ਕਿਮ ਇਲ-ਸੁੰਙ

ਉੱਤਰੀ ਕੋਰੀਆ ਦਾ ਆਗੂ From Wikipedia, the free encyclopedia

ਕਿਮ ਇਲ-ਸੁੰਙ
Remove ads

ਕਿਮ ਇਲ-ਸੁੰਗ ਕੋਰੀਆਈ ਉਚਾਰਨ: [ki.mil.s͈ɔŋ], ਜਾਂ ਕਿਮ ਇਲ ਸੋਂਗ (15 ਅਪਰੈਲ 1912 – 8 ਜੁਲਾਈ 1994) 1948 ਵਿੱਚ ਅਗਵਾਨੀ ਦੇ ਅਰੰਭ ਤੋਂ ਲੈ ਕੇ 1994 ਵਿੱਚ ਹੋਈ ਮੌਤ ਤੱਕ ਕੋਰੀਆਈ ਲੋਕਤੰਤਰੀ ਲੋਕ-ਗਣਰਾਜ, ਜਿਹਨੂੰ ਆਮ ਤੌਰ ਉੱਤੇ ਉੱਤਰੀ ਕੋਰੀਆ ਕਿਹਾ ਜਾਂਦਾ ਹੈ, ਦਾ ਆਗੂ ਸੀ।[1] ਇਹ 1948 ਤੋਂ 1972 ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ 1972 ਤੋਂ ਲੈ ਕੇ ਮੌਤ ਤੱਕ ਰਾਸ਼ਟਰਪਤੀ ਸੀ। ਇਹ 1949 ਤੋਂ 1994 ਤੱਕ ਕੋਰੀਆਈ ਮਜਦੂਰ ਪਾਰਟੀ ਦਾ ਆਗੂ (1949 ਤੋਂ 1966 ਤੱਕ ਚੇਅਰਮੈਨ ਅਤੇ 1966 ਤੋਂ ਬਾਅਦ ਜਨਰਲ ਸਕੱਤਰ) ਵੀ ਸੀ। 1950 ਵਿੱਚ ਇਸਨੇ ਦੱਖਣੀ ਕੋਰੀਆ ਉੱਤੇ ਚੜ੍ਹਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਦਖਲ ਤੋਂ ਬਿਨਾਂ ਸ਼ਾਇਦ ਸਾਰੇ ਪ੍ਰਾਇਦੀਪ ਨੂੰ ਉਜਾੜਨ ਵਿੱਚ ਸਫਲ ਹੋ ਗਿਆ ਸੀ। ਕੋਰੀਆਈ ਯੁੱਧ, ਜਿਹਨੂੰ ਕਈ ਵਾਰ ਕੋਰੀਆਈ ਅਸੈਨਿਕ ਯੁੱਧ ਵੀ ਆਖਿਆ ਜਾਂਦਾ ਹੈ, 27 ਜੁਲਾਈ 1953 ਨੂੰ ਜੰਗਬੰਦੀ ਸਦਕਾ ਖਤਮ ਹੋਇਆ।

ਵਿਸ਼ੇਸ਼ ਤੱਥ ਕਿਮ ਇਲ-ਸੁੰਗ, ਗਣਰਾਜ ਦਾ ਸਦੀਵੀ ਰਾਸ਼ਟਰਪਤੀ (ਅਹੁਦਾ) ...
ਵਿਸ਼ੇਸ਼ ਤੱਥ ਹਾਂਗੁਲ, ਹਾਂਜਾ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads