ਕੇਲਾ

ਫਲ From Wikipedia, the free encyclopedia

Remove ads

ਕੇਲਾ, ਮੂਸਾ (Musa) ਵੰਸ਼ ਦੇ ਵੱਡੇ ਜੜੀ-ਬੂਟੀ ਸੰਬੰਧੀ ਫੁੱਲਦਾਈ ਪੌਦਿਆਂ ਦੀਆਂ ਭਾਂਤ-ਭਾਂਤ ਕਿਸਮਾਂ ਤੋਂ ਪੈਦਾ ਹੁੰਦਾ ਇੱਕ ਖਾਣਯੋਗ ਫਲ ਹੈ।[1] ਇਹ ਫਲ ਭਿੰਨ-ਭਿੰਨ ਅਕਾਰ, ਰੰਗ ਅਤੇ ਪਕਿਆਈ ਵਾਲ਼ਾ ਹੁੰਦਾ ਹੈ ਪਰ ਆਮ ਤੌਰ ਉੱਤੇ ਇਹ ਲੰਮਾ ਉੱਤੇ ਵਿੰਗਾ ਹੁੰਦਾ ਹੈ ਜਿਸਦਾ ਗੁੱਦਾ ਨਰਮ, ਚਿਕਨਾ ਅਤੇ ਨਸ਼ਾਸਤੇ (ਸਟਾਰਚ) ਨਾਲ਼ ਭਰਪੂਰ ਹੁੰਦਾ ਹੈ ਅਤੇ ਬਾਹਰੋਂ ਇਹ ਪੀਲੇ, ਬੈਂਗਣੀ ਜਾਂ ਪੱਕ ਜਾਣ ਉੱਤੇ ਲਾਲ ਛਿੱਲੜ ਨਾਲ ਢਕਿਆ ਹੁੰਦਾ ਹੈ। ਇਹ ਫਲ ਪੌਦੇ ਦੇ ਸਿਖਰ ਉੱਤੇ ਲਮਕਦੇ ਗੁੱਛਿਆਂ ਦੇ ਰੂਪ ਵਿੱਚ ਲੱਗਦਾ ਹੈ। ਲਗਭਗ ਸਾਰੇ ਹੀ ਖਾਣਯੋਗ (ਬੀਜ-ਮੁਕਤ) ਕੇਲੇ ਦੋ ਜੰਗਲੀ ਪ੍ਰਜਾਤੀਆਂ ਤੋਂ ਆਉਂਦੇ ਹਨ – ਮੂਸਾ ਆਕੂਮਿਨਾਤਾ ਅਤੇ ਮੂਸਾ ਬਾਲਬੀਸਿਆਨਾ. ਕੇਲਿਆਂ ਦੇ ਵਿਗਿਆਨਕ ਨਾਂ 'ਮੂਸਾ ਆਕੂਮਿਨਾਤਾ, ਮੂਸਾ ਬਾਲਬੀਸਿਆਨਾ ਅਤੇ ਮੂਸਾ ਆਕੂਮਿਨਾਤਾ × ਬਾਲਬੀਸਿਆਨਾ ਪਿਓਂਦ ਲਈ ਮੂਸਾ × ਪਾਰਾਦਿਸੀਆਕਾ ਹਨ, ਜੋ ਕਿ ਜੀਵ-ਅਣੂ ਬਣਤਰ ਉੱਤੇ ਨਿਰਭਰ ਕਰਦੇ ਹਨ। ਇਸ ਦਾ ਪੁਰਾਣਾ ਵਿਗਿਆਨਕ ਨਾਂ ਮੂਸਾ ਸੇਪੀਐਂਤਮ ਹੁਣ ਵਰਤੋਂ ਵਿੱਚ ਨਹੀਂ ਹੈ।

ਤਸਵੀਰ:Luxor, Banana।sland, Banana Tree, Egypt, Oct 2004.jpg
ਲਕਸਰ, ਮਿਸਰ ਵਿੱਚ ਕੇਲਾ ਟਾਪੂ ਉੱਤੇ ਕੇਲੇ ਦਾ ਪੌਦਾ।
Remove ads
Loading related searches...

Wikiwand - on

Seamless Wikipedia browsing. On steroids.

Remove ads