ਕੇ ਐਮ ਮੁਨਸ਼ੀ

From Wikipedia, the free encyclopedia

ਕੇ ਐਮ ਮੁਨਸ਼ੀ
Remove ads

ਕਨਹੀਆਲਾਲ ਮਾਣਿਕਲਾਲ ਮੁਨਸ਼ੀ,[1] ਆਮ ਪ੍ਰਚਲਿਤ ਕੁਲਪਤੀ ਡਾ. ਕੇ ਐਮ ਮੁਨਸ਼ੀ (29 ਦਸੰਬਰ 1887 - 8 ਫਰਵਰੀ 1971) ਭਾਰਤ ਦੇ ਆਜ਼ਾਦੀ ਸੰਗਰਾਮੀ, ਰਾਜਨੇਤਾ, ਗੁਜਰਾਤੀ ਅਤੇ ਹਿੰਦੀ ਦੇ ਨਾਮੀ ਸਾਹਿਤਕਾਰ ਅਤੇ ਸਿੱਖਿਆਵਿਦ ਸਨ। ਉਹਨਾਂ ਨੇ ਭਾਰਤੀ ਵਿਦਿਆ ਭਵਨ ਦੀ ਸਥਾਪਨਾ ਕੀਤੀ।

ਵਿਸ਼ੇਸ਼ ਤੱਥ ਕੇ ਐਮ ਮੁਨਸ਼ੀ, ਜਨਮ ...
Remove ads

ਜ਼ਿੰਦਗੀ

ਕਨਹੀਆਲਾਲ ਮੁਨਸ਼ੀ ਦਾ ਜਨਮ ਭੜੌਚ, ਗੁਜਰਾਤ ਦੇ ਉੱਚ ਸਾਖ਼ਰ ਭਾਗਰਵ ਬਾਹਮਣ ਪਰਵਾਰ ਵਿੱਚ ਹੋਇਆ ਸੀ। ਇੱਕ ਪ੍ਰਤਿਭਾਸ਼ੀਲ ਵਿਦਿਆਰਥੀ ਦੇ ਤੌਰ ਉੱਤੇ ਮੁਨਸ਼ੀ ਨੇ ਕਨੂੰਨ ਦੀ ਪੜ੍ਹਾਈ ਕੀਤੀ। ਕਨੂੰਨ ਦੀ ਡਿਗਰੀ ਕਰਨ ਦੇ ਬਾਦ ਉਸ ਨੇ ਮੁਂਬਈ ਵਿੱਚ ਵਕਾਲਤ ਕੀਤੀ। ਇੱਕ ਪੱਤਰਕਾਰ ਦੇ ਰੂਪ ਵਿੱਚ ਵੀ ਉਹ ਸਫਲ ਰਿਹਾ। ਗਾਂਧੀ ਜੀ ਦੇ ਨਾਲ 1915 ਵਿੱਚ ਯੰਗ ਇੰਡੀਆ ਦੇ ਸਹਾਇਕ-ਸੰਪਾਦਕ ਬਣਿਆ। ਕਈ ਹੋਰ ਮਾਸਿਕ ਪੱਤਰਕਾਵਾਂ ਦਾ ਸੰਪਾਦਨ ਕੀਤਾ। ਉਸ ਨੇ ਗੁਜਰਾਤੀ ਸਾਹਿਤ ਪਰਿਸ਼ਦ ਵਿੱਚ ਪ੍ਰਮੁੱਖ ਸਥਾਨ ਪਾਇਆ ਅਤੇ ਆਪਣੇ ਕੁੱਝ ਦੋਸਤਾਂ ਦੇ ਨਾਲ 1938 ਦੇ ਅੰਤ ਵਿੱਚ ਭਾਰਤੀ ਵਿਦਿਆ ਭਵਨ ਦੀ ਸਥਾਪਨਾ ਕੀਤੀ। ਉਹ ਹਿੰਦੀ ਵਿੱਚ ਇਤਿਹਾਸਕ ਅਤੇ ਪ੍ਰਾਚੀਨ ਨਾਵਲ ਅਤੇ ਕਹਾਣੀ ਲੇਖਕ ਦੇ ਰੂਪ ਵਿੱਚ ਤਾਂ ਪ੍ਰਸਿੱਧ ਹੈ ਹੀ, ਉਸ ਨੇ ਪ੍ਰੇਮਚੰਦ ਦੇ ਨਾਲ ਹੰਸ ਦਾ ਸੰਪਾਦਨ ਫਰਜ ਵੀ ਸੰਭਾਲਿਆ। 1952 ਤੋਂ 1957 ਤੱਕ ਉਹ ਉੱਤਰ ਪ੍ਰਦੇਸ਼ ਦਾ ਰਾਜਪਾਲ ਰਿਹਾ। ਵਕੀਲ, ਮੰਤਰੀ, ਕੁਲਪਤੀ ਅਤੇ ਰਾਜਪਾਲ ਵਰਗੇ ਪ੍ਰਮੁੱਖ ਪਦਾਂ ਉੱਤੇ ਕਾਰਜ ਕਰਦੇ ਹੋਏ ਵੀ ਉਸ ਨੇ 50 ਤੋਂ ਜਿਆਦਾ ਕਿਤਾਬਾਂ ਲਿਖੀਆਂ। ਇਹਨਾਂ ਵਿੱਚ ਨਾਵਲ, ਕਹਾਣੀ, ਡਰਾਮਾ, ਇਤਹਾਸ, ਲਲਿਤ ਕਲਾਵਾਂ ਆਦਿ ਵਿਧਾਵਾਂ ਸ਼ਾਮਿਲ ਹਨ। 1956 ਵਿੱਚ ਉਸ ਨੇ ਕੁੱਲ ਭਾਰਤੀ ਸਾਹਿਤ ਸਮੇਲਨ ਦੀ ਪ੍ਰਧਾਨਗੀ ਵੀ ਕੀਤੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads