ਕਾਰਲ ਲੂਈਸ

From Wikipedia, the free encyclopedia

ਕਾਰਲ ਲੂਈਸ
Remove ads

ਕਾਰਲ ਲੂਈਸ ਦਾ ਜਨਮ ਹੌਸਟਨ, ਟੈਕਸਸ ਅਮਰੀਕਾ ਵਿਖੇ ਹੋਇਆ। 1980 ਦੀਆਂ ਮਾਸਕੋ ਉਲੰਪਿਕ ਦੇ ਬਾਈਕਾਟ ਕਰਨ ਫਿਲਾਡੇਲਫਿਆ ਵਿੱਚ ਆਯੋਜਿਤ ਉਲੰਪਿਕ ਬਾਈਕਾਟ ਖੇਡਾਂ ਦੇ ਦੌਰਾਨ ਲੰਮੀ ਛਾਲ ਵਿੱਚ ਕਾਂਸੀ ਦੇ ਤਗਮੇ ਉੱਤੇ ਸਬਰ ਕਰਨ ਵਾਲੇ ਕਾਰਲ ਲੂਈਸ ਦੀ ਪਹਿਲੀ ਕਾਮਯਾਬੀ 1983 ਦੀਆਂ ਹੇਲਸਿੰਕੀ ਵਿਸ਼ਵ ਅਥਲੈਟਿਕ ਖੇਡਾਂ ਦੌਰਾਨ 3 ਸੋਨ ਤਗਮੇ (100 ਮੀਟਰ, 4×100 ਮੀਟਰ ਅਤੇ ਲੰਮੀ ਛਾਲ) ਸੀ। 1984 ਦੀਆਂ ਲਾਸ ਏਂਜਲਸ ਉਲੰਪਿਕ ਖੇਡਾਂ ਵਿੱਚ 4 ਸੋਨ ਤਗਮੇ (100 ਮੀਟਰ, 200 ਮੀਟਰ, 4×100 ਮੀਟਰ ਅਤੇ ਲੰਮੀ ਛਾਲ), 1988 ਦੀਆਂ ਸਿਓਲ ਖੇਡਾਂ ਵਿੱਚ ਦੋ ਸੋਨ ਤਗਮੇ (100 ਮੀਟਰ ਅਤੇ ਲੰਮੀ ਛਾਲ ਅਤੇ ਇੱਕ ਚਾਂਦੀ ਦਾ ਤਗਮਾ (200 ਮੀਟਰ), 1992 ਦੀਆਂ ਬਰਸੀਲੋਨਾ ਉਲੰਪਿਕ ਦੌਰਾਨ ਦੋ ਸੋਨ ਤਗਮੇ (4×100 ਮੀਟਰ ਅਤੇ ਲੰਮੀ ਛਾਲ) ਅਤੇ 1996 ਦੀਆਂ ਐਟਲਾਂਟਾ ਉਲੰਪਿਕ ਦਾ ਲੰਮੀ ਛਾਲ ਦਾ ਸੋਨ ਤਗਮਾ ਜਿੱਤਣ ਨਾਲ ਉਸ ਨੇ 12 ਸਾਲਾਂ ਦੇ ਚਾਰ ਉਲੰਪਿਕ ਖੇਡਾਂ ਵਿਚੋਂ ਕੁੱਲ 9 ਸੋਨ ਅਤੇ ਇੱਕ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ 1983 ਤੋਂ 1993 ਤੱਕ ਵਿਸ਼ਵ ਅਥਲੈਟਿਕ ਮੁਕਾਬਲਿਆਂ ਵਿੱਚ ਕੁੱਲ ਅੱਠ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਦੇ ਤਗਮੇ ਹਾਸਲ ਕੀਤੇ। ਸਭ ਤੋਂ ਵੱਡੀ ਉਪਲਬਧੀ 1991 ਦੇ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਬੋਬ ਬੀਮਨ ਦਾ 1968 ਉਲੰਪਿਕ ਦਾ ਰਿਕਾਰਡ (9:90 ਮੀਟਰ) 0.5 ਸੈਂਟੀਮੀਟਰ ਨਾਲ ਤੋੜਨਾ। ਕਾਰਲ ਲੂਈਸ ਦਾ ਇਹ ਰਿਕਾਰਡ ਅੱਜ ਤੱਕ ਕਾਇਮ ਹੈ।[1][2]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਸਰਵੋਤਮ

  • 100 ਮੀਟਰ: 9.86 ਸੈਕਿੰਡ (ਅਗਸਤ 1991, ਟੋਕੀਓ)
  • 200 ਮੀਟਰ: 19.75 ਸੈਕਿੰਡ (ਜੂਨ 1983, ਇੰਡੀਆਪੋਲਸ)
  • ਲੰਮੀ ਛਾਲ: 8.87 ਮੀਟਰ (29 ਫੁਟ 1¼ ਇੰਚ) 1991, w 8.91 ਮੀਟਰ (29 ਫੁਟ 2¾ ਇੰਚ) 1991 (ਟੋਕੀਓ)
  • 4 × 100 ਮੀਟਰ ਰਿਲੇ: 37.40 ਸੈਕਿੰਡ (ਅਮਰੀਕਾ ਅਗਸਤ 1992, ਬਾਰਸੀਲੋਨਾ)
  • 4 × 200 ਮੀਟਰ ਰਿਲੇ: 1:18.68 ਮਿੰਟ 1994; (ਵਰਡ ਰਿਕਾਰਡ)

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads