ਕਾਲੀ ਖਾਂਸੀ

From Wikipedia, the free encyclopedia

Remove ads

ਕਾਲੀ ਖਾਂਸੀ, ਜਿਸ ਨੂੰ ਪਰਟੂਸਿਸ ਜਾਂ 100 ਦਿਨਾਂ ਦੀ ਖਾਂਸੀ ਵੀ ਕਿਹਾ ਜਾਂਦਾ ਹੈ, ਛੂਤ ਦੁਆਰਾ ਫੈਲਣ ਵਾਲੀ ਬੈਕਟੀਰੀਅਲ ਬਿਮਾਰੀ ਹੈ।[1][2] ਸ਼ੁਰੂਆਤ ਵਿੱਚ ਇਸ ਦੇ ਲੱਛਣ ਅਕਸਰ ਆਮ ਜੁਕਾਮ ਵਰਗੇ ਹੁੰਦੇ ਹਨ ਜਿਸ ਵਿੱਚ ਨੱਕ ਵੱਗਣਾ, ਬੁਖਾਰ, ਹਲਕੀ ਖਾਂਸੀ ਹੁੰਦੀ ਹੈ। ਇਸ ਤੋਂ ਬਾਅਦ ਕਈ ਹਫਤੇ ਖੰਘ ਦੇ ਗੰਭੀਰ ਦੌਰੇ ਪੈਂਦੇ ਹਨ। ਖੰਘ ਦੇ ਦੌਰੇ ਤੋਂ ਬਾਅਦ ਜਦੋਂ ਵਿਅਕਤੀ ਸਾਹ ਲੈਂਦਾ ਹੈ ਤਾਂ ਉੱਚੀ "ਹੂਪ" ਦੀ ਅਵਾਜ ਆ ਸਕਦੀ ਹੈ।[2] ਖੰਘ ਸੌ ਦਿਨ ਜਾਂ ਦਸ ਹਫਤਿਆਂ ਤੋਂ ਜਿਆਦਾ ਰਹਿ ਸਕਦੀ ਹੈ।[3] ਇੱਕ ਵਿਅਕਤੀ ਨੂੰ ਇੰਨੀ ਸਖਤ ਖਾਂਸੀ ਆ ਸਕਦੀ ਹੈ ਕਿ ਉਲਟੀ, ਪਸਲੀਆਂ ਟੁੱਟਣਾ ਜਾਂ ਵਿਅਕਤੀ ਇਸ ਕੋਸ਼ਿਸ਼ ਨਾਲ ਬਹੁਤ ਥੱਕ ਜਾਂਦਾ ਹੈ।[2][4] ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖਾਂਸੀ ਬਹੁਤ ਘੱਟ ਜਾਂ ਹੁੰਦੀ ਹੀ ਨਹੀਂ ਅਤੇ ਇਸਦੀ ਬਜਾਏ ਕੁਝ ਮਿਆਦ ਲਈ ਵਿੱਚ ਉਹ ਸਾਹ ਨਹੀਂ ਲੈਂਦੇ।[2] ਲਾਗ ਲੱਗਣ ਅਤੇ ਲੱਛਣਾ ਦੀ ਸ਼ੁਰੂਆਤ ਵਿੱਚਕਾਰ ਸਮਾਂ ਆਮ ਕਰਕੇ 7 ਤੋਂ 10 ਦਿਨ ਹੁੰਦਾ ਹੈ।[5] ਜਿਨ੍ਹਾਂ ਵਿਅਕਤੀਆਂ ਦਾ ਟੀਕਾਕਰਨ ਹੋਇਆ ਹੁੰਦਾ ਹੈ ਬਿਮਾਰੀ ਉਹਨਾਂ ਵਿੱਚ ਵੀ ਹੋ ਸਕਦੀ ਹੈ ਪਰ ਲੱਛਣ ਬਹੁਤ ਘੱਟ ਹੁੰਦੇ ਹਨ।[2]

ਪਰਟੂਸਿਸ ਬੋਰਡੈਟੈਲਾ ਪਰਟੂਸਿਸ ਨਾਂ ਵਾਲੇ ਬੈਕਟੀਰੀਆ ਕਾਰਨ ਹੁੰਦੀ ਹੈ। ਇਹ ਹਵਾ ਦੁਆਰਾ ਫੈਲਣ ਵਾਲੀ ਬਿਮਾਰੀ ਹੈ ਜੋ ਅਸਾਨੀ ਨਾਲ ਸੰਕਰਮਿਤ ਵਿਅਕਤੀ ਦੇ ਖੰਘਣ ਅਤੇ ਛਿੱਕਣ ਨਾਲ ਫੈਲਦੀ ਹੈ।[6] ਲੱਛਣਾਂ ਦੀ ਸ਼ੁਰੂਆਤ ਤੋਂ ਤਕਰੀਬਨ ਤਿੰਨ ਹਫਤਿਆਂ ਖਾਂਸੀ ਦੇ ਦੌਰੇ ਤੱਕ ਦੂਜਿਆਂ ਨੂੰ ਬਿਮਾਰੀ ਫੈਲਾ ਸਕਦੇ ਹਨ। ਜਿਹਨਾਂ ਦਾ ਰੋਗਾਣੂਨਾਸ਼ਕ (ਐਂਟੀਬਾਇਓਟਿਕ) ਨਾਲ ਇਲਾਜ ਹੁੰਦਾ ਹੈ, ਉਹ ਪੰਜ ਦਿਨ ਤੋਂ ਬਾਅਦ ਦੂਜਿਆਂ ਨੂੰ ਸੰਕਰਮਿਤ ਨਹੀਂ ਕਰ ਸਕਦੇ।[7] ਨੱਕ ਅਤੇ ਗਲੇ ਦੇ ਪਿੱਛੋਂ ਨਮੂਨਾ ਲੈ ਕੇ ਬਿਮਾਰੀ ਦਾ ਪਤਾ ਲਗਾਇਆ ਜਾਂਦਾ ਹੈ। ਇਸ ਮਨੂਨੇ ਦੀ ਜਾਂਚ ਕਲਚਰ ਜਾਂ ਪਾਲੀਮਰੇਜ ਚੈਨ ਪ੍ਰਤੀਕਿਰਿਆ ਦੁਆਰਾ ਕੀਤਾ ਜਾਂ ਸਕਦੀ ਹੈ।[8]

ਇਸਦੀ ਰੋਕਥਾਮ ਮੁੱਖ ਤੌਰ ਤੇ ਪਰਟੂਸਿਸ ਟੀਕਾ ਦੇ ਟੀਕਾਕਰਣ ਨਾਲ ਹੁੰਦੀ ਹੈ।[9] ਸ਼ੁਰੂਆਤੀ ਟੀਕਾਕਰਣ ਛੇ ਅਤੇ ਅੱਠ ਹਫਤਿਆਂ ਦੀ ਉਮਰ ਦੇ ਵਿਚਕਾਰ ਕੀਤਾ ਜਾਂਦਾ ਹੈ, ਜਿਸ ਵਿੱਚ ਚਾਰ ਖੁਰਾਕਾਂ ਜੀਵਨ ਦੇ ਪਹਿਲੇ ਦੋ ਸਾਲਾਂ ਵਿੱਚ ਦਿੱਤੀਆਂ ਜਾਂਦੀਆਂ ਹਨ।[10] ਸਮਾਂ ਲੰਘਣ ਤੋਂ ਬਾਅਦ ਇਹ ਟੀਕਾ ਘੱਟ ਅਸਰਦਾਰ ਹੁੰਦਾ ਜਾਂਦਾ ਹੈ ਤੇ ਅਕਸਰ ਬੱਚਿਆ ਅਤੇ ਬਾਲਗਾਂ ਲਈ ਵਾਧੂ ਖੁਰਾਕਾਂ ਦੀ ਸਿਫਾਰਿਸ਼ ਕੀਤੀ ਜਾਂਦਾ ਹੈ।[11] ਐਂਟੀਬਾਇਓਟਿਕ ਉਹਨਾਂ ਲੋਕਾਂ ਵਿੱਚ ਬਿਮਾਰੀ ਨੂੰ ਰੋਕਣ ਲਈ ਵਰਤੇ ਜਾ ਸਕਦੇ ਹਨ ਜੋ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ ਜਾਂ ਗੰਭੀਰ ਬਿਮਾਰੀ ਦੇ ਖਤਰੇ ਤੇ ਹਨ।[12] ਉਹਨਾਂ ਰੋਗੀਆਂ ਵਿੱਚ ਐਟੀਬਾਇਓਟਿਕਸ ਲਾਭਦਾਇਕ ਹੁੰਦੇ ਹਨ, ਜਿਨ੍ਹਾਂ ਨੂੰ ਬਿਮਾਰੀ ਦੇ ਸ਼ੁਰੂਆਤੀ  ਲੱਛਣਾਂ ਦੇ 3 ਹਫਤਿਆਂ ਅੰਦਰ ਦੇਣਾ ਸ਼ੁਰੂ ਕਰ ਦਿੱਤਾ ਜਾਵੇ; ਪਰ ਜਿਆਦਾਤਰ ਲੋਕਾਂ ਵਿੱਚ ਘੱਟ ਪ੍ਰਭਾਵ ਹੁੰਦਾ ਹੈ। ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਵਿੱਚ ਸ਼ੁਰੂਆਤੀ ਲੱਛਣਾਂ ਦੇ ਤਿੰਨ ਹਫਤਿਆਂ ਵਿੱਚ ਇਸਦੇ ਲੈਣ ਦੀ ਸਲਾਹ ਦਿੱਤੀ ਜਾਂਦੀ ਹੈI ਵਰਤੇ ਜਾਣ ਵਾਲੇ ਐਂਟੀਬਾਇਓਟਿਕ ਵਿੱਚ ਅਰਿਥਰੋਮਾਈਸਿਨ, ਅਜਿਥਰੋਮਾਈਸਿਨ ਜਾਂ ਟਰਾਈਮੈਥੋਪਰਿਮ/ਸਲਫਾਮੀਐਕਜੋਲ ਸ਼ਾਮਲ ਹਨ।[7] ਖੰਘ ਲਈ ਦਵਾਈ ਦੇ ਅਸਰ ਦੇ ਸਬੂਤ ਘੱਟ ਹਨ।[13] ਇੱਕ ਤੋਂ ਘੱਟ ਉਮਰ ਦੇ ਬਹੁਤ ਸਾਰੇ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਣ ਦੀ ਲੋੜ ਹੁੰਦੀ ਹੈ।[2]

ਇਹ ਅਨੁਮਾਨ ਲਗਾਇਆ ਗਿਆ ਹੈ ਕਿ ਪੂਰੀ ਦੁਨੀਆ ਵਿੱਚ ਪਰਟੂਸਿਸ 16 ਮਿਲੀਅਨ ਲੋਕਾਂ ਨੂੰ ਹਰ ਸਾਲ ਪ੍ਰਭਾਵਿਤ ਕਰਦੀ ਹੈ।[13] ਜਿਆਦਾਤਰ ਕੇਸ ਵਿਕਾਸਸ਼ੀਲ ਦੇਸ਼ਾਂ ਵਿੱਚ ਸਾਹਮਣੇ ਆਉਂਦੇ ਹਨ ਅਤੇ ਹਰ ਉਮਰ ਦੇ ਲੋਕ ਪ੍ਰਭਾਵਿਤ ਹੋ ਸਕਦੇ ਹਨ।[9][13] 2013 ਵਿੱਚ ਸਿੱਟੇ ਵਜੋਂ 61,000 ਮੌਤਾਂ ਹੋਈਆਂ, ਜੋ 1990 ਵਿੱਚ ਹੋਈਆਂ 1,38,000 ਮੌਤਾਂ ਤੋਂ ਘੱਟ ਹਨ।[14] ਇੱਕ ਸਾਲ ਤੋਂ ਘੱਟ ਉਮਰ ਦੇ ਪ੍ਰਭਾਵਿਤ ਬੱਚਿਆਂ ਵਿੱਚੋਂ ਲਗਭਗ 2% ਦੀ ਮੌਤ ਹੁੰਦੀ ਹੈ।[4] ਬਿਮਾਰੀ ਦੇ ਫੈਲਣ ਬਾਰੇ ਸਭ ਤੋਂ ਪਹਿਲਾਂ 16ਵੀਂ ਸਦੀ ਵਿੱਚ ਦੱਸਿਆ ਗਿਆ ਸੀ। ਬਿਮਾਰੀ ਫੈਲਾਉਣ ਵਾਲੇ ਬੈਕਟੀਰੀਆ ਦੀ ਖੋਜ 1906 ਵਿੱਚ ਹੋਈ। 1940 ਦੇ ਦਹਾਕੇ ਵਿੱਚ ਟੀਕਾ ਉਪਲਬਧ ਹੋ ਗਿਆ ਸੀ।[5]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads