ਕੁੰਭ ਮੇਲਾ
From Wikipedia, the free encyclopedia
Remove ads
ਮਹਾਂਕੁੰਭ ਦੀ ਸ਼ੁਰੂਆਤ 14 ਜਨਵਰੀ ਨੂੰ ਮਕਰ ਸਕਰਾਂਤੀ ਮੌਕੇ ਪ੍ਰਯਾਗਰਾਜ ਵਿਖੇ ਗੰਗਾ, ਜਮੁਨਾ ਤੇ ਅਦ੍ਰਿਸ਼ ਸਰਸਵਤੀ ਦੇ ਸੰਗਮ ’ਤੇ ਪੂਰੀ ਸ਼ਾਨੋ-ਸ਼ੌਕਤ ਨਾਲ ਹੁੰਦੀ ਹੈ। ਇਹ ਮੇਲਾ 11 ਮਾਰਚ ਸੋਮਵਾਰੀ ਮੱਸਿਆ ਤਕ ਚੱਲਦਾ ਹੈ। ਇਸ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ਼ਨਾਨ ਕਰਦੇ ਹਨ। ਮਾਘੀ ਵਾਲੇ ਦਿਨ ਬਹੁਤ ਸਾਰੇ ਸਰਧਾਲੂ ਤ੍ਰਿਵੈਣੀ ਦੇ ਤਟ ’ਤੇ ਡੁਬਕੀ ਲਗਾਉਂਦੇ ਹਨ। ਸਭ ਤੋਂ ਪਹਿਲਾਂ ਸਾਧੂ ਸੰਤ ਤੇ ਨਾਂਗੇ ਸਾਧੂ ਸ਼ਾਹੀ ਇਸ਼ਨਾਨ ਕਰਦੇ ਹਨ ਜੋ ਰਵਾਇਤੀ ਢੰਗ ਨਾਲ ਹੁੰਦਾ ਹੈ। ਸਾਧੂ ਸੰਨਿਆਸੀਆਂ ਦੇ 13 ਅਖਾੜੇ ਹਨ ਜੋ ਆਪਣੀ-ਆਪਣੀ ਮਰਿਆਦਾ ’ਤੇ ਵਾਰੀ ਸਿਰ, ਸੁਗੰਧਤ ਫੁੱਲਾਂ ਨਾਲ ਸਜੇ ਹਾਥੀ, ਘੋੜੇ, ਪਾਲਕੀਆਂ ਤੇ ਰਥਾਂ ਵਿੱਚ ਸਵਾਰ ਹੋ ਬੈਂਡ-ਵਾਜੇ ਤੇ ਢੋਲ-ਢਮੱਕਿਆਂ ਨਾਲ ਜੈਕਾਰੇ ਛੱਡਦੇ ਜਦੋਂ ਇਸ਼ਨਾਨ ਲਈ ਆਉਂਦੇ ਹਨ। ਜਦੋਂ ਬ੍ਰਹਿਸਪਤੀ ਬਿਰਖ ਰਾਸ਼ੀ ਅਤੇ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਪ੍ਰਯਾਗਰਾਜ ਵਿਖੇ ਕੁੰਭ ਮੇਲਾ ਲੱਗਦਾ ਹੈ। ਪ੍ਰਯਾਗ ਤੀਰਥਾਂ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ਲਈ ਇਹ ਮੇਲਾ ਸਾਰੇ ਕੁੰਭ ਮੇਲਿਆਂ ਤੋਂ ਵਿਸ਼ਾਲ ਹੁੰਦਾ ਹੈ।
Remove ads
ਇਤਿਹਾਸ
ਸਮੁੰਦਰ ਮੰਥਨ ਵੇਲੇ ਜਿਹੜਾ ਅੰਮ੍ਰਿਤ ਕੁੰਭ (ਕਲਸ਼) ਨਿਕਲਿਆ ਸੀ ਉਸ ਨੂੰ ਲੈ ਕੇ ਦੇਵਤਿਆਂ ਤੇ ਦਾਨਵਾਂ ਵਿੱਚ ਯੁੱਧ ਛਿੜ ਪਿਆ ਜੋ 12 ਦਿਨ ਤੱਕ ਚੱਲਿਆ। ਜਦੋਂ ਵਿਸ਼ਨੂੰ ਜੀ ਮੋਹਿਨੀ ਦਾ ਰੂਪ ਧਾਰਨ ਕਰ ਕੇ ਇਸ ਕੁੰਭ ਨੂੰ ਲੈ ਕੇ ਦੌੜੇ ਤਾਂ ਚਾਰ ਥਾਵਾਂ ’ਤੇ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ। ਇਨ੍ਹਾਂ ਥਾਵਾਂ ਪ੍ਰਯਾਗ, ਹਰਿਦੁਆਰ, ਉਜੈਨ ਤੇ ਨਾਸਿਕ ਵਿਖੇ ਹਰ 12 ਸਾਲ ਬਾਅਦ ਮੇਲਾ ਲੱਗਦਾ ਹੈ। ਜਦੋਂ ਬਿ੍ਹਸਪਤ ਕੁੰਭ ਰਾਸ਼ੀ ਵਿੱਚ ਸੂਰਜ ਮੇਖ ਰਾਸ਼ੀ ਵਿੱਚ ਹੋਵੇ ਤਾਂ ਹਰਿਦੁਆਰ ਗੰਗਾ ਕਿਨਾਰੇ ਕੁੰਭ ਲੱਗਦਾ ਹੈ। ਮੱਸਿਆ ਨੂੰ ਬਿ੍ਹਸਪਤੀ ਮੇਖ ਰਾਸ਼ੀ ਵਿੱਚ ਤੇ ਚੰਦਰਮਾ ਤੇ ਸੂਰਜ ਮਕਰ ਰਾਸ਼ੀ ਵਿੱਚ ਹੋਣ ਤਾਂ ਪ੍ਰਯਾਗ ਵਿੱਚ ਕੁੰਭ ਲੱਗਦਾ ਹੈ। ਬਿ੍ਹਸਪਤੀ, ਚੰਦਰਮਾ ਤੇ ਸੂਰਜ ਮੱਸਿਆ ਨੂੰ ਕਰਕ ਰਾਸ਼ੀ ਵਿੱਚ ਹੋਣ ਤਾਂ ਨਾਸਕ ਗੋਦਾਵਰੀ ਦੇ ਕੰਢੇ ਕੁੰਭ ਲੱਗਦਾ ਹੈ। ਮੱਸਿਆ ਨੂੰ ਸੂਰਜ, ਚੰਦਰਮਾ ਤੇ ਬਿ੍ਹਸਪਤੀ ਕੁੰਭ ਰਾਸ਼ੀ ਵਿੱਚ ਆਉਣ ਤਾਂ ਉਜੈਨ ਦਾ ਕੁੰਭ ਹੁੰਦਾ ਹੈ।[2] ਪ੍ਰਯਾਗਰਾਜ ਵਿਖੇ 13 ਅਖਾੜਿਆਂ ਦੇ ਸਾਧੂ ਸੰਤ ਆਪਣੇ-ਆਪਣੇ ਮਹਾਂ ਮੇਛਲੇਸ਼ਵਰਾਂ ਨਾਲ ਇੱਕ-ਦੂਜੇ ਤੋਂ ਵਧ-ਚੜ੍ਹ ਕੇ ਜਲੂਸ ਕੱਢਦੇ ਹਨ ਤੇ ਇਨ੍ਹਾਂ ਵਿੱਚ ਪੂਰਾ ਮੁਕਾਬਲਾ ਹੁੰਦਾ ਹੈ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ 20 ਵਰਗ ਕਿਲੋਮੀਟਰ ਰਕਬੇ ਵਿੱਚ ਫੈਲੇ ਇਸ ਵਿਸ਼ਾਲ ਮੇਲੇ ਨੂੰ 13 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਇਸ਼ਨਾਨ ਤੋਂ ਬਾਅਦ ਕਈ ਸਿਰ ਮੰਡਾਉਂਦੇ ਹਨ ਤੇ ਗੰਗਾ ਕੰਢੇ ਪੂਜਾ-ਅਰਚਨਾ ਕਰਦੇ ਹਨ। ਫਿਰ ਲੋਕ ਵੱਖ-ਵੱਖ ਪੰਡਾਲਾਂ ਵਿੱਚ ਜਾ ਕੇ ਕੀਰਤਨ ਪ੍ਰਵਚਨ ਸੁਣਦੇ ਹਨ ਤੇ ਟੈਂਟਾਂ ਵਿੱਚ ਰਹਿੰਦੇ ਹਨ। ਕਈ ਸ਼ਰਧਾਲੂ ਇੱਕ ਮਹੀਨੇ ਤਕ ਕਲਪਵਾਸ ਕਰਦੇ ਹਨ। ਸਾਤਵਿਕ ਭੋਜਨ ਖਾਂਦੇ ਹਨ ਤੇ ਦਿਨ ਵਿੱਚ ਦੋ ਵਾਰ ਇਸ਼ਨਾਨ ਕਰਦੇ ਹਨ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਵੀ ਇਸ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੀਆਂ ਹਨ। ਭੋਜਨ ਮੁਹਈਆ ਕਰਵਾਉਣ ਲਈ ਵੱਡੇ-ਵੱਡੇ ਲੰਗਰ ਲਗਾਏ ਜਾਂਦੇ ਹਨ। 10 ਫਰਵਰੀ ਨੂੰ ਮੋਨੀ ਮੱਸਿਆ ਤੇ 15 ਫਰਵਰੀ ਨੂੰ ਬਸੰਤ ਮੌਕੇ ਦਾ ਮੁੱਖ ਸ਼ਾਹੀ ਇਸ਼ਨਾਨ ਹੋਣਗੇ ਜਿਹਨਾਂ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ਼ਨਾਨ ਕਰਦੇ ਹਨ।
Remove ads
ਫੋਟੋ ਗੈਲਰੀ
- ਕੁੰਭ ਮੇਲਾ ਪੋਰਟਰੇਟ 04 ਕੁੰਭ ਮੇਲਾ ਵਿਕਣ ਲਈ ਨਾਰੀਅਲ
- ਕੁੰਭ ਮੇਲਾ ਨਿੰਬੂ ਪਾਣੀ
- ਕੁੰਭ ਮੇਲਾ ਨਮਕੀਨ
- ਕੁੰਭ ਮੇਲਾ ਆਲੂ
- ਕੁੰਭ ਮੇਲਾ ਸਕਾਊਟਸ ਜੇਪੀਜੇ
- ਕੁੰਭ ਮੇਲਾ ਮੋਨੀ ਅਮਸਿਆ ਇੱਕਠ 6am
- ਕੁੰਭ ਮੇਲਾ ਪੋਰਟਰੇਟ 4 ਥੱਕਿਆ ਹੋਇਆ ਬੱਚਾ ਭੀਖ ਮੰਗਣ ਲਈ ਮਜ਼ਬੂਰ
- ਕੁੰਭ ਮੇਲਾ ਪੋਰਟਰੇਟ 19
- ਪਰਯਾਗ ਕੁੰਭ ਮੇਲਾ ਬੈਠਾ ਬਾਬਾ
- ਕੁੰਭ ਮੇਲਾ ਪੋਟਰੇਟ 10 ਬਸਕਿੰਗ
- ਕੁੰਭ ਮੇਲਾ ਵਿਚ ਖਾਣਾ
ਹਵਾਲੇ
Wikiwand - on
Seamless Wikipedia browsing. On steroids.
Remove ads