ਕਾਲਾ ਜੰਗਲ
ਜਰਮਨੀ ਦੀ ਇੱਕ ਜੰਗਲੀ ਪਰਬਤ ਲੜੀ From Wikipedia, the free encyclopedia
Remove ads
ਕਾਲਾ ਜੰਗਲ (German: Schwarzwald, ਉਚਾਰਨ [ˈʃvaʁt͡svalt] "ਸ਼ਵਾਰਟਸਵਾਲਟ") ਬਾਡਨ-ਵਿਊਰਟਮਬਰਗ, ਦੱਖਣ-ਪੱਛਮੀ ਜਰਮਨੀ ਦੀ ਇੱਕ ਜੰਗਲੀ ਪਰਬਤ ਲੜੀ ਹੈ। ਪੱਛਮ ਅਤੇ ਦੱਖਣ ਵੱਲ ਇਹ ਰਾਈਨ ਘਾਟੀ ਨਾਲ਼ ਘਿਰਿਆ ਹੋਇਆ ਹੈ। ਸਭ ਤੋਂ ਉੱਚੀ ਚੋਟੀ ਫ਼ੈਲਡਬਰਗ ਹੈ ਜਿਹਦੀ ਉੱਚਾਈ 1,493 ਮੀਟਰ (4,898 ਫੁੱਟ) ਹੈ। ਇਹ ਇਲਾਕਾ ਲਗਭਗ ਚੌਕੋਰ ਹੈ ਜਿਹਦੀ ਲੰਬਾਈ 160 ਅਤੇ ਚੌੜਾਈ 60 ਕਿਲੋਮੀਟਰ ਤੱਕ ਹੈ। ਇਹਦਾ ਨਾਂ Schwarzwald (ਜਰਮਨ ਵਿੱਚ ਮਤਲਬ "ਕਾਲਾ ਜੰਗਲ") ਰੋਮਨ ਲੋਕਾਂ ਤੋਂ ਆਇਆ ਹੈ ਜੋ ਇਹਨਾਂ ਜੰਗਲ-ਭਰਪੂਰ ਪਹਾੜਾਂ ਨੂੰ Silva Nigra (ਸਿਲਵਾ ਨੀਗਰਾ) ਜਾਂ Silva Carbonara (ਸਿਲਵਾ ਕਾਰਬੋਨਾਰਾ) (ਲਾਤੀਨੀ ਮਤਲਬ "ਕਾਲਾ ਜੰਗਲ") ਆਖਦੇ ਸਨ ਕਿਉਂਕਿ ਇਸ ਜੰਗਲ ਵਿਚਲੇ ਬਹੁਤ ਸੰਘਣੇ ਚੀੜ ਦੇ ਰੁੱਖ ਬਹੁਤਾ ਚਾਨਣ ਰੋਕ ਲੈਁਦੇ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads