ਕਿਲ੍ਹਾ ਰਾਏਪੁਰ ਦੀਆਂ ਖੇਡਾਂ
From Wikipedia, the free encyclopedia
Remove ads
ਕਿਲਾ ਰਾਏਪੁਰ ਦੀਆਂ ਖੇਡਾਂ, ਖੇਡ ਮੇਲਿਆਂ ਵਿਚੋਂ ਸਭ ਤੋਂ ਵੱਡਾ ਖੇਡ ਮੇਲਾ ਹੈ। ਇਹ ਖੇਡਾਂ 1933 ਵਿੱਚ ਸ਼ੁਰੂ ਹੋਈਆਂ ਸਨ ਅਤੇ ਹੁਣ ਇਹ ਖੇਡਾਂ ਆਪਣੀ ਪਲੈਟਨੀਮ ਜੁਬਲੀ ਮਨਾ ਚੁੱਕੀਆਂ ਹਨ। ਇਸ ਸਾਲ ਇਹ ਖੇਡਾਂ 3 ਫਰਵਰੀ ਤੋਂ 6 ਫਰਵਰੀ ਤੱਕ ਹੋ ਰਹੀਆਂ ਹਨ। ਖੇਡਾਂ ਦਾ ਸ਼ੌਕ ਰੱਖਣ ਵਾਲੇ ਦੇਸ਼-ਵਿਦੇਸ਼ ਤੋਂ ਦਰਸ਼ਕ ਅਤੇ ਪੱਤਰਕਾਰ ਇਹ ਖੇਡਾਂ ਵੇਖਣ ਆ ਰਹੇ ਹਨ ਕਿਉਂਕਿ ਇਹ ਖੇਡਾਂ ਭਾਰਤ ਵਿੱਚ ਪੇਂਡੂ ਓਲੰਪਿਕ[1] ਦੇ ਤੌਰ ’ਤੇ ਜਾਣੀਆਂ ਜਾਂਦੀਆਂ ਹਨ। ਇਹ ਖੇਡਾਂ ਪੇਂਡੂ ਖੇਡਾਂ ਤੋਂ ਸ਼ੁਰੂ ਹੋ ਕੇ ਹੁਣ ਸ਼ਹਿਰੀ ਖੇਡਾਂ ਤੱਕ ਪੁੱਜ ਗਈਆਂ।
Remove ads
ਬੈਲਗੱਡੀਆਂ ਦੀਆਂ ਦੌੜਾਂ
ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਸਭ ਤੋਂ ਹਰਮਨਪਿਆਰੀ ਖੇਡ ਬੈਲਗੱਡੀਆਂ ਦੀ ਦੌੜ ਹੁੰਦੀ ਹੈ। ਸਭ ਤੋਂ ਪਹਿਲਾਂ ਬੈਲਗੱਡੀਆਂ ਦੀਆਂ ਦੌੜਾਂ ਕਿਲਾ ਰਾਏਪੁਰ ਵਾਲਿਆਂ ਨੇ ਹੀ ਸ਼ੁਰੂ ਕੀਤੀਆਂ ਸਨ। ਕਿਲਾ ਰਾਏਪੁਰ ਦੀਆਂ ਬੈਲਗੱਡੀਆਂ ਜਦੋਂ ਚਾਰ-ਚਾਰ ਇਕੱਠੀਆਂ ਦੌੜਦੀਆਂ ਹਨ, ਉਦੋਂ ਦੌੜਾਂ ਵੇਖਣ ਵਾਲੀਆਂ ਹੁੰਦੀਆਂ ਹਨ। ਉਨ੍ਹਾਂ ਲੋਕਾਂ ਕੋਲ ਬੈਲਗੱਡੀਆਂ ਤੇ ਹੋਰ ਖੇਡਾਂ ਦੇ ਚੰਗੇ ਖਿਡਾਰੀ ਹੀ ਨਹੀਂ ਮਿਲਦੇ।[2]
ਹੋਰ ਦੌੜਾਂ
ਇਨ੍ਹਾਂ ਖੇਡਾਂ ਵਿੱਚ ਊਠਾਂ ਦੀਆਂ ਦੌੜਾਂ, ਘੋੜਿਆਂ ਦੀਆਂ ਦੌੜਾਂ, ਖੱਚਰ ਰੇੜਿਆਂ ਦੀਆਂ ਦੌੜਾਂ ਅਤੇ ਬੈਲਗੱਡੀਆਂ ਦੀਆਂ ਦੌੜਾਂ ਵੇਖਣ ਵਾਲੀਆਂ ਹੁੰਦੀਆਂ। ਬਾਕੀ ਹੋਰ ਕਈ ਖੇਡਾਂ ਵੀ ਇੱਥੇ ਹੁੰਦੀਆਂ ਹਨ। Khidariyan diyaan diggan vi hundiyan haannnn.
ਕੁਦਰਤੀ ਕਹਿਰ
ਕਿਲਾ ਰਾਏਪੁਰ ਦੀਆਂ ਖੇਡਾਂ ਨੇ ਕੁਦਰਤੀ ਤੇ ਮਨੁੱਖੀ ਕਹਿਰ ਨੂੰ ਵੀ ਵੇਖਿਆ ਏ। ਜਿਸ ਵਕਤ ਪੰਜਾਬ ਵਿੱਚ ਦਸ ਬੰਦੇ ਇਕੱਠੇ ਨਹੀਂ ਸਨ ਹੋ ਸਕਦੇ, ਉਸ ਵਕਤ ਵੀ ਇਹ ਖੇਡਾਂ ਹੁੰਦੀਆਂ ਰਹੀਆਂ ਹਨ। ਕਈ ਵਾਰੀ ਖੇਡਾਂ ਸ਼ੁਰੂ ਹੋ ਜਾਣੀਆਂ ਤੇ ਕੁਦਰਤ ਦੀ ਕਰੋਪੀ ਮੀਂਹ ਪੈ ਜਾਣ ਕਾਰਨ ਖੇਡ ਦਾ ਮੈਦਾਨ ਪਾਣੀ ਨਾਲ ਭਰ ਜਾਣਾ। ਉਸ ਸਮੇਂ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਪ੍ਰਧਾਨ ਨੇ ਰੱਬ ਅੱਗੇ ਅਰਦਾਸਾਂ ਕਰਨੀਆਂ ਅਤੇ ਖੇਡ ਦੇ ਮੈਦਾਨ ਵਿਚੋਂ ਪਾਣੀ ਕਢਣਾ ਤੇ ਸਾਥੀਆਂ ਨੂੰ ਹੱਲਾ-ਸ਼ੇਰੀ ਦੇਣੀ।
ਹਾਕੀ
ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਜਿਹੜਾ ਸਨਮਾਨ ਹਾਕੀ ਦਾ ਰੱਖਿਆ ਗਿਆ ਏ, ਉਸ ਸਨਮਾਨ ਦੇ ਮੁਕਾਬਲੇ ਅਜੇ ਤੱਕ ਕਿਸੇ ਸਰਕਾਰ ਨੇ ਹਾਕੀ ਦਾ ਸਨਮਾਨ ਨਹੀਂ ਰੱਖਿਆ। ਇਹ ਸਨਮਾਨ ਸ਼ੁੱਧ ਸੌ ਤੋਲੇ ਸੋਨੇ ਦਾ ਕੱਪ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇੱਕ ਸ਼ਰਤ ਰੱਖੀ ਗਈ ਹੈ ਜਿਹੜੀ ਹਾਕੀ ਦੀ ਟੀਮ ਲਗਾਤਾਰ ਤਿੰਨ ਵਾਰੀ ਹਾਕੀ ਦਾ ਮੈਚ ਜਿੱਤੇਗੀ, ਉਸ ਨੂੰ ਇਹ ਕੱਪ ਦੇ ਦਿੱਤਾ ਜਾਵੇਗਾ। ਹਾਕੀ ਦੀਆਂ ਕਈ ਟੀਮਾਂ ਦੋ ਵਾਰੀ ਲਗਾਤਾਰ ਜਿੱਤੀਆਂ ਅਤੇ ਤੀਸਰੀ ਵਾਰੀ ਹਾਰ ਗਈਆਂ। ਪੁਰਾਣੇ ਬਜ਼ੁਰਗਾਂ ਵਿਚੋਂ ਜੋਗਿੰਦਰ ਸਿੰਘ ਗਰੇਵਾਲ ਪੀ.ਟੀ.ਜੀ. ਬਹੁਤ ਸਮਾਂ ਇਹ ਖੇਡਾਂ ਵੇਖ ਕੇ ਇਸ ਸੰਸਾਰ ਤੋਂ ਗਏ ਹਨ।
Remove ads
ਪ੍ਰਬੰਧਕੀ ਕਮੇਟੀ
ਕਿਲਾ ਰਾਏਪੁਰ ਦੀ ਪ੍ਰਬੰਧਕ ਕਮੇਟੀ ਦਾ ਇੱਕ ਕੰਮ ਵਿਲੱਖਣ ਹੈ। ਪ੍ਰਧਾਨ ਕੋਈ ਵੀ ਹੋਵੇ ਪਰ ਖੇਡ ਸਕੱਤਰ ਪਰਮਜੀਤ ਸਿੰਘ ਗਰੇਵਾਲ ਹੀ ਹੁੰਦਾ ਹੈ। ਉਹ ਆਪ ਵੱਖ-ਵੱਖ ਖੇਡਾਂ ਦਾ ਕੋਚ ਵੀ ਹੈ। ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਚੰਗੇ ਖਿਡਾਰੀਆਂ ਨਾਲ ਤੇ ਕੋਚਾਂ ਨਾਲ ਸਾਂਝ ਰੱਖਣ ’ਚ ਸੁਖਵੀਰ ਸਿੰਘ ਗਰੇਵਾਲ ਦਾ ਚੰਗਾ ਤਜਰਬਾ ਏ। ਬਾਕੀ ਉਹ ਆਪ ਵੀ ਓਲੰਪਿਕ ਖੇਡਾਂ ’ਚ ਭਾਰਤ ਦੀ ਹਾਕੀ ਟੀਮ ਦਾ ਕੋਚ ਰਹਿ ਚੁੱਕਾ ਹੈ। ਉਹ ਇਨ੍ਹਾਂ ਖੇਡਾਂ ਵਾਸਤੇ ਦੇਸ਼-ਵਿਦੇਸ਼ ਦੇ ਪੱਤਰਕਾਰਾਂ, ਪ੍ਰੈਸ ਫੋਟੋਗ੍ਰਾਫਰਾਂ ਤੇ ਟੀ.ਵੀ. ਚੈਨਲਾਂ ਨਾਲ ਵੀ ਚੰਗਾ ਰਾਬਤਾ ਰੱਖਦਾ ਏ ਅਤੇ ਉਨ੍ਹਾਂ ਆਏ ਸਾਰੇ ਪੱਤਰਕਾਰਾਂ ਨੂੰ ਸੰਭਾਲਦਾ ਵੀ ਏ। ਇਸੇ ਤਰ੍ਹਾਂ ਹੀ ਸਾਰੀਆਂ ਖੇਡਾਂ ਦੀ ਤੇ ਆਏ ਗਏ ਸਾਰੇ ਵੀ.ਆਈ.ਪੀ.’ਜ਼ ਦੀਆਂ ਹੋਰ ਖਿਡਾਰੀਆਂ ਬਾਰੇ ਤੇ ਸ਼ਾਮ ਦੇ ਰੰਗਾਰੰਗ ਬਾਰੇ ਸੂਰਜ ਚੜ੍ਹਨ ਤੋਂ ਲੈ ਕੇ ਪੈਣ ਤੱਕ ਤੇ ਦਰਸ਼ਕਾਂ ਦੇ ਘਰੋ-ਘਰੀ ਜਾਣ ਤੱਕ ਹਰਜੀਤ ਸਿੰਘ ਗਿਆਨੀ ਆਪਣੀ ਕੁਮੈਂਟਰੀ ਕਰਦਾ ਤੇ ਕਦੀ-ਕਦੀ ਚੁਟਕਲੇ ਵੀ ਸੁਣਾਉਣ ਲੱਗ ਪੈਂਦਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads