ਕੁੱਲ ਘਰੇਲੂ ਉਤਪਾਦਨ
From Wikipedia, the free encyclopedia
Remove ads
ਕੁੱਲ ਘਰੇਲੂ ਪੈਦਾਵਾਰ, ਕੁੱਲ ਘਰੇਲੂ ਉਪਜ ਜਾਂ ਜੀਡੀਪੀ (GDP) ਕਿਸੇ ਅਰਥਚਾਰੇ ਦੀ ਆਰਥਕ ਕਾਰਗੁਜ਼ਾਰੀ ਦਾ ਇੱਕ ਬੁਨਿਆਦੀ ਮਾਪ ਹੈ। ਇਹ ਇੱਕ ਖ਼ਾਸ ਮੁੱਦਤ (ਆਮ ਤੌਰ ਉੱਤੇ ਇੱਕ ਸਾਲ) ਵਿੱਚ ਇੱਕ ਦੇਸ਼ ਦੀ ਹੱਦ ਅੰਦਰ ਕੁੱਲ ਉਤਪਾਦਤ ਮਾਲ ਅਤੇ ਅਦਾ ਕੀਤੀਆਂ ਸੇਵਾਵਾਂ ਦਾ ਬਜ਼ਾਰੀ ਮੁੱਲ ਹੁੰਦਾ ਹੈ। ਇਹ ਆਮ ਤੌਰ ਉੱਤੇ ਦੇਸ਼ ਦੀ ਰਹਿਣੀ ਦੇ ਪਦਾਰਥਕ ਮਿਆਰ ਦਾ ਸੂਚਕ ਹੁੰਦਾ ਹੈ।[2][3] ਇਸ ਵਿੱਚ ਉਹ ਮਾਲ ਅਤੇ ਸੇਵਾਵਾਂ ਸ਼ਾਮਲ ਨਹੀਂ ਹਨ ਜੋ ਉਸ ਮੁਲਕ ਦੇ ਨਾਗਰਿਕ ਵਿਦੇਸ਼ਾਂ ਵਿੱਚ ਪੈਦਾ ਕਰਦੇ ਹਨ। ਜੇਕਰ ਇਸ ਵਿੱਚ ਉਹ ਮਾਲ ਅਤੇ ਸੇਵਾਵਾਂ ਸ਼ਾਮਿਲ ਕਰ ਲਈਆਂ ਜਾਣ ਜੋ ਉਸ ਮੁਲਕ ਦੇ ਨਾਗਰਿਕ ਵਿਦੇਸ਼ਾਂ ਵਿੱਚ ਪੈਦਾ ਕਰਦੇ ਹਨ ਅਤੇ ਉਹ ਪੈਦਾਵਾਰ ਕੱਢ ਦਿੱਤੀ ਜਾਵੇ ਜੋ ਵਿਦੇਸ਼ੀ ਨਾਗਰਿਕ ਉਸ ਮੁਲਕ ਵਿੱਚ ਕਰ ਰਹੇ ਹਨ ਤਾਂ ਉਸਨੂੰ ਕੁੱਲ ਕੌਮੀ ਪੈਦਾਵਾਰ (ਜੀ.ਐੱਨ.ਪੀ. - gross national product) ਕਹਿੰਦੇ ਹਨ।

Remove ads
ਇਤਿਹਾਸ
ਕੁੱਲ ਘਰੇਲੂ ਪੈਦਾਵਾਰ ਦਾ ਸੰਕਲਪ ਪਹਿਲੀ ਵਾਰ ਸਾਈਮਨ ਕੁਜ਼ਨਟਸ ਦੁਆਰਾ ਸਾਲ 1934 ਵਿੱਚ ਦਿੱਤਾ ਗਿਆ।

ਵਿਕੀਮੀਡੀਆ ਕਾਮਨਜ਼ ਉੱਤੇ ਕੁੱਲ ਘਰੇਲੂ ਪੈਦਾਵਾਰ ਨਾਲ ਸਬੰਧਤ ਮੀਡੀਆ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads