ਕਿੰਕਰੀ ਦੇਵੀ

From Wikipedia, the free encyclopedia

Remove ads

ਕਿੰਕਰੀ ਦੇਵੀ (1925 – 30 ਦਸੰਬਰ 2007) ਇੱਕ ਭਾਰਤੀ ਕਾਰਕੁੰਨ ਅਤੇ ਵਾਤਾਵਰਨਵਾਦੀ[2][3] ਸੀ, ਖਣਨ ਘੋਟਾਲਿਆਂ ਦੀ ਲੜਾਈ ਲੜਨ ਅਤੇ ਉਸਦੇ ਜੱਦੀ ਸੂਬੇ ਹਿਮਾਚਲ ਪ੍ਰਦੇਸ਼ ਦੇ ਖੋਦਣ ਲਈ ਵਧੇਰੇ ਜਾਣਿਆ ਜਾਂਦਾ ਹੈ।[4][5] ਉਸਨੂੰ ਕਦੀ ਵੀ ਪੜ੍ਹਨਾ ਤੇ ਲਿਖਣਾ ਨਹੀਂ ਆਇਆ ਅਤੇ ਮਰਨ ਤੋਂ ਕੁਝ ਸਾਲ ਪਹਿਲਾਂ ਹੀ ਉਸਨੇ ਆਪਣੇ ਹਸਤਾਖਰ ਕਰਨੇ ਸਿੱਖੇ ਸਨ।[6][7][8]

ਵਿਸ਼ੇਸ਼ ਤੱਥ ਕਿੰਕਰੀ ਦੇਵੀ, ਜਨਮ ...

ਉਹ ਆਪਣੀ ਗਰੀਬੀ ਲਈ ਮਸ਼ਹੂਰ ਹੋ ਗਈ ਸੀ, ਜਿਸ ਨੂੰ ਬਾਅਦ ਵਿਚ ਹਿਮਾਚਲ ਪ੍ਰਦੇਸ਼ ਦੀ ਇਕ ਅਮਰੀਕਾ ਅਧਾਰਤ ਚੈਰਿਟੀ ਸੰਸਥਾ ਨੇ ਮਦਦ ਦਿੱਤੀ ਗਈ।[9]

Remove ads

ਸ਼ੁਰੂਆਤੀ ਜੀਵਨ

ਦੇਵੀ ਦਾ ਜਨਮ 1925 ਵਿੱਚ, ਪਿੰਡ ਘਾਤੋਂ, ਸਿਰਮੌਰ ਜ਼ਿਲ੍ਹਾ ਵਿੱਖੇ ਹੋਇਆ। ਉਹ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਈ ਅਤੇ ਉਸਦੇ ਪਿਤਾ ਇੱਕ ਕਿਸਾਨ ਸਨ[10] ਅਤੇ ਜਦੋਂ ਉਹ ਛੋਟੀ ਬੱਚੀ ਸੀ ਤਾਂ ਉਸਨੇ ਬਤੌਰ ਨੌਕਰ ਕੰਮ ਕਰਨਾ ਸ਼ੁਰੂ ਕਰ ਦਿੱਤਾ।[11] 14 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਇੱਕ ਮਜ਼ਦੂਰ ਸ਼ਾਮੂ ਰਾਮ ਨਾਲ ਕਰ ਦਿੱਤਾ ਗਿਆ[12] ਅਤੇ 16 ਸਾਲ ਦੀ ਉਮਰ ਵਿੱਚ ਉਹ ਮਾਂ ਬਣ ਗਈ ਸੀ।[13] ਜਦੋਂ ਉਸਦੀ ਉਮਰ 22 ਸਾਲ ਸੀ ਤਾਂ ਉਸਦੇ ਪਤੀ ਰਾਮ ਦੀ ਮੌਤ ਟਾਈਫਾਇਡ ਦੇ ਬੁਖਾਰ ਨਾਲ ਹੋ ਗਈ।[14]

ਜਦੋਂ ਉਸਨੇ ਆਪਣਾ ਨਵਾਂ ਕੰਮ ਬਤੌਰ ਸਫਾਈ ਵਾਲੀ ਸ਼ੁਰੂ ਕੀਤਾ[15] ਤਾਂ ਉਸ ਸਮੇਂ ਦੇਵੀ ਨੇ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆ ਵਿੱਚ ਵੱਡੀ ਪੱਧਰ ਉੱਪਰ ਖੋਦੇ ਖੱਡੇ ਦੇਖੇ, ਜੋ ਪਾਣੀ ਦੇ ਪ੍ਰਦੂਸ਼ਣ, ਖੇਤੀਬਾੜੀ ਵਾਲੀ ਜ਼ਮੀਨ ਦੇ ਪਤਨ ਅਤੇ ਜੰਗਲਾਤ ਖੇਤਰਾਂ ਵਿਚ ਕਮੀ ਆਉਣ ਦੇ ਕਾਰਨ ਸਨ।[16] ਇਸ ਮੌਕੇ 'ਤੇ ਦੇਵੀ ਨੇ ਖੁਦ ਖਣਿਜਾਂ ਲਈ ਕੰਮ ਕਰਨ ਦਾ ਫੈਸਲਾ ਕੀਤਾ।[17]

Remove ads

ਸਰਗਰਮੀ

ਕਿੰਕਰੀ ਦੇਵੀ, ਜਿਸ ਨੂੰ ਕਦੇ ਰਸਮੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ ਸੀ, ਉਸਨੇ ਆਪਣੀ ਆਵਾਜ਼ ਉਠਾਈ ਅਤੇ ਖੁੱਡਾਂ ਦੇ ਖਿਲਾਫ ਵਾਤਾਵਰਣ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰਮੁੱਖ ਕੰਮ ਕਰਨ ਦੀ ਤਾਕ ਰੱਖੀ ਸੀ।[18] ਇੱਕ ਪੀਆਈਐਲ ਦੇ ਸਥਾਨਕ ਵਾਲੰਟੀਅਰ ਗਰੁੱਪ, ਲੋੜਵੰਦ ਲੋਕਾਂ ਦੀ ਇੱਕ ਸੰਸਥਾ, ਦੀ ਸਹਾਇਤਾ ਨਾਲ ਦੇਵੀ 48 ਖਣਿਜ ਦੇ ਮਾਲਿਕ ਖਿਲਾਫ਼ ਸ਼ਿਮਲਾ ਹਾਈਕੋਰਟ ਵਿੱਚ ਸ਼ਿਕਾਇਤ ਦਰਜ ਕਰ ਦਿੱਤੀ।[19] ਉਸਨੇ ਦੋਸ਼ ਲਾਇਆ ਕਿ ਚੂਨੇ ਦੇ ਖਣਿਜ ਪਦਾਰਥਾਂ ਵਿਚ ਲਾਪਰਵਾਹੀ ਕੀਤੀ ਜਾ ਰਹੀ ਸੀ, ਹਾਲਾਂਕਿ ਗਰੁੱਪ ਨੇ ਉਹਨਾਂ ਦੇ ਵਿਰੁੱਧ ਸਾਰੇ ਦੋਸ਼ਾਂ ਦਾ ਖੰਡਨ ਕੀਤਾ, ਜਿਸਦਾ ਦਾਅਵਾ ਕੀਤਾ ਕਿ ਉਹ ਸਿਰਫ ਉਨ੍ਹਾਂ ਨੂੰ ਬਲੈਕਮੇਲ ਕਰ ਰਹੀ ਸੀ। ਕਿੰਕਰੀ ਦੇਵੀ, ਇੱਕ ਵਿਧਵਾ ਸੀ, ਜਿਸਨੇ 1987 ਵਿੱਚ ਇੱਕ ਸਥਾਨਕ ਸੰਸਥਾ ਦੀ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਾਤਾਵਰਨਵਾਦੀ ਬਣ ਗਈ ਸੀ।[20] ਕਿੰਕਰੀ ਦੇਵੀ ਨੇ ਆਰਟੀਕਲ 21 ਦੇ ਤਹਿਤ, ਖਣਿਜਾਂ ਦੀ ਖੁਦਾਈ ਨੂੰ ਅਪਰਾਧ ਵਜੋਂ ਲਿਆ ਅਤੇ ਇਸ ਲਈ ਪੂਰਨ ਰੂਪ ਵਿੱਚ ਕੰਮ ਕੀਤਾ।[21] ਉਹ ਇੱਕ ਸ਼ੁਰੁਆਤੀ ਵਾਤਵਰਨਵਾਦੀਆਂ ਵਿਚੋਂ ਇੱਕ ਸੀ ਜਿਸਨੇ ਲੋਕਾਂ ਨੂੰ ਨਾ ਕਾਨੁ ਆਉਣ ਵਾਲੇ ਖਣਿਜਾਂ ਬਾਰੇ ਅਤੇ ਕਾਰਜਸ਼ੀਲ ਖਣਿਜਾਂ ਬਾਰੇ ਸਿੱਖਿਆ ਦਿੱਤੀ।[22]

Remove ads

ਮੌਤ

ਦੇਵੀ ਦੀ ਮੌਤ 30 ਦਸੰਬਰ 2007 ਨੂੰ ਚੰਡੀਗੜ੍ਹ, ਭਾਰਤ ਵਿੱਖੇ 82 ਸਾਲ ਦੀ ਉਮਰ ਵਿੱਚ ਹੋਈ।[23][24] ਉਸਨੇ ਆਪਣੇ ਇੱਕ ਪੁੱਤਰ ਅਤੇ 12 ਪੋਤੇ-ਪੋਤਿਆਂ ਨਾਲ ਜ਼ਿੰਦਗੀ ਗੁਜ਼ਾਰੀ।[25]

ਅਵਾਰਡ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads