ਕੈਨ ਬਰਨਸ

ਅਮਰੀਕੀ ਦਸਤਾਵੇਜ਼ੀ ਫਿਲਮ ਨਿਰਮਾਤਾ From Wikipedia, the free encyclopedia

ਕੈਨ ਬਰਨਸ
Remove ads

ਕੈਨੇਥ ਲੌਰੇਨ ਬਰਨਸ[1] (ਜਨਮ 29 ਜੁਲਾਈ, 1953)[1] ਇੱਕ ਅਮਰੀਕੀ ਫ਼ਿਲਮਕਾਰ ਹੈ ਜੋ ਕਿ ਡਾਕੂਮੈਂਟਰੀ ਫ਼ਿਲਮਾਂ ਵਿੱਚ ਪੁਰਾਣੀਆਂ ਤਸਵੀਰਾਂ ਅਤੇ ਫ਼ੁਟੇਜ ਦੀ ਵੱਖਰੀ ਸ਼ੈਲੀ ਦੇ ਇਸਤੇਮਾਲ ਲਈ ਜਾਣਿਆ ਜਾਂਦਾ ਹੈ। ਉਹ ਮੁੱਖ ਤੌਰ 'ਤੇ ਆਪਣੀਆਂ ਡਾਕੂਮੈਂਟਰੀ ਲੜੀਆਂ ਜਿਹਨਾਂ ਵਿੱਚ ਦ ਸਿਵਿਲ ਵਾਰ (1990), ਬੇਸਬਾਲ (1994), ਜੈਜ਼ (2001), ਦ ਵਾਰ (2007), ਦ ਨੈਸ਼ਨਲ ਪਾਰਕਸ: ਅਮੈਰੀਕਾਸ ਬੈਸਟ ਆਇਡੀਆ (2009), ਪ੍ਰੋਹੀਬੀਸ਼ਨ (2011), ਦ ਰੂਸਵੈਲਟਜ਼ (2014) ਅਤੇ ਦ ਵੀਅਤਨਾਮ ਵਾਰ (2017) ਸ਼ਾਮਿਲ ਹਨ। ਉਹ ਦੋ ਫ਼ਿਲਮਾਂ ਦ ਵੈਸਟ (1996, ਸਟੀਫ਼ਨ ਆਈਵਸ ਦੁਆਰਾ ਨਿਰਦੇਸ਼ਿਤ) ਅਤੇ ਕੈਂਸਰ: ਦ ਐਂਪੇਰਰ ਔਫ਼ ਆਲ ਮੈਲਾਡੀਸ (2015, ਬਰਾਕ ਗੁੱਡਮੈਨ ਦੁਆਰਾ ਨਿਰਦੇਸ਼ਿਤ) ਦਾ ਐਕਜ਼ੈਕਟਿਵ ਪ੍ਰੋਡਿਊਸਰ ਵੀ ਸੀ।[2]

ਵਿਸ਼ੇਸ਼ ਤੱਥ ਕੈਨ ਬਰਨਸ, ਜਨਮ ...

ਬਰਨਸ ਦੀਆਂ ਡਾਕੂਮੈਂਟਰੀ ਫ਼ਿਲਮਾਂ ਨੂੰ ਦੋ ਵਾਰ ਅਕਾਦਮੀ ਇਨਾਮਾਂ ਵਿੱਚ ਨਾਮਜ਼ਦਗੀ ਮਿਲੀ ਹੈ (1981 ਵਿੱਚ ਬਰੂਕਲਿਨ ਬਰਿੱਜ ਲਈ ਅਤੇ 1985 ਵਿੱਚ ਸਟੈਚਿਊ ਔਫ਼ ਲਿਬਰਟੀ ਲਈ) ਅਤੇ ਉਸਨੇ ਕੁਝ ਐਮੀ ਅਵਾਰਡ ਜਿੱਤੇ ਹਨ। ਇਸ ਤੋਂ ਇਲਾਵਾ ਉਸਨੂੰ ਹੋਰ ਬਹੁਤ ਸਾਰੇ ਸਨਮਾਨ ਮਿਲੇ ਹਨ।[3]

Remove ads

ਮੁੱਢਲਾ ਜੀਵਨ ਅਤੇ ਪੜ੍ਹਾਈ

ਬਰਨਸ ਦਾ ਜਨਮ 29 ਜੁਲਾਈ, 1953 ਨੂੰ ਬਰੂਕਲਿਨ, ਨਿਊਯਾਰਕ ਵਿੱਚ ਹੋਇਆ ਸੀ। ਉਸਦੀ ਮਾਤਾ ਦਾ ਨਾਮ ਲਾਈਲਾ ਸਮਿੱਥ ਬਰਨਸ ਹੈ ਜਿਹੜੀ ਕਿ ਇੱਕ ਬਾਇਓਟੈਕਨੀਸ਼ੀਅਨ ਸੀ[4][5] ਅਤੇ ਉਸਦੇ ਪਿਤਾ ਦਾ ਨਾਮ ਰੌਬਰਟ ਕਾਈਲ ਬਰਨਸ ਸੀ, ਜਿਸਨੇ ਮੈਨਹੈਟਨ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਇੱਕ ਗ੍ਰੈਜੂਏਸ਼ਨ ਕੀਤੀ ਸੀ ਡਾਕੂਮੈਂਟਰੀ ਫ਼ਿਲਮਕਾਰ ਰਿਕ ਬਰਨਸ ਉਸਦਾ ਛੋਟਾ ਭਰਾ ਹੈ।[6][7]

ਬਰਨਸ ਦਾ ਪਰਿਵਾਰ ਬਹੁਤ ਸਾਰੀਆਂ ਥਾਵਾਂ ਤੇ ਰਿਹਾ ਸੇਂਟ ਵੇਰਾਨ, ਫ਼ਰਾਂਸ; ਨੇਵਾਰਕ, ਡੇਲਾਵੇਅਰ; ਅਤੇ ਐਨ ਆਰਬਰ, ਮਿਸ਼ੀਗਨ ਸ਼ਾਮਿਲ ਹਨ। ਉਸਦਾ ਪਿਤਾ ਐਨ ਆਰਬਰ ਵਿਖੇ ਮਿਸ਼ੀਗਨ ਦੀ ਯੂਨੀਵਰਸਿਟੀ ਵਿਖੇ ਅਧਿਆਪਕ ਸੀ। ਬਰਨਸ ਦੀ ਮਾਂ ਦੀ ਮੌਤ ਬਰੈਸਟ ਕੈਂਸਰ ਨਾਲ ਹੋ ਗਈ ਸੀ ਜਦੋਂ ਉਹ 11 ਵਰ੍ਹਿਆਂ ਦਾ ਸੀ।

ਆਪਣੇ 17ਵੇਂ ਜਨਮਦਿਨ ਤੇ ਉਸਨੂੰ ਇੱਕ 8 ਐਮਐਮ ਮੂਵੀ ਕੈਮਰਾ ਮਿਲਿਆ ਸੀ, ਇਸ ਨਾਲ ਉਸਨੇ ਐਨ ਆਰਬਰ ਫ਼ੈਕਟਰੀ ਦੇ ਬਾਰੇ ਇੱਕ ਡਾਕੂਮੈਂਟਰੀ ਫ਼ਿਲਮ ਬਣਾਈ। ਉਸਨੇ ਆਪਣੀ ਗ੍ਰੈਜੂਏਸ਼ਨ ਪਾਈਨੀਅਰ ਹਾਈ ਸਕੂਲ, ਐਨ ਆਰਬਰ ਤੋਂ 1971 ਵਿੱਚ ਪੂਰੀ ਕੀਤੀ।[8] ਜੈਰੋਮੀ ਲੀਬਲਿੰਗ ਅਤੇ ਇਲੇਨ ਮੇਅਸ ਅਤੇ ਹੋਰਾਂ ਤੋਂ ਪੜ੍ਹਦਿਆਂ ਉਸਨੇ ਫ਼ਿਲਮ ਸਟਡੀਜ਼ ਅਤੇ ਡਿਜ਼ਾਈਨ ਵਿੱਚ ਬੀ.ਏ. ਪੂਰੀ ਕੀਤੀ।[9] in 1975.[5]

Remove ads

ਵਿਅਕਤੀਗਤ ਜੀਵਨ

1982 ਵਿੱਚ ਬਰਨਸ ਦਾ ਵਿਆਹ ਐਮੀ ਸਟੈਚਲਰ ਜਿਸ ਤੋਂ ਉਸਨੂੰ ਦੋ ਕੁੜੀਆਂ ਹਨ, ਜਿਹਨਾਂ ਦੇ ਨਾਮ ਸਾਰਾਹ ਅਤੇ ਲਿਲੀ ਹਨ। 1993 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। 2017 ਤੋਂ ਬਰਨਸ ਵਾਲਪੋਲ, ਨਿਊ ਹੈਂਪਸ਼ਾਇਰ ਵਿੱਚ ਆਪਣੀ ਦੂਜੀ ਪਤਨੀ ਜੂਲੀ ਡੈਬੋਰਾਹ ਬ੍ਰਾਊਨ ਨਾਲ ਰਹਿ ਰਿਹਾ ਹੈ ਜਿਸ ਨਾਲ ਉਸਦਾ ਵਿਆਹ 18 ਅਕਤੂਬਰ, 2003 ਨੂੰ ਹੋਇਆ ਸੀ। ਉਹ ਇੱਕ ਸੰਸਥਾ ਨੂੰ ਚਲਾਉਂਦੀ ਹੈ ਜਿਹੜੀ ਕਿ ਗਰੀਬਾਂ ਦੀ ਮਦਦ ਕਰਦੀ ਹੈ।[10] ਉਹਨਾਂ ਦੀਆਂ ਦੋ ਕੁੜੀਆਂ ਹਨ, ਜਿਹਨਾਂ ਦੇ ਨਾਮ ਓਲੀਵੀਆ ਅਤੇ ਵਿਲਾ ਬਰਨਸ ਹਨ।

ਅਵਾਰਡ ਅਤੇ ਸਨਮਾਨ

  • 1982 ਨਾਮਜ਼ਦਗੀ, ਬਰੂਕਲਿਨ ਬਰਿੱਜ (1981) ਲਈ ਅਕਾਦਮੀ ਅਵਾਰਡਾਂ ਵਿੱਚ ਨਾਮਜ਼ਦਗੀ।;
  • 1986 ਨਾਮਜ਼ਦਗੀ, ਡਾਕੂਮੈਂਟਰੀ ਫ਼ੀਚਰ ਲਈ ਅਕਾਦਮੀ ਇਨਾਮ: ਦ ਸਟੈਚਿਊ ਔਫ਼ ਲਿਬਰਟੀ (1985);
  • 1995 ਐਮੀ ਅਵਾਰਡ, ਸ਼ਾਨਦਾਰ ਜਾਣਕਾਰੀ ਭਰੇ ਲੜੀਵਾਰ ਲਈ: ਬੇਸਬਾਲ (1994);
  • 2010 ਸ਼ਾਨਦਾਰ ਲੜੀਵਾਰ ਲਈ ਐਮੀ ਅਵਾਰਡ: ਦ ਨੈਸ਼ਨਲ ਪਾਰਕਸ: ਅਮੈਰੀਕਾਸ ਬੈਸਟ ਆਇਡੀਆ (2009).

ਹਵਾਲੇ

ਬਾਹਰਲੇ ਲਿੰਕ

Loading related searches...

Wikiwand - on

Seamless Wikipedia browsing. On steroids.

Remove ads