ਕਾਨਾ ਸਿੰਘ

ਪੰਜਾਬੀ ਕਵੀ From Wikipedia, the free encyclopedia

ਕਾਨਾ ਸਿੰਘ
Remove ads

ਕਾਨਾ ਸਿੰਘ ਇੱਕ ਪੰਜਾਬੀ ਲੇਖਿਕਾ ਹੈ। ਉਹ ਕਹਾਣੀ, ਨਜ਼ਮ ਅਤੇ ਵਾਰਤਕ ਆਦਿ ਵਿਧਾਵਾਂ ਵਿੱਚ ਲਿਖਦੀ ਹੈ।[1] ਉਹ ਸਾਂਝੇ ਪੰਜਾਬ ਦੀ ਜੰਮਪਲ ਹੈ ਅਤੇ ਉਸਦਾ ਜਨਮ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਦੇ ਗੁਜਰਖਾਨ ਵਿਖੇ 8 ਫ਼ਰਵਰੀ 1937 ਨੂੰ ਹੋਇਆ। ਉਹ ਅਜਕਲ ਪੰਜਾਬ ਦੇ ਸ਼ਹਿਰ ਮੋਹਾਲੀ ਵਿਖੇ ਰਹਿੰਦੀ ਹੈ। ਉਹ ਲੇਖਣੀ ਨੂੰ ਆਪਣੇ ਸਵੈ-ਪ੍ਰਗਟਾ ਦਾ ਮਾਧਿਅਮ ਮੰਨਦੀ ਹੈ ਅਤੇ ਉਸਦਾ ਵਿਚਾਰ ਹੈ ਕਿ ਕਲਮ ਉਸ ਅੰਦਰਲੇ ਬਾਲਕ ਦਾ ਖਿਡੌਣਾ ਹੈ। ਹਰ ਕੌੜੇ-ਮਿੱਠੇ ਤਜਰਬੇ ਨਾਲ ਦੋ-ਚਾਰ ਹੋਣ ਵਾਸਤੇ ਇਹ ਖਿਡੌਣਾ ਉਸਨੂੰ ਤਾਕਤ ਬਖ਼ਸ਼ਦਾ ਹੈ। 2004 ਦੀ ਮਹਿਫਿਲ-ਏ-ਮੁਸ਼ਾਇਰਾ ਗੁਜਰਾਂਵਾਲਾ ਉਸ ਨੂੰ ਕਾਨਾ ਪੋਠੋਹਾਰਨ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ ਸ੍ਰ੍ਰ। ਉਸ ਨੂੰ ਪੰਜਾਬੀ ਅਕਾਡਮੀ ਲੁਧਿਆਣਾ ਵੱਲੋਂ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ ਅਤੇ ਦਿੱਲੀ ਦੀ ਸਾਹਿਤ ਸੱਭਿਆਚਾਰ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਮਿਲ ਚੁੱਕਾ ਹੈ।

ਵਿਸ਼ੇਸ਼ ਤੱਥ ਕਾਨਾ ਸਿੰਘ, ਜਨਮ ...
Thumb
ਕਾਨਾ ਸਿੰਘ 2024 ਵਿੱਚ।
Remove ads

ਕਾਵਿ ਵੰਨਗੀ

ਕੁੜੀ ਪੋਠੋਹਾਰ ਦੀ
ਹੁਸਨਾਂ ਨੀ ਰਾਣੀ ਹਾਂ ਮੈਂ
ਨੱਢੀ ਪੋਠੋਹਾਰ ਨੀ
ਸੁਹਣੀ ਤੈ ਸਿਆਣੀ ਹਾਂ ਮੈਂ
ਨੱਢੀ ਪੋਠੋਹਾਰ ਨੀ।
ਵੱਡੀ ਥਈ ਖਾਈ ਖਾਈ
ਗਰੀ ਤੈ ਛੁਹਾਰੇ
ਉੱਚੀ ਥਈ ਘਿੰਨੀ ਘਿੰਨੀ
ਪੀਂਘਾਂ ਨੇ ਹੁਲਾਰੇ
ਪੀਢੀ ਥਈ ਕੁੱਦੀ ਕੁੱਦੀ
ਢੱਕੀਆਂ ਤੈ ਕੱਸੀਆਂ
ਕੂਲੀ ਥਈ ਪੀ ਪੀ ਦੁੱਧ
ਮੱਖਣ ਤੈ ਲੱਸੀਆਂ
ਜੰਡੀਆਂ ਤੈ ਚੜ੍ਹੀ ਚੜ੍ਹੀ
ਬੇਰੀਆਂ ਉਲਾਰ੍ਹਨੀ
ਹੁਸਨਾਂ ਨੀ ਰਾਣੀ ਹਾਂ ਮੈਂ
ਨੱਢੀ ਪੋਠੋਹਾਰ ਨੀ।

ਕਿਤਾਬਾਂ

  • ਲੋਹਿਓਂ ਪਾਰਸ (ਨਜ਼ਮ )
  • ਰੂਹ ਦਾ ਅਨੁਵਾਦ(ਰੇਖਾ ਚਿਤਰ)
  • ਚਿੱਤ ਚੇਤਾ (ਸੰਸਮਰਣ )
  • ਮੁਹਾਲੀ ਟੂ ਮਾਸਕੋ (ਸਫ਼ਰਨਾਮਾ)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads