ਕਾਦਰ ਖ਼ਾਨ
From Wikipedia, the free encyclopedia
Remove ads
ਕਾਦਰ ਖ਼ਾਨ ਇੱਕ ਭਾਰਤੀ ਫਿਲਮ ਅਭਿਨੇਤਾ, ਮਖੌਲੀਆ ਅਤੇ ਫਿਲਮ ਨਿਰਦੇਸ਼ਕ ਹੈ। ਅਭਿਨੇਤਾ ਦੇ ਤੌਰ 'ਤੇ ਉਸ ਨੇ 300 ਤੋਂ ਜ਼ਿਆਦਾ ਫਿਲਮਾਂ ਵਿੱਚ ਕੰਮ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫਿਲਮ 1973 ਦੀ ਦਾਗ਼ ਸੀ ਜਿਸ ਵਿੱਚ ਮੁੱਖ ਪਾਤਰ ਦੀ ਭੂਮਿਕਾ ਰਾਜੇਸ਼ ਖੰਨਾ ਨੇ ਨਿਭਾਈ ਸੀ। ਇਸ ਵਿੱਚ ਉਸ ਨੇ ਇੱਕ ਅਟਾਰਨੀ ਦਾ ਕਿਰਦਾਰ ਅਦਾ ਕੀਤਾ ਸੀ।[3] ਉਹ 1970 ਦੇ ਦਹਾਕੇ ਤੋਂ ਲੈ ਕੇ 1999 ਤੱਕ ਬਾਲੀਵੁਡ ਦੇ ਸਭ ਤੋਂ ਤੇਜ਼ ਪਟਕਥਾ ਲੇਖਕ ਸੀ। ਇਸ ਦੌਰਾਨ ਉਸ ਨੇ 200 ਫਿਲਮਾਂ ਦੇ ਡਾਇਲਾਗ ਲਿਖੇ। ਉਸ ਨੇ ਇਸਮਾਈਲ ਯੂਸੁਫ ਕਾਲਜ ਤੋਂ ਗਰੈਜੂਏਸ਼ਨ ਕੀਤਾ। 1970 ਦੇ ਦਹਾਕਾ ਵਿੱਚ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਸ ਨੇ ਨੇ ਐਮ ਐਚ ਸਾਬੂ ਸਿੱਦੀਕ ਕਾਲਜ ਆਫ਼ ਇੰਜੀਨੀਅਰਿੰਗ, ਮੁੰਬਈ ਵਿੱਚ ਇੱਕ ਪ੍ਰੋਫੈਸਰ ਵਜੋਂ ਸੇਵਾ ਕਰਦਾ ਸੀ।[4]
Remove ads
Remove ads
ਆਰੰਭਕ ਜੀਵਨ ਅਤੇ ਸਿੱਖਿਆ
ਖ਼ਾਨ ਦਾ ਜਨਮ ਕਾਬੁਲ, ਅਫਗਾਨਿਸਤਾਨ ਵਿੱਚ ਹੋਇਆ ਸੀ।[5] ਉਸ ਦਾ ਪਿਤਾ ਨੇ ਕੰਧਾਰ ਤੋਂ ਅਬਦੁਲ ਰਹਿਮਾਨ ਖ਼ਾਨ ਸੀ ਅਤੇ ਉਸ ਦੀ ਮਾਤਾ ਇਕਬਾਲ ਬੇਗਮ ਪਿਸ਼ਿਨ, ਬ੍ਰਿਟਿਸ਼ ਭਾਰਤ ਤੋਂ ਸੀ। ਖ਼ਾਨ ਦੇ ਤਿੰਨ ਭਰਾ ਸ਼ਮਸ ਉਰ ਰਹਿਮਾਨ, ਫਜ਼ਲ ਰਹਿਮਾਨ ਅਤੇ ਹਬੀਬ ਉਰ ਰਹਿਮਾਨ ਸਨ।[5] ਕਾਦਰ ਖ਼ਾਨ ਜਾਤ ਦਾ ਪਠਾਣ ਹੈ ਜੋ ਕਾਕੜ ਕਬੀਲੇ ਨਾਲ ਸਬੰਧ ਰੱਖਦਾ ਹੈ।
ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਕਾਦਰ ਖ਼ਾਨ ਇੰਜੀਨੀਅਰਿੰਗ ਕਾਲਜ ਦਾ ਸੀ। ਉਸ ਕਾਲਜ ਦੇ ਇੱਕ ਸਾਲਾਨਾ ਜਲਸੇ ਵਿੱਚ ਇੱਕ ਡਰਾਮਾ ਖੇਡਦੇ ਹੋਏ ਦਿਲੀਪ ਕੁਮਾਰ ਦੀ ਨਜ਼ਰ ਉਸ ਉੱਤੇ ਪੈ ਗਈ ਅਤੇ ਉਸ ਨੇ ਖ਼ਾਨ ਨੂੰ ਆਪਣੀ ਅਗਲੀ ਫਿਲਮ ਲਈ ਸਾਇਨ ਕਰ ਲਿਆ।
ਸ਼ੁਰੂ ਵਿੱਚ ਉਹ ਥੀਏਟਰ ਲਈ ਡਰਾਮੇ ਲਿਖਿਆ ਕਰਦੇ ਸਨ ਅਤੇ ਇਸ ਦੌਰਾਨ ਵਿੱਚ ਫਿਲਮ ਜਵਾਨੀ ਦੀਵਾਨੀ ਲਈ ਸਕਰਿਪਟ ਲਿਖਣ ਦਾ ਮੌਕ਼ਾ ਮਿਲਿਆ। ਅਤੇ ਇੱਥੋਂ ਉਸ ਦੇ ਫਿਲਮੀ ਸਫ਼ਰ ਦਾ ਆਗਾਜ਼ ਹੋ ਗਿਆ।
ਉਸ ਦੀ ਰਿਹਾਇਸ਼ ਮੁੰਬਈ ਵਿੱਚ ਸੀ। ਉਸ ਦਾ ਖ਼ਾਨਦਾਨ ਨੀਦਰਲੈਂਡ ਅਤੇ ਕਨੇਡਾ ਵਿੱਚ ਵੀ ਆਬਾਦ ਹੈ। ਉਸ ਦੇ ਤਿੰਨ ਬੇਟੇ ਹਨ, ਸਰਫ਼ਰਾਜ਼ ਖ਼ਾਨ, ਸ਼ਹਨਵਾਜ਼ ਖ਼ਾਨ ਅਤੇ ਤੀਜਾ ਪੁੱਤਰ ਕਨੇਡਾ ਵਿੱਚ ਮੁਕੀਮ ਹੈ। ਸਰਫ਼ਰਾਜ਼ ਖ਼ਾਨ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਬਾਲੀਵੁਡ ਅਦਾਕਾਰਾ ਜ਼ਰੀਨ ਖ਼ਾਨ ਵੀ ਕਾਦਿਰ ਖ਼ਾਨ ਹੀ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੀ ਹੈ, ਉਹ ਅਦਾਕਾਰਾ ਹੋਣ ਦੇ ਨਾਲ ਨਾਲ ਮਾਡਲ ਵੀ ਹੈ। ਕਾਦਿਰ ਖ਼ਾਨ ਨੇ ਬਾਅਦ ਵਿੱਚ ਕੈਨੇਡਾ ਦੀ ਸ਼ਹਿਰੀਅਤ ਲੈ ਲਈ ਸੀ। ਉਹ ਇੱਕ ਭਾਰਤੀ ਮੁਸਲਮਾਨ ਸੀ।
Remove ads
ਮੌਤ
ਕਾਦਰ ਖਾਨ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਸੁਪਰਾਨੁਇਕਲੀਅਰ ਪਾਲਸੀ ਨਾਮ ਦੀ ਬੀਮਾਰੀ ਨਾਲ ਜੂਝ ਰਿਹਾ ਸੀ, ਜੋ ਕਿ ਇੱਕ ਲਾਈਲਾਜ ਬਿਮਾਰੀ ਹੈ।[6][7] ਸਾਹ ਲੈਣ ਵਿੱਚ ਤਕਲੀਫ ਦੇ ਕਾਰਨ 28 ਦਸੰਬਰ 2018 ਨੂੰ ਕਨੇਡਾ ਇੱਕ ਹਸਪਤਾਲ ਵਿੱਚ ਦਾਖਲ ਹੋਇਆ, ਜਿੱਥੇ ਉਹ ਆਪਣੇ ਬੇਟੇ-ਬਹੂ ਦੇ ਕੋਲ ਇਲਾਜ ਕਰਵਾਉਣ ਦੇ ਲਈ ਗਿਆ ਸੀ।[7] 31 ਦਸੰਬਰ 2018 (ਪੂਰਬੀ ਸਮੇਂ ਮੰਡਲ ਦੇ ਅਨੁਸਾਰ) ਉਸ ਦੇ ਸਰਫਰਾਜ ਖ਼ਾਨ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ।।[8][9][10] ਉਸਦਾ ਅੰਤਮ ਸੰਸਕਾਰ ਕਨੇਡਾ ਮਿਸਿਸਾਗੁਆ ਸਥਿਤ ਮੇਅਡੋਵਲੇ ਕਬਰਸਤਾਨ ਵਿੱਚ ਹੋਇਆ ਹੈ।[11]
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads