ਕਾਲਾ ਹਿਰਨ

From Wikipedia, the free encyclopedia

ਕਾਲਾ ਹਿਰਨ
Remove ads

ਕਾਲਾ ਹਿਰਨ (ਅੰਗਰੇਜ਼ੀ: ਬਲੈਕ ਬੱਕ; ਬੋਟੇਨੀਕਲ ਨਾਮ: Antelope Cervicapra) ਹਿਰਨਾਂ ਦੀ ਉਹ ਪ੍ਰਜਾਤੀ ਹੈ ਜੋ ਹਿੰਦ ਉਪ-ਮਹਾਦੀਪ ਵਿੱਚ ਮਿਲਦੀ ਹੈ। ਕੌਮਾਂਤਰੀ ਕੁਦਰਤ ਸੰਭਾਲ ਸੰਸਥਾ (IUCN) ਨੇ 2003 ਵਿੱਚ ਕਰੀਬੀ ਸੰਕਟ-ਗ੍ਰਸਤ ਸ਼੍ਰੇਣੀ ਵਿੱਚ ਸ਼ਾਮਲ ਕਰ ਦਿੱਤਾ ਸੀ ਕਿਉਂਕਿ ਵੀਹਵੀਂ ਸਦੀ ਦੌਰਾਨ ਇਨ੍ਹਾਂ ਦੀ ਰੇਂਜ ਅਤੀਅੰਤ ਘਟ ਗਈ ਸੀ।[1] ਏਨਟੀਲੋਪ ਗਣ ਦੀ ਇਹ ਇੱਕੋ ਪ੍ਰਜਾਤੀ ਬਚੀ ਹੈ।[2] ਇਹਦਾ ਗਣ ਨਾਮ ਲਾਤੀਨੀ ਸ਼ਬਦ ਐਂਟਾਲੋਪਸ, ਸਿੰਗਾਂ ਵਾਲਾ ਜਾਨਵਰ ਤੋਂ ਆਇਆ ਹੈ।[3] ਪ੍ਰਜਾਤੀ ਸੇਰਵੀਕਾਪਰਾ ਲਾਤੀਨੀ ਸ਼ਬਦਾਂ ਕਾਪਰਾ, ਬਕਰੀ ਅਤੇ ਸੇਰਵਸ, ਹਿਰਨ ਤੋਂ ਬਣਿਆ ਹੈ।[4]

ਵਿਸ਼ੇਸ਼ ਤੱਥ ਕਾਲਾ ਹਿਰਨ, Conservation status ...
Remove ads

ਆਮ ਲੱਛਣ

  • ਸਰੀਰ ਦੀ ਲੰਬਾਈ - 100-150 ਸੈ.ਮੀ/3-3.5 ਫੁਟ
  • ਮੌਢੇ ਦੀ ਉੱਚਾਈ - 60- 85 ਸੈ.ਮੀ/3-2.8 ਫੁਟ
  • ਪੂੰਛ ਦੀ ਲੰਬਾਈ - 10-17 ਸੈ.ਮੀ/4-6.8 ਇੰਚ
  • ਭਾਰ - 25-35 ਕਿਲੋ/55-57 ਐਲ.ਬੀ[5]
  • ਨਰ ਅਤੇ ਮਾਦਾ ਵੱਖ - ਵੱਖ ਰੰਗ ਦੇ ਹੁੰਦੇ ਹਨ।
  • ਇਸ ਦੇ ਸਿੰਗਾਂ ਵਿੱਚ ਛੱਲਿਆਂ ਵਰਗੇ ਉਭਾਰ ਹੁੰਦੇ ਹਨ ਜੋ ਪੇਚਦਾਰ ਕਿਨਾਰੀ ਵਾਂਗ ਉੱਪਰ ਵੱਲ ਵਧਦੇ ਹਨ ਅਤੇ ਆਮ ਤੌਰ 'ਤੇ 1 ਤੋਂ 4ਚੱਕਰ ਹੁੰਦੇ ਹਨ। ਸਿੰਗਾਂ ਦੀ ਲੰਮਾਈ 79 ਸਮ ਤੋਂ ਇੱਕ ਮੀਟਰ ਤੱਕ ਹੋ ਸਕਦੀ ਹੈ।
  • ਨਰ ਵਿੱਚ ਉੱਪਰਲੇ ਸਰੀਰ ਦਾ ਰੰਗ ਕਾਲਾ (ਜਾਂ ਗਾੜਾ ਭੂਰਾ) ਹੁੰਦਾ ਹੈ। ਹੇਠਲੇ ਸਰੀਰ ਦਾ ਰੰਗ ਅਤੇ ਅੱਖ ਦੇ ਚਾਰੇ ਪਾਸੇ ਚਿੱਟਾ ਹੁੰਦਾ ਹੈ। ਮਾਦਾ ਹਲਕੇ ਭੂਰੇ ਰੰਗ ਦੀ ਹੁੰਦੀ ਹੈ।
  • ਕਾਲੇ ਹਿਰਨ ਜਿਆਦਾਤਰ 5-50 ਦੇ ਝੁੰਡਾਂ ਵਿੱਚ ਚੱਲਦੇ ਹਨ ਅਤੇ ਇਸ ਵਿੱਚ ਇਸ ਵਿੱਚ 5 ਜਾਂ ਇਸ ਤੋਂ ਵੀ ਵਧ ਨਰ ਹੁੰਦੇ ਹਨ।
  • ਪੱਧਰੀ ਜਮੀਨ ਉੱਪਰ, ਕਾਲਾ ਹਿਰਨ ਸਭ ਤੋਂ ਵਧ ਤੇਜ ਦੌੜਨ ਵਾਲਾ ਥਲੀ ਥਣਧਾਰੀ ਜੀਵ ਹੈ ਅਤੇ ਇਹ ਕਈ ਵਾਰ 80 ਕਿਲੋਮੀਟਰ ਪ੍ਰਤੀ ਘੰਟਾ ਦੌੜਦਾ ਪਾਇਆ ਗਿਆ ਹੈ।
Remove ads

ਭਾਰਤੀ ਸੱਭਿਆਚਾਰ ਵਿੱਚ

Thumb
ਅਕਬਰਨਾਮਾ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕਰ ਰਿਹਾ ਅਕਬਰ

ਤਮਿਲ ਭਾਸ਼ਾ ਵਿੱਚ ਕਾਲਾ ਹਿਰਨ ਲਈ ਪੁਲਵਾਈ, ਥੀਰੂਗਮਾਨ, ਵੇਲੀਮਾਨ, ਕਾਦਾਮਾਨ, ਇਰਾਲਾਈ, ਕਾਰੀਨਚਿਕੇਦਾਈ ਅਤੇ ਮ੍ਰਿਗੂਮਾਨ ਨਾਮ ਮਿਲਦੇ ਹਨ। ਕੰਨੜ ਵਿੱਚ ਇਸਨੂੰ ਕ੍ਰਿਸ਼ਨ ਮ੍ਰਿਗ ਅਤੇ ਤੇਲਗੂ ਵਿੱਚ ਕ੍ਰਿਸ਼ਨ ਜਿਨਕਾ ਵੀ ਕਹਿੰਦੇ ਹਨ। ਕਾਲਾ ਹਿਰਨ ਭਾਰਤੀ ਪੰਜਾਬ ਦਾ ਰਾਜਕੀ ਜਾਨਵਰ ਹੈ। ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ 34/13/ਐਫ ਟੀ .4-83-6044 ਮਿਤੀ 15-3-1989 ਰਾਹੀਂ ਇਸਨੂੰ ਰਾਜਕੀ ਜਾਨਵਰ ਐਲਾਨਿਆ ਗਿਆ ਸੀ।ਪੰਜਾਬ ਦੇ ਇਲਾਵਾ ਇਹ ਆਂਧਰਾ ਪ੍ਰਦੇਸ਼ ਦਾ ਵੀ ਰਾਜਕੀ ਜਾਨਵਰ ਹੈ। ਬੰਗਾਲੀ ਵਿੱਚ ਇਸ ਲਈ ਕ੍ਰਿਸ਼ਨਾਸਾਰ ਅਤੇ ਮਰਾਠੀ ਵਿੱਚ ਕਾਲਾ ਹਿਰਨ, ਸਾਸਿਨ, ਇਰਾਲਾਈ ਮਾਨ, ਤੇ ਕਲਵੀਟ ਨਾਮ ਵੀ ਸ਼ਾਮਲ ਹਨ।[6]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads