ਼ੋਰਾਂ ਦੀ ਸੂਚੀ ਵਿੱਚ ਸੂਚੀਬੱਧ ਕੀਤਾ ਸੀ। .[4][5] 2018 ਤੱਕ, 100 ਮਿਲੀਅਨ ਤੋਂ ਵੱਧ ਲੋਕਾਂ ਦੇ ਨਾਲ, ਉਹ ਇੰਸਟਾਗਰਾਮ ਦੇ ਸਿਖਰਲੇ 10 ਸਭ ਤੋਂ ਵੱਧ ਪਸੰਦ ਕੀਤੇ ਲੋਕਾਂ ਵਿੱਚੋਂ ਇੱਕ ਹੈ।[6] 2017 ਵਿਚ, ਜੇਨਰ ਨੂੰ ਫੋਰਬਜ਼ ਦੀ ਫੋਰਬਜ਼ 100 ਸੂਚੀ ਵਿੱਚ ਰੱਖਿਆ ਗਿਆ ਸੀ, ਜਿਸ ਨਾਲ ਉਹ ਇਸ ਸੂਚੀ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਸਭ ਤੋਂ ਘੱਟ ਉਮਰ ਵਾਲੀ ਵਿਅਕਤੀ ਬਣ ਗਈ ਸੀ। ਜੇਨੇਰ ਨੇ ਆਪਣੀ ਸਪਿਨ ਆਫ ਸੀਰੀਜ਼, ਲਾਈਫ ਆਫ਼ ਕਾਈਲੀ ਸ਼ੁਰੂ ਕੀਤੀ, ਜੋ ਕਿ ਈ! 'ਤੇ 6 ਅਗਸਤ 2017 ਪ੍ਰੀਮੀਅਰ ਕੀਤੀ ਗਈ ਸੀ।[7]

Remove ads

ਮੁੱਢਲਾ ਜੀਵਨ

ਜੇਨਰ ਦਾ ਲਾਸ ਐਂਜਲਸ, ਕਾਈਲੀਫ਼ੋਰਨੀਆ ਵਿਖੇ ਹੋਇਆ ਸੀ। ਉਹ 1976 ਦੇ ਓਲੰਪਿਕਸ ਡਿਕੈਥਲਾਨ ਦੇ ਜੇਤੂ ਕੈਲਟਿਨ ਜੇਨਰ ਅਤੇ ਟੈਲੀਵਿਜ਼ਨ ਸ਼ਖਸੀਅਤ ਕ੍ਰਿਸ ਜੇਨਰ ਦੀ ਸਭ ਤੋਂ ਛੋਟੀ ਧੀ ਹੈ।[8] ਉਸਦੀ ਇੱਕ ਵੱਡੀ ਭੈਣ ਕੇਂਡਲ ਹੈ। ਉਸਦੀਆਂ ਤਿੰਨ ਵੱਡੀਆਂ ਸੌਤੇਲੀਆਂ ਭੈਣਾਂ ਕੋਰਟਨਨੀ, ਕੋਲ ਅਤੇ ਕਿਮ ਕਰਦਾਸ਼ੀਅਨ ਹਨ।

ਜੇਨਰ ਨੇ ਸੀਅਰਾ ਕੈਨਿਯਨ ਸਕੂਲ ਤੋਂ ਪੜ੍ਹਾਈ ਕੀਤੀ ਜਿੱਥੇ ਉਹ ਚੀਅਰਲੀਡਿੰਗ ਟੀਮ ਦੀ ਮੈਂਬਰ ਸੀ। ਉਸਨੇ ਲੌਰਲ ਸਪ੍ਰਿੰਗਸ ਸਕੂਲ ਤੋਂ ਡਿਪਲੋਮਾ ਕੀਤਾ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads