ਕਿਰਤ ਕਰੋ

From Wikipedia, the free encyclopedia

Remove ads

ਕਿਰਤ ਕਰੋ ਸਿੱਖ ਧਰਮ ਦੇ ਤਿੰਨ ਥੰਮ੍ਹਾਂ ਵਿਚੋਂ ਇੱਕ ਹੈ, ਦੂਸਰੇ ਦੋ ਨਾਮ ਜਪੋ ਅਤੇ ਵੰਡ ਛਕੋ ਹਨ। ਇਸ ਸ਼ਬਦ ਦਾ ਅਰਥ ਹੈ ਕਿਸੇ ਵਿਅਕਤੀ ਦੇ, ਆਪਣੇ ਪਰਿਵਾਰ ਅਤੇ ਸਮਾਜ ਦੇ ਲਾਭ ਅਤੇ ਸੁਧਾਰ ਲਈ ਕੁਦਰਤ ਵਲੋਂ ਮਿਲੀ ਕੁਸ਼ਲਤਾ, ਯੋਗਤਾ, ਪ੍ਰਤਿਭਾ ਅਤੇ ਹੋਰ ਦਾਤਾਂ ਦੀ ਵਰਤੋਂ ਕਰਦਿਆਂ ਸਖ਼ਤ ਮਿਹਨਤ ਨਾਲ ਇੱਕ ਇਮਾਨਦਾਰ, ਉੱਚਾ ਸੁੱਚਾ ਅਤੇ ਸਮਰਪਿਤ ਜੀਵਨ ਜੀਵਣਾ। ਇਸਦਾ ਮਤਲਬ ਹੈ ਦ੍ਰਿੜਤਾ ਤੇ ਸ਼ੌਕ ਨਾਲ ਕੰਮ ਕਰਨਾ ਅਤੇ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਆਪਣੇ ਜੀਵਨ ਦੀ ਟੇਕ ਬਣਾਉਣਾ, ਆਪਣੀ ਜ਼ਿੰਦਗੀ ਨੂੰ ਲੇਖੇ ਲਾਉਣਾ ਅਤੇ ਆਲਸੀ ਨਾ ਹੋਣਾ। ਇਸ ਦੌਰਾਨ ਬੰਦੇ ਨੂੰ ਨਿੱਜੀ ਲਾਭ ਜਾਂ ਸਵਾਰਥ ਨਹੀਂ, ਸਿਮਰਨ ਅਤੇ ਪ੍ਰਮਾਤਮਾ ਪ੍ਰਤੀ ਫ਼ਰਜ਼ ਦੇ ਮਨੋਰਥ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

ਗੁਰੂ ਗਰੰਥ ਸਾਹਿਬ ਵਿਚ, ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:

“ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥"

[1] ਅਤੇ ਇਹ ਵੀ ਇਸ ਸਿੱਖਿਆ ਨਾਲ ਸੰਬੰਧਿਤ ਹੈ:

ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ॥
ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ॥

[2]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads