ਕੁਲਰਾਜ ਰੰਧਾਵਾ
From Wikipedia, the free encyclopedia
Remove ads
ਕੁਲਰਾਜ ਕੌਰ ਰੰਧਾਵਾ(ਜਨਮ 16 ਮਈ 1983)[1] ਇੱਕ ਪੰਜਾਬੀ ਅਦਾਕਾਰਾ ਹੈ। ਉਹ ਟੀ.ਵੀ ਲੜੀ ਕਰੀਨਾ ਕਰੀਨਾ ਵਿੱਚ ਆਪਣੀ ਭੂਮਿਕਾ ਲਈ ਵਧੇਰੇ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨੇ ਬਹੁਤ ਸਾਰੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ।
Remove ads
ਪਰਿਵਾਰ ਅਤੇ ਸਿੱਖਿਆ
ਇਸ ਦੇ ਪਿਤਾ ਫ਼ੌਜ ਵਿੱਚੋਂ ਸੇਵਾ ਮੁਕਤ ਹਨ। ਕੁਲਰਾਜ ਨੇ ਆਪਣੀ ਸਿੱਖਿਆ ਬੰਗਲੋਰ ਯੂਨੀਵਰਸਿਟੀ, ਭਾਰਤ ਤੋਂ ਕੀਤੀ। ਇਸ ਨੇ ਬਿਜਨੈੱਸ ਮੈਨੇਜਮੈਂਟ ਵਿੱਚ ਆਪਣੀ ਡਿਗਰੀ ਹਾਸਿਲ ਕੀਤੀ।[2] ਇੱਕ ਉਤਸ਼ਾਹੀ ਲੇਖਕ ਹੋਣ ਦੇ ਨਾਲ ਨਾਲ ਕੁਲਰਾਜ ਨੂੰ ਫਿਲਮ ਨਿਰਦੇਸ਼ਕ ਅਤੇ ਫਿਲਮ ਸੰਪਾਦਨ ਸਿੱਖਣ ਦਾ ਵੀ ਸ਼ੌਂਕ ਹੈ ਅਤੇ ਆਪਣੀ ਅਦਾਕਾਰੀ ਦੀਆਂ ਜ਼ਿੰਮੇਵਾਰੀਆਂ ਅਤੇ ਪ੍ਰੋਜੈਕਟਾਂ ਦੌਰਾਨ ਇਸ ਨੇ ਬਹੁਤ ਤਜ਼ਰਬੇ ਹਾਸਿਲ ਕੀਤੀ। ਇਸ ਨਾਲ ਹੀ ਇਸ ਨੇ ਵਿਸ਼ਵ ਸਿਨੇਮੇ ਨੂੰ ਨੇੜਿਓਂ ਅਧਿਐਨ ਅਤੇ ਸਮਝਣ ਦੀ ਕੋਸ਼ਿਸ਼ ਕੀਤੀ। ਇਸ ਨੇ ਕੈਨੇਡੀਅਨ ਅਤੇ ਅਮੈਰੀਕਨ ਫਿਲਮ ਇੰਡਸਟਰੀ ਨਾਲ ਗੱਲਬਾਤ ਕੀਤੀ ਅਤੇ ਵਿਸ਼ੇਸ਼ ਤੌਰ 'ਤੇ ਅੰਤਰਰਾਸ਼ਟਰੀ ਦਰਸ਼ਕਾਂ ਲਈ ਸਮੱਗਰੀ ਦੀ ਪੇਸ਼ਕਾਰੀ ਦੀ ਬਿਹਤਰ ਸੰਖੇਪ ਜਾਣਕਾਰੀ ਹਾਸਿਲ ਕੀਤੀ। ਅਦਾਕਾਰੀ ਲਈ ਇਸ ਦਾ ਪਿਆਰ ਸਪਸ਼ਟ ਹੈ, ਕਿਉਂਕਿ ਇਹ ਅੰਤਰਰਾਸ਼ਟਰੀ ਮਾਰਕਿਟ ਵਿੱਚ ਕਾਫੀ ਮਿਹਨਤ ਕਰਦੀ ਹੈ, ਜਿਸ ਵਿੱਚ ਟੈਲੀਵਿਜ਼ਨ ਅਤੇ ਫਿਲਮਾਂ ਤੋਂ ਇਲਾਵਾ, ਅੰਗਰੇਜ਼ੀ ਭਾਸ਼ਾ ਵਿੱਚ ਡਰਾਮਾ ਅਤੇ ਥੀਏਟਰ ਵੀ ਸ਼ਾਮਿਲ ਹੈ। ਦਰਸ਼ਕਾਂ ਨਾਲ ਜੁੜਨ ਵਿੱਚ ਇਸ ਦਾ ਵਿਸ਼ਵਾਸ, ਇਸ ਦੀ ਅਦਾਕਾਰੀ ਰਾਹੀਂ ਸਾਹਮਣੇ ਆਉਂਦਾ ਹੈ।[2]
Remove ads
ਫਿਲਮੋਗ੍ਰਾਫੀ
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads