ਕੁਸਲਾ

ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia

Remove ads

ਕੁਸਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਵੱਡਾ ਪਿੰਡ ਹੈ।[1] 2011 ਦੀ ਜਨਗਣਨਾ ਮੁਤਾਬਕ ਕੁਸਲਾ ਦੀ ਅਬਾਦੀ 3353 ਸੀ। ਇਸ ਦਾ ਖੇਤਰਫ਼ਲ 13.63 ਕ. ਮੀ. ਵਰਗ ਹੈ। ਇਹ ਪਿੰਡ ਸਰਦੂਲਗੜ੍ਹ ਬਠਿੰਡਾ ਰੋਡ ਉੱਪਰ ਸਥਿਤ ਹੈ। ਇਸ ਪਿੰਡ ਦੀ ਆਬਾਦੀ ਕਰੀਬ ਪੰਜ ਹਜ਼ਾਰ ਹੈ। ਪਿੰਡ ਦੀ ਜਮੀਨ ਦਾ ਰਕਬਾ ਕਰੀਬ 3 ਹਜ਼ਾਰ ਕਿੱਲਾ ਹੈ। ਪਿੰਡ ਦਾ ਸਾਰਾ ਪ੍ਬੰਧ ਗ੍ਰਾਮ ਪੰਚਾਇਤ ਕੋਲ ਹੈ ਜਿਸ ਵਿੱਚ ਇੱਕ ਸਰਪੰਚ ਸਮੇਤ ਸੱਤ ਮੈਂਬਰ ਹਨ।

ਵਿਸ਼ੇਸ਼ ਤੱਥ ਕੁਸਲਾ, ਸਮਾਂ ਖੇਤਰ ...
Remove ads

ਭੁਗੋਲਿਕ ਸਥਿਤੀ

ਕੁਸਲਾ ਸਰਦੂਲਗੜ ਤੋਂ 16 ਕਿਲੋਮੀਟਰ ਅਤੇ ਤਲਵੰਡੀ ਸਾਬੋ ਤੋਂ 32 ਕਿਲੋਮੀਟਰ ਦੂਰ ਤਲਵੰਡੀ-ਸਰਦੂਲਗੜ ਰੋਡ ਉਪਰ ਸਥਿਤ ਹੈ। ਇਹ ਪਿੰਡ ਭਾਖੜਾ ਮੇਨ ਬ੍ਰਾਂਚ ਦੇ ਕੰਢੇ ਉੱਪਰ ਵਸਿਆ ਹੋਇਆ ਹੈ ਤੇ ਭਾਖੜਾ ਦੀ ਸਹਾਇਕ ਨਹਿਰ ਪਿੰਡ ਦੇ ਦੂਜੇ ਪਾਸੇ ਤੋਂ ਲੰਘਦੀ ਹੈ। ਇਸ ਤਰ੍ਹਾਂ ਪਿੰਡ ਦੋ ਨਹਿਰਾਂ ਵਿਚਾਲੇ ਵਸਿਆ ਹੋਇਆ ਹੈ ਅਤੇ ਪਿੰਡ ਵਿੱਚ ਭਾਖੜਾ ਹੈੱਡ (ਡੈਮ) ਬਣਿਆ ਹੈ ਜਿਥੇ ਨਹਿਰੀ ਵਿਸ਼ਰਾਮ ਘਰ ਦੇਖਣ ਯੋਗ ਸਥਾਨ ਹੈ। ਇੱਥੇ ਬਣੇ ਪਾਰਕਾਂ ਤੇ ਚੈੱਕ ਡੈਮ ਦਾ ਨਜ਼ਾਰਾ ਦੇਖਣ ਯੋਗ ਹੈ। ਪਿੰਡ ਤੇ ਲੰਮਾ ਸਮਾਂ ਸੇਮ ਦੀ ਮਾਰ ਰਹੀ ਹੈ ਪਰ ਪਿਛਲੇ ਕੁੱਝ ਸਾਲਾਂ ਤੋਂ ਸੇਮ ਪਿੰਡ ਦੇ ਮਾਮੂਲੀ ਰਕਬੇ ਤੱਕ ਹੀ ਸੀਮਤ ਹੈ। ਜ਼ਿਆਦਾ ਸਮੇਂ ਤੱਕ ਸੇਮ ਰਹੀ ਹੋਣ ਕਰਕੇ ਹੁਣ ਪਿੰਡ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਉੱਚਾ ਹੈ।

Remove ads

ਸਿਹਤ ਅਤੇ ਸਿੱਖਿਆ

ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਖੋਂ ਵੀ ਪਿੰਡ ਕਾਫੀ ਅੱਗੇ ਹੈ। ਇੱਥੇ ਇੱਕ ਸਰਕਾਰੀ ਸਕੈਡੰਰੀ ਸਕੂਲ ਹੈ...ਇਸ ਸਕੂਲ ਦਾ ਨਾਂ ਕਾਰਗਿਲ ਜੰਗ ਦੇ ਸ਼ਹੀਦ ਨਿਰਮਲ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ, ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੈ। ਪਿੰਡ ਵਿੱਚ ਇੱਕ ਨਿੱਜੀ ਸਕੂਲ ਅਤੇ ਅਤੇ ਅਕਾਲ ਅਕੈਡਮੀ ਵੀ ਹੈ। ਤਲਵੰਡੀ ਸਾਬੋ ਤੇ ਬਠਿੰਡਾ ਸ਼ਹਿਰਾਂ ਨਾਲ ਸਿੱਧਾ ਸੜਕੀ ਸੰਪਰਕ ਹੋਣ ਕਰਕੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਉਚੇਰੀ ਸਿੱਖਿਆ ਹਾਸਲ ਕੀਤੀ ਹੋਈ ਹੈ ਤੇ ਨੇੜੇ ਦੇ ਪਿੰਡਾਂ ਦੇ ਮੁਕਾਬਲਤਨ ਜ਼ਿਆਦਾ ਗਿਣਤੀ ਚ ਪਿੰਡ ਵਾਸੀ ਵੱਖ ਵੱਖ ਸਰਕਾਰੀ ਨੌਕਰੀਆਂ 'ਤੇ ਲੱਗੇ ਹੋਏ ਹਨ।

ਲੋਕਾਂ ਦੀ ਸਿਹਤ ਲ'ਈ ਇੱਕ ਸਬਸਿਡਰੀ ਹੈਲਥ ਸੈਟਰ ਹੈ। ਪਸ਼ੂ ਧਨ ਦੀ ਸੰਭਾਲ ਲਈ ਇੱਕ ਪਸ਼ੂ ਹਸਪਤਾਲ ਹੈ ਅਤੇ ਕਿਸਾਨਾਂ ਦੀਆਂ ਜਿਣਸਾਂ ਲਈ ਇੱਕ ਅਨਾਜ ਮੰਡੀ ਹੈ। ਇੱਕ ਵੱਡਾ ਗੁਰਦੁਆਰਾ ਹੈ ਤੇ ਹੋਰ ਮੰਦਿਰ ਡੇਰੇ ਵਗੈਰਾ ਵੀ ਹਨ।

Remove ads

ਇਤਿਹਾਸ

ਪਿੰਡ ਦਾ ਇਤਿਹਾਸ ਕਈ ਸਦੀਆਂ ਪੁਰਾਣਾ ਹੈ, ਪਿੰਡ ਦਾ ਮੁੱਢ ਦਾਦੂ ਪਿੰਡ ਚੋਂ ਵੱਝਿਆ ਹੈ ਜਿਥੇ ਸੱਤ ਭਰਾ ਸਨ ਜਿੰਨਾਂ ਚੋਂ ਇੱਕ ਦਾ ਨਾਮ ਕੁਸਲਾ ਸੀ ਅਤੇ ਉਸ ਕੁਸਲਾ ਨਾਮ ਦੇ ਇੱਕ ਬਜੁਰਗ ਨੇ ਪਿੰਡ ਬੰਨ੍ਹਿਆ ਸੀ, ਸਾਰਾ ਪਿੰਡ ਸਿੱਧੂ ਗੋਤ ਨਾਲ ਸਬੰਧਿਤ ਹੈ ਪਰ ਕੁਝ ਘਰ ਗਿੱਲ ਗੋਤ ਦੇ ਵੀ ਹਨ ਜਿੰਨਾਂ ਬਾਰੇ ਕਿਹਾ ਜਾਂਦਾ ਹੈ ਕੁਸਲਾ ਦੇ ਕਿਸੇ ਘਰ ਦੀ ਕੁੜੀ ਗਿੱਲਾਂ ਦੇ ਵਿਆਹੀ ਸੀ ਪਰ ਕੁੜੀ ਦੇ ਸਹੁਰੇ ਪਰਿਵਾਰ ਕੋਲ ਜਮੀਨ ਘੱਟ ਹੋਣ ਕਰਕੇ ਗਿੱਲ ਨੂੰ ਘਰ ਜਵਾਈ ਬਣਾ ਕੇ ਕੁੱਝ ਜਮੀਨ ਦੇ ਦਿੱਤੀ ਗਈ ਜਿਸ ਤੋਂ ਉਹਨਾਂ ਦੀ ਪੀੜੀ ਤੁਰ ਪਈ।

ਪਿੰਡ ਦੇ ਬਜੁਰਗ ਸਵ ਕੌਰ ਸਿੰਘ ਅਜ਼ਾਦ ਹਿੰਦ ਫੌਜ ਵਿੱਚ ਨੌਕਰੀ ਕਰਕੇ ਆਏ ਸਨ ਉਹਨਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਬਰਮਾ ਯੁੱਧ 'ਚ ਭਾਗ ਲਿਆ ਸੀ।

ਇਸ ਤੋਂ ਇਲਾਵਾ 14 ਜੁਲਾਈ 1971 ਨੂੰ ਇਸ ਪਿੰਡ ਵਿੱਚ ਹੀ ਤਿੰਨ ਨਕਸਲੀਆਂ ਗੁਰਬੰਤਾ ਸਿੰਘ (23 ਸਾਲ ਪਿੰਡ ਰਾਏਪੁਰ) ਤੇਜਾ ਸਿੰਘ (30 ਸਾਲ ਪਿੰਡ ਬਬਨਪੁਰ) ਤੇ ਸਰਵਣ ਸਿੰਘ (24 ਸਾਲ ਪਿੰਡ ਬੋਹਾ) ਨੂੰ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਜਿਸ ਚ ਪਿੰਡ ਦੇ ਕੁਝ ਬੰਦਿਆਂ ਦਾ ਹੱਥ ਹੋਣ ਕਰਕੇ ਕੁਝ ਸਮਾਂ ਨਕਸਲੀ ਮੁਖਬਰਾਂ ਤੋਂ ਬਦਲਾ ਲੈਣ ਲਈ ਪਿੰਡ ਚ ਸਰਗਰਮ ਰਹੇ।

ਜੂਨ 1999 ਨੂੰ ਕਾਰਗਿਲ ਦੀ ਜੰਗ 'ਚ ਪਿੰਡ ਦੇ ਨੀ ਨੌਜਵਾਨ ਫੌਜੀ ਨਿਰਮਲ ਸਿੰਘ ਦੀ ਸ਼ਹੀਦੀ ਹੋਈ ਸੀ ਜਿਸ ਦਾ ਬੁੱਤ ਪਿੰਡ ਦੇ ਬੱਸ ਅੱਡੇ ਉਪਰ ਲੱਗਿਆ ਹੋਇਆ ਹੈ।

ਹੋਰ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads