ਕੁਟੀਕ੍ਰਿਸ਼ਨ ਮਰਾਰ
From Wikipedia, the free encyclopedia
Remove ads
ਕਰਿਕੱਟ ਮਾਰਾਤੂ ਕੁਟੀਕ੍ਰਿਸ਼ਨ ਮਰਾਰ (14 ਜੂਨ 1900 – 6 ਅਪ੍ਰੈਲ 1973) ਇੱਕ ਭਾਰਤੀ ਨਿਬੰਧਕਾਰ ਅਤੇ ਮਲਿਆਲਮ ਸਾਹਿਤ ਦਾ ਸਾਹਿਤਕ ਆਲੋਚਕ ਸੀ। ਉਹ ਮਹਾਂਭਾਰਤ ਦਾ ਇੱਕ ਆਲੋਚਕ ਅਧਿਐਨ ਭਰਤਪ੍ਰਿਯਦਨਮ ਲਈ ਜਾਣਿਆ ਜਾਂਦਾ ਸੀ, ਜਿਸ ਨੂੰ ਕਈਆਂ ਦੁਆਰਾ ਮਲਿਆਲਮ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਕਿਤਾਬਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਅਤੇ ਉਸ ਨੇ ਸਾਹਿਤ ਅਕਾਦਮੀ ਪੁਰਸਕਾਰ ਅਤੇ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤੇ ਸਨ।
ਜੀਵਨੀ
ਕੁਟੀਕ੍ਰਿਸ਼ਨ ਮਰਾਰ ਦਾ ਜਨਮ 14 ਜੂਨ 1900 ਨੂੰ ਦੱਖਣੀ ਭਾਰਤ ਦੇ ਕੇਰਲਾ ਰਾਜ ਦੇ ਪਾਲੱਕੜ ਜ਼ਿਲ੍ਹੇ ਵਿੱਚ ਕਰੀਕੱਟ ਮਰਾਤੂ ਕ੍ਰਿਸ਼ਨ ਮਾਰਾਰ ਅਤੇ ਲਕਸ਼ਮੀਕੁੱਟੀ ਮਰਾਸਿਆਰ ਦੇ ਘਰ ਵਿੱਚ ਹੋਇਆ ਸੀ।[1] ਮੁਢਲੀ ਸਿੱਖਿਆ ਦੇ ਤੌਰ ਤੇ ਡਰਾਇੰਗ ਦੇ ਨਾਲ ਉਸਨੇ ਪਰਕਸ਼ਨ, ਜੋ ਕਿ ਪਰਿਵਾਰਕ ਪੇਸ਼ਾ ਸੀ, ਸਿੱਖਿਆ, ਪਰੰਤੂ ਉਸਦੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਉਸਨੇ ਸ਼੍ਰੀ ਨੀਲਕੰਤਾ ਸਰਕਾਰੀ ਸੰਸਕ੍ਰਿਤ ਕਾਲਜ ਪੱਤੰਬੀ ਵਿੱਚ ਦਾਖਲਾ ਲਿਆ, ਜਿੱਥੇ ਉਸਨੂੰ ਦੋ ਪ੍ਰਸਿੱਧ ਅਧਿਆਪਕਾਂ, ਪੁੰਨਸਰੀ ਨੰਬੀ ਅਤੇ ਸ਼ੰਭੂ ਸ਼ਰਮਾ ਤੋਂ ਪੜ੍ਹਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ, ਉਸਨੇ ਸਾਹਿਤ ਸ਼ਰੋਮਣੀ ਪ੍ਰੀਖਿਆ ਪਾਸ ਕੀਤੀ ਅਤੇ ਕੇਰਲਾ ਕਲਾਮੰਡਲਮ ਵਿਖੇ ਸਾਹਿਤ ਆਚਾਰੀਆ ਦੇ ਤੌਰ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਜਿਥੇ ਉਸਨੇ 15 ਸਾਲ ਵਲਾਤੋਲ ਨਾਰਾਇਣ ਮੈਨਨ ਦੇ ਨਾਲ ਕੰਮ ਕੀਤਾ, ਇਸ ਸਮੇਂ ਦੌਰਾਨ ਉਸਨੇ ਆਪਣੀਆਂ ਬਹੁਤ ਸਾਰੀਆਂ ਲਿਖਤਾਂ ਪ੍ਰਕਾਸ਼ਤ ਕੀਤੀਆਂ।[2] 1938 ਤੋਂ 1961 ਤੱਕ ਉਹ ਮਲਿਆਲਮ ਰੋਜ਼ਾਨਾ ਅਖਬਾਰ, ਮਾਤਰੂਭੂਮੀ ਦਾ ਪ੍ਰੂਫ਼ਰੀਡਰ ਸੀ.
ਮਰਾਰ ਦਾ ਵਿਆਹ 1924 ਵਿੱਚ ਕਿੜਾਕਮਰਤ ਨਾਰਾਇਣਕੁਟੀ ਮਰਸਿਆਰ ਨਾਲ ਹੋਇਆ ਅਤੇ ਇਸ ਜੋੜੇ ਦੇ ਸੱਤ ਬੱਚੇ, ਚਾਰ ਪੁੱਤਰ ਅਤੇ ਤਿੰਨ ਧੀਆਂ ਸਨ।[3] ਆਪਣੀ ਜ਼ਿੰਦਗੀ ਦੇ ਮਗਰਲੇ ਹਿੱਸੇ ਵਿੱਚ, ਉਸਦਾ ਅਧਿਆਤਮਿਕ ਕੰਮਾਂ ਵੱਲ ਵਧੇਰੇ ਝੁਕਾਅ ਹੋ ਗਿਆ ਸੀ। 6 ਅਪਰੈਲ 1973 ਨੂੰ 72 ਸਾਲ ਦੀ ਉਮਰ ਵਿੱਚ ਉਸਦਾ ਦੇਹਾਂਤ ਹੋ ਗਿਆ।[1]
Remove ads
ਸਾਹਿਤਕ ਕੈਰੀਅਰ
ਕੁਟੀਕ੍ਰਿਸ਼ਨ ਮਰਾਰ ਸਾਹਿਤਕ ਬਕਵਾਸ ਦਾ ਸਖ਼ਤ ਆਲੋਚਕ ਸੀ। ਉਸ ਦੀ ਰਚਨਾ, ਭਾਰਤਪ੍ਰਿਯਦਾਨਮ, ਮਹਾਂਭਾਰਤ ਦਾ ਆਲੋਚਨਾਤਮਕ ਅਧਿਐਨ ਕਈਆਂ ਦੁਆਰਾ ਇੱਕ ਬੁਨਿਆਦੀ ਕਾਰਜ ਮੰਨਿਆ ਜਾਂਦਾ ਹੈ ਅਤੇ ਸੈਕੰਡਰੀ ਸਿੱਖਿਆ ਦੇ ਭਾਰਤੀ ਸਰਟੀਫਿਕੇਟ ਦੇ ਸਿਲੇਬਸ ਦਾ ਇੱਕ ਹਿੱਸਾ ਹੈ। ਉਸਦੀ ਇੱਕ ਹੋਰ ਮਹੱਤਵਪੂਰਣ ਰਚਨਾ ਕਲਾ ਜੀਵਿਤਮ ਤਾਨੇ (ਕਲਾ ਜੀਵਨ ਹੀ ਹੈ) ਹੈ, ਜਿਸਨੂੰ ਕੇਰਲ ਸਾਹਿਤ ਅਕਾਦਮੀ ਪੁਰਸਕਾਰ, ਕੇਂਦਰੀ ਸਾਹਿਤ ਅਕਾਦਮੀ ਅਵਾਰਡ ਅਤੇ ਐਮ ਪੀ ਪਾਲ ਪੁਰਸਕਾਰ ਜਿੱਤੇ। ਮਲਿਆਲਾ ਸ਼ੈਲੀ, ਉਸਦੀਆਂ ਹੋਰ ਮਹੱਤਵਪੂਰਣ ਰਚਨਾਵਾਂ ਵਿੱਚੋਂ ਇੱਕ ਹੈ, ਜੋ ਮਲਯਾਲਮ ਦੀ ਸਹੀ ਵਰਤੋਂ ਬਾਰੇ ਸਭ ਤੋਂ ਪ੍ਰਮਾਣਿਕ ਗ੍ਰੰਥਾਂ ਵਿਚੋਂ ਇੱਕ ਹੈ। ਸਾਹਿਤਿਆਸੱਲਪਮ, ਦੰਤਗੋਪੁਰਮ ਅਤੇ ਕੈਵਿਲੱਕੂ (ਸਾਹਿਤਕ ਆਲੋਚਨਾ ਦਾ ਸੰਗ੍ਰਹਿ) ਸਾਹਿਤਕ ਅਲੋਚਨਾ ਬਾਰੇ ਉਸ ਦੀਆਂ ਕੁਝ ਹੋਰ ਰਚਨਾਵਾਂ ਹਨ।[1] ਇਸ ਤੋਂ ਇਲਾਵਾ, ਉਸਨੇ ਸਾਹਿਤਕ ਅਲੋਚਨਾ ਦੇ ਲੇਖਾਂ ਦੇ 19 ਤੋਂ ਵੱਧ ਸੰਗ੍ਰਹਿ ਪ੍ਰਕਾਸ਼ਤ ਕੀਤੇ ਹਨ.[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads