ਕਾਲਾ ਧਨ

From Wikipedia, the free encyclopedia

Remove ads

ਕਾਲਾ ਧਨ (ਬੇਹਿਸਾਬ-ਕਿਤਾਬਾ ਧਨ) en:Black Money(unaccounted Money)[1] ਟੈਕਸ ਚੋਰੀ ਦਾ ਧਨ ਹੁੰਦਾ ਹੈ, ਜਿਸ ਦਾ ਵਹੀ ਖਾਤਿਆਂ ਵਿੱਚ ਕੋਈ ਜ਼ਿਕਰ ਨਹੀਂ ਹੁੰਦਾ। ਦੌਲਤ ਨੂੰ ਧੋਖੇ ਨਾਲ, ਭ੍ਰਿਸ਼ਟ ਢੰਗ ਨਾਲ ਇਕੱਠਾ ਕਰਕੇ, ਗੁਪਤ ਤੇ ਬੇਨਾਮੀ ਖਾਤਿਆਂ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ। ਗੈਰ-ਕਾਨੂੰਨੀ, ਅਨੈਤਿਕ ਢੰਗਾਂ ਅਤੇ ਚੋਰ ਮੋਰੀਆਂ ਰਾਹੀਂ ਇਕੱਠਾ ਕੀਤਾ ਧਨ ਵਿਦੇਸ਼ੀ ਬੈਂਕਾਂ ਵਿੱਚ ਲੁਕਾ ਕੇ ਰੱਖਿਆ ਜਾਂਦਾ ਹੈ ਜੋ ਕਾਲਾ ਧਨ ਅਖਵਾਉਂਦਾ ਹੈ।

ਸਰੋਤ

ਕਾਲਾ ਧਨ ਸਿਰਫ ਰੋਕੜੇ ਦੀ ਸ਼ਕਲ ਵਿੱਚ ਨਹੀਂ ਹੋਰ ਵੀ ਕਈ ਸ਼ਕਲਾਂ, ਜਿਵੇਂ ਬੇਨਾਮੀ ਜਾਇਦਾਦ, ਬੇਨਾਮੀ ਕੰਪਨੀਆਂ ਵਿੱਚ ਲਗਾਈ ਹਿੱਸੇਦਾਰੀ, ਵਿਦੇਸ਼ੀ ਬੈਂਕਾਂ ਵਿੱਚ ਜੋੜਿਆ ਦੇਸੀ ਸਰਕਾਰਾਂ ਦੇ ਹਿਸਾਬ ਉਹਲੇ ਰੱਖਿਆ ਧਨ ਇਸ ਦੀਆਂ ਉਦਾਹਰਨਾਂ ਹਨ।ਨਸ਼ੀਲੀਆਂ ਦਵਾਈਆਂ ਤੇ ਮਾਰੂ ਗ਼ੈਰ ਕਨੂੰਨੀ ਹਥਿਆਰਾਂ ਦਾ ਧੰਦਾ,ਕੰਜਰਖ਼ਾਨੇ ਚੋਰੀ ਕੀਤੇ ਮਾਲ ਦਾ ਧੰਦਾ, ਚੋਰੀ ਕੀਤੇ ਸੰਗੀਤ, ਫਿਲਮਾਂ ਤੇ ਸਾਫਟਵੇਅਰ ਤੇ ਹਵਾਲੇ ਦੇ ਸਾਧਨ ਨਾਲ ਸਮਗਲਿੰਗ ਰਾਹੀਂ ਪੈਦਾ ਕੀਤਾ ਧਨ ਇਸ ਦੇ ਮੁੱਖ ਸਰੋਤ ਹਨ।[1]

ਰੋਕੜਾ ਤੇ ਕਾਲਾ ਧਨ

ਰੋਕੜੇ ਦੀ ਸ਼ਕਲ ਵਿੱਚ ਰੱਖਿਆ ਕਾਲਾ ਧਨ ਕਿਸੇ ਦੇਸ਼ ਦੇ ਕੁੱਲ ਕਾਲੇ ਧਨ ਦਾ ਨਾਮਾਲੂਮ ਹਿੱਸਾ ਹੀ ਹੁੰਦਾ ਹੈ। ਅਨੁਮਾਨ ਅਨੁਸਾਰ ਭਾਰਤ ਵਿੱਚ ਇਹ ਹਿੱਸਾ ਕੇਵਲ ੫ ਪ੍ਰਤੀਸ਼ਤ ਹੀ ਹੈ।[2][3] ਰੋਕੜਾ ਆਪਣੇ ਆਪ ਵਿੱਚ ਕਾਲਾ ਚਿੱਟਾ ਨਹੀਂ ਹੁੰਦਾ, ਧਨ ਦਾ ਵਟਾਂਦਰਾ ਉਸ ਦੇ ਕਾਲੇ ਜਾਂ ਚਿੱਟੇ ਹੋਣ ਦੀ ਸਥਿਤੀ ਦਰਸਾਉਂਦਾ ਹੈ। ਜੇ ਵਟਾਂਦਰੇ ਦਾ ਹਿਸਾਬ ਕਿਤਾਬ ਸਰਕਾਰ ਨੂੰ ਜ਼ਾਹਰ ਕੀਤਾ ਹੈ ਤਾਂ ਉਹ ਵੱਟਕ ਸਫੇਦ ਹੈ ਨਹੀਂ ਤਾਂ ਉਸ ਵੱਟਕ ਨਾਲ ਕਾਲਾ ਧਨ ਪੈਦਾ ਹੋ ਜਾਂਦਾ ਹੈ।ਗਰੀਬ ਦੇਸ਼ਾਂ ਵਿੱਚ ਰੋਕੜੇ ਰਾਹੀਂ ਜ਼ਿਆਦਾਤਰ ਵਪਾਰ ਕਰਨ ਦਾ ਚਲਨ ਹੈ।ਰੋਕੜਾ-ਰਹਿਤ ਅਰਥਚਾਰਾ ਕਾਇਮ ਕਰਨ ਲਈ ਇੱਕ ਜ਼ਬਰਦਸਤ ਤੇ ਭਰੋਸੇਮੰਦ ਕੰਪਿਊਟਰੀਕ੍ਰਿਤ ਆਰਥਕ ਢਾਂਚਾ ਖੜਾ ਕਰਨਾ ਅਤੀ ਜ਼ਰੂਰੀ ਹੈ। ਰੋਕੜਾ ਰਹਿਤ ਵਪਾਰ ਸਾਰੇ ਕਾਲੇ ਧਨ ਦੀ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ।

Remove ads

ਜਾਹਲੀ ਕਰੰਸੀ ਤੇ ਕਾਲਾ ਧਨ

ਕਾਲੇ ਧਨ ਵਿੱਚ ਲਿਪਤ ਰੋਕੜੇ ਦਾ ਮਤਲਬ ਜਾਹਲੀ ਕਰੰਸੀ ਨਹੀਂ ਹੈ।ਸਗੋਂ ਅਧਿਕਤਰ ਕਾਲੇ ਧਨ ਵਿੱਚ ਲੱਗਾ ਰੋਕੜਾ ਅਸਲ ਕਰੰਸੀ ਹੀ ਹੁੰਦਾ ਹੈ ਜਿਸ ਨੂੰ ਕਾਲੇ ਤੋਂ ਚਿੱਟਾ ਕਰਨ ਲਈ ਕਈ ਢੰਗ ਅਪਣਾਏ ਜਾਂਦੇ ਹਨ। ਭਾਰਤ ਵਿੱਚ ਜਾਹਲੀ ਕਰੰਸੀ ਤਾਂ ਅਨੁਮਾਨਿਤ ਕੇਵਲ ਇੱਕ ਲੱਖ ਵਿੱਚ ਕੁੱਝ ਸੌ ਰੁਪਏ ਹੀ ਹੈ ਜੋ ਬਹੁਤ ਨਿਗੂਣੀ ਹੈ।

ਬੈਂਕ

ਅਕਤੂਬਰ 2013 ਵਿੱਚ ਸਵਿਟਜ਼ਰਲੈਂਡ ਨੇ ਖ਼ੁਦ ਮੰਨਿਆ ਸੀ ਕਿ ਉਸ ਦੇ ਬੈਂਕਾਂ ਵਿੱਚ 58 ਮੁਲਕਾਂ ਦੇ ਅਮੀਰਾਂ ਦਾ ਕਾਲਾ ਧਨ ਪਿਆ ਹੈ। ਸੰਨ 1948 ਤੋਂ ਲੈ ਕੇ 2008 ਤਕ ਭਾਰਤੀ ਲੋਕਾਂ ਦੇ ਸਵਿਸ ਬੈਂਕਾਂ ਵਿੱਚ 28 ਲੱਖ ਕਰੋੜ ਛੁਪਾਏ ਹੋਏ ਹਨ। ਇੱਕ ਹੋਰ ਅੰਦਾਜ਼ੇ ਅਨੁਸਾਰ ਦੇਸ਼ ਦੀ ਲਗਪਗ 70 ਲੱਖ ਕਰੋੜ ਰੁਪਏ ਦੀ ਧਨ ਰਾਸ਼ੀ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਪਈ ਹੈ। ਜਦੋਂ ਤੋਂ ਭਾਰਤ ਵਿੱਚ ਇਸ ਪੂੰਜੀ ਨੂੰ ਵਾਪਸ ਦੇਸ਼ ਲਿਆਉਣ ਦਾ ਰੌਲਾ ਪਿਆ ਹੈ ਉਦੋਂ ਤੋਂ ਹੀ ਇਹ ਲੋਕ ਆਪਣੀ ਪੂੰਜੀ ਨੂੰ ਕਢਵਾ ਕੇ ਹੋਰ ਪਾਸੇ ਖ਼ੁਰਦ-ਬੁਰਦ ਕਰਨ ਵਿੱਚ ਲੱਗੇ ਹੋਏ ਹਨ। 2011 ਵਿੱਚ ਇਹ ਪੂੰਜੀ 14000 ਕਰੋੜ ਰਹਿ ਗਈ ਅਤੇ 2012 ਵਿੱਚ ਘਟ ਕੇ 9000 ਕਰੋੜ ਤਕ ਰਹਿ ਗਈ ਹੈ। 2002 ਤੋਂ 2011 ਵਿਚਕਾਰ ਭਾਰਤ ਵਿੱਚੋਂ 15 ਲੱਖ 70 ਹਜ਼ਾਰ ਕਰੋੜ ਕਾਲਾ ਧਨ ਵਿਦੇਸ਼ਾਂ ਵਿੱਚ ਹਿਜਰਤ ਕਰ ਗਿਆ ਸੀ। ਭਾਰਤ ਵਿੱਚ ਕਾਲਾ ਧਨ ਅਰਥ ਵਿਵਸਥਾ ਦੇ 50 ਫ਼ੀਸਦੀ ਤਕ ਵਧ ਚੁੱਕਾ ਹੈ। ਭਾਰਤੀ ਬਾਜ਼ਾਰ ਵਿੱਚ ਵਿਦੇਸ਼ਾਂ ਤੋਂ ਬਿਨਾਂ 100 ਲੱਖ ਕਰੋੜ ਦਾ ਕਾਲਾ ਧਨ ਜਾਂ ਤਾਂ ਦੱਬਿਆ ਪਿਆ ਹੈ ਜਾਂ ਇੱਧਰ-ਉੱਧਰ ਤੁਰਿਆ ਫਿਰਦਾ ਹੈ। ਇਸ ਧਨ ਦਾ ਕੋਈ ਲੇਖਾ-ਜੋਖਾ ਨਹੀਂ ਹੈ। ਦੇਸ਼ ਦੀ ਕੁੱਲ ਆਮਦਨ ਦਾ 87 ਫ਼ੀਸਦੀ ਸਿਰਫ਼ 20 ਫ਼ੀਸਦੀ ਅਮੀਰਾਂ ਕੋਲ ਹੀ ਹੈ। 60 ਫ਼ੀਸਦੀ ਕੋਲ 11.7 ਫ਼ੀਸਦੀ ਅਤੇ ਬਾਕੀ 20 ਫ਼ੀਸਦੀ ਲੋਕਾਂ ਕੋਲ 1.3 ਫ਼ੀਸਦੀ ਹੀ ਹੈ। ਜੇਕਰ ਸਰਕਾਰ ਉੱਪਰਲੇ ਵਰਗ ਦੀ 60 ਫ਼ੀਸਦੀ ਪੂੰਜੀ ਜ਼ਬਤ ਕਰ ਲਵੇ ਜੋ ਕਰਨੀ ਵੀ ਚਾਹੀਦੀ ਹੈ ਤਾਂ ਦੇਸ਼ ਸਿਰੋਂ ਕਰਜ਼ਾ ਲਹਿ ਸਕਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads