ਕੈਮੀਲੋ ਖੋਸੇ ਸੇਲਾ

From Wikipedia, the free encyclopedia

ਕੈਮੀਲੋ ਖੋਸੇ ਸੇਲਾ
Remove ads

ਕੈਮੀਲੋ ਖੋਸੇ ਸੇਲਾ (ਸਪੇਨੀ: [kaˈmilo xoˈse ˈθela]; 11 ਮਈ 1916 – 17 ਜਨਵਰੀ 2002) ਜੈਨਰੇਸ਼ਨ ਆਫ਼ '36 ਲਹਿਰ ਨਾਲ ਸਬੰਧਿਤ ਇੱਕ ਸਪੇਨੀ ਨਾਵਲਕਾਰ, ਕਵੀ, ਕਹਾਣੀ ਲੇਖਕ ਅਤੇ ਨਿਬੰਧਕਾਰ ਸੀ।  

ਵਿਸ਼ੇਸ਼ ਤੱਥ ਅਤਿ ਕੀਰਤੀਮਾਨ ਕੈਮੀਲੋ ਖੋਸੇ ਸੇਲਾ, ਮਾਰਿਆਸ ਆਫ ਆਈਰੀਆ ਫਲਾਵੀਆ, ਜਨਮ ...

ਉਸ ਨੂੰ 1989 ਵਿੱਚ ਇੱਕ ਅਮੀਰ ਅਤੇ ਘਣੀ ਗਦ ਲਈ "ਨੋਬਲ ਪੁਰਸਕਾਰ" ਦਿੱਤਾ ਗਿਆ ਸੀ, "ਜੋ ਸੰਜਮੀ ਦਇਆ ਨਾਲ ਮਨੁੱਖ ਦੀ ਕਮਜ਼ੋਰੀ ਦਾ ਇੱਕ ਚੁਣੌਤੀ ਵਾਲੀ ਦ੍ਰਿਸ਼ਟੀ ਦਾ ਨਿਰਮਾਣ ਕਰਦੀ ਹੈ।"[1]

Remove ads

ਬਚਪਨ ਅਤੇ ਸ਼ੁਰੂਆਤੀ ਕੈਰੀਅਰ

ਕੈਮੀਲੋ ਖੋਸੇ ਸੇਲਾ 11 ਮਈ 1916 ਨੂੰ ਸਪੇਨ ਦੇ ਏ ਕਰੂਨੀਆ ਸ਼ਹਿਰ ਦੇ ਪਦਰੋਨ ਖੇਤਰ ਵਿਚ, ਇਰੀਆ ਫਲੇਵੀਆ ਦੇ ਗ੍ਰਾਮੀਣ ਗਿਰਜੇ ਵਿੱਚ ਪੈਦਾ ਹੋਇਆ ਸੀ। [2] ਉਹ ਨੌਂ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।[3] ਉਸ ਦਾ ਪਿਤਾ, ਕੈਮੀਲੋ ਕ੍ਰਿਸਾਂਤੋ ਸੇਲਾ ਯ ਫਰਨਾਂਡੇਜ਼, ਗੈਲੀਅਨ ਸੀ ਅਤੇ ਉਸਦੀ ਮਾਂ, ਕੈਮੀਲਾ ਏਮਾਨੁਏਲਾ ਟ੍ਰਲੋਕ ਯ ਬਟੋਰਿਨੀ, ਵੀ ਭਾਵੇਂ ਗੈਲੀਸ਼ੀਅਨ ਪਰ ਉਸਦੇ ਵਡਾਰੂ ਅੰਗਰੇਜ਼ੀ ਅਤੇ ਇਤਾਲੀ ਵੰਸ਼ ਦੇ ਸੀ। ਪਰਿਵਾਰ ਉੱਚ-ਮੱਧ-ਵਰਗੀ ਸੀ ਅਤੇ ਸੇਲਾ ਨੇ ਆਪਣੇ ਬਚਪਨ ਬਾਰੇ ਦੱਸਦੀ ਹੈ ਕਿ "ਏਨਾ ਖੁਸ਼ ਸੀ ਕਿ ਵੱਡੇ ਹੋਣ ਨੂੰ ਜੀ ਨਹੀਂ ਸੀ ਕਰਦਾ।"

1921 ਤੋਂ 1925 ਤਕ, ਉਹ ਆਪਣੇ ਪਰਿਵਾਰ ਨਾਲ ਵਿਗੋ ਵਿੱਚ ਰਿਹਾ ਸੀ ਜਿੱਥੋਂ ਅੰਤ ਨੂੰ ਉਹ ਮੈਡ੍ਰਿਡ ਵਿੱਚ ਜਾ ਕੇ ਰਹਿਣ ਲਈ ਰਵਾਨਾ ਹੋ ਗਏ। ਇਹ ਇੱਥੇ ਸੀ ਕਿ ਸੇਲਾ ਇੱਕ ਪਾਇਰਿਸਟ ਸਕੂਲ ਵਿੱਚ ਪੜ੍ਹਾਈ ਕਰ ਸਕਿਆ ਸੀ। 1931 ਵਿੱਚ ਉਸ ਨੂੰ ਟੀ. ਬੀ. ਦੀ ਤਸ਼ਖ਼ੀਸ ਕੀਤੀ ਗਈ ਅਤੇ ਗੁਆਡਰਰਾਮਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੇ ਆਪਣੇ ਨਾਵਲ, ਪਾਬੇਜੋਨ ਦਿ ਰਿਪੋਸੋ ਉੱਤੇ ਕੰਮ ਕਰਨ ਲਈ ਵਿਹਲ ਦੇ ਸਮੇਂ ਦਾ ਫਾਇਦਾ ਉਠਾਇਆ। ਬੀਮਾਰੀ ਤੋਂ ਠੀਕ ਹੋਣ ਦੇ ਦੌਰਾਨ ਉਸਨੇ ਖੋਸੇ ਓਰਤੇਗਾ ਯ ਗੈਸੈ ਅਤੇ ਐਂਟੋਨੀ ਡੀ ਸਲੀਇਸ ਯ ਰਿਬਾਦੇਨੇਇਰਾ ਦੀਆਂ ਰਚਨਾਵਾਂ ਪੜ੍ਹਦਾ ਰਿਹਾ। 

1936 ਵਿੱਚ ਜਦੋਂ ਸੇਲਾ 20 ਸਾਲ ਦਾ ਸੀ ਅਤੇ ਬੀਮਾਰੀ ਤੋਂ ਠੀਕ ਹੋਇਆ ਹੀ ਸੀ ਤਾਂ ਸਪੇਨੀ ਘਰੇਲੂ ਯੁੱਧ ਸ਼ੁਰੂ ਹੋ ਗਿਆ। ਉਸ ਦੇ ਸਿਆਸੀ ਝੁਕਾਅ ਰੂੜੀਵਾਦੀ ਸਨ ਅਤੇ ਉਹ ਬਾਗ਼ੀ ਜ਼ੋਨ ਤੋਂ ਬਚ ਗਿਆ ਸੀ ਅਤੇ ਇੱਕ ਸਿਪਾਹੀ ਦੇ ਤੌਰ 'ਤੇ ਭਰਤੀ ਹੋ ਗਿਆ ਪਰ ਉਹ ਲੌਗਰੋਈਆਂ ਵਿੱਚ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਭਰਤੀ ਰਿਹਾ। 

Remove ads

ਕੈਰੀਅਰ

1939 ਵਿੱਚ ਘਰੇਲੂ ਯੁੱਧ ਖ਼ਤਮ ਹੋ ਗਿਆ ਅਤੇ ਸੇਲਾ ਨੇ ਆਪਣੇ ਯੂਨੀਵਰਸਿਟੀ ਦੇ ਅਧਿਐਨ ਪ੍ਰਤੀ ਦੁਚਿੱਤੀ ਦਾ ਪ੍ਰਗਟਾਵਾ ਕੀਤਾ ਅਤੇ ਅੰਤ ਟੈਕਸਟਾਈਲ ਉਦਯੋਗਾਂ ਦੇ ਬਿਊਰੋ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਉਹ ਇੱਥੇ ਹੀ ਸੀ ਕਿ ਉਸਨੇ ਲਿਖਣਾ ਸ਼ੁਰੂ ਕੀਤਾ ਜਿਸਨੇ ਉਸ ਦਾ ਪਹਿਲਾ ਨਾਵਲ, ਲਾ ਫ਼ੈਮਲਿਆ ਡੀ ਪਾਸਕੂਅਲ ਦੁਆਰਚ (ਪਾਸਕੂਅਲ ਦੁਆਰਚ ਦਾ ਪਰਿਵਾਰ) ਬਣਨਾ ਸੀ, ਜੋ ਆਖ਼ਰਕਾਰ 1942 ਵਿੱਚ 26 ਸਾਲ ਦੀ ਉਮਰ ਵਿੱਚ ਪ੍ਰਕਾਸ਼ਿਤ ਹੋਇਆ ਸੀ। ਪੈਸਕਿਯੂਅਲ ਡੁਆਰਚ ਨੂੰ ਪ੍ਰੰਪਰਾਗਤ ਨੈਤਿਕਤਾ ਵਿੱਚ ਵੈਧਤਾ ਲੱਭਣ ਵਿੱਚ ਮੁਸ਼ਕਲ ਹੈ ਅਤੇ ਉਹ ਕਤਲਾਂ ਸਮੇਤ ਕਈ ਅਪਰਾਧ ਕਰਦਾ ਹੈ, ਜਿਸ ਲਈ ਉਸ ਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ। ਇਸ ਅਰਥ ਵਿੱਚ ਉਹ ਅਲਬੇਰ ਕਾਮੂ ਦੇ ਨਾਵਲ 'ਅਜਨਬੀ' ਵਿੱਚ ਮੈਫ਼ਸੌ ਵਰਗਾ ਹੈ। ਇਸ ਨਾਵਲ ਨੂੰ ਵਿਸ਼ੇਸ਼ ਮਹੱਤਤਾ ਇਸ ਕਰਕੇ ਵੀ ਹੈ ਕਿ ਇਸ ਨੇ ਦੂਜੇ ਵਿਸ਼ਵ ਯੁੱਧ ਦੇ ਬਾਅਦ ਸਪੇਨੀ ਨਾਵਲ ਦੀ ਦਿਸ਼ਾ ਨੂੰ ਰੂਪ ਦੇਣ ਵਿੱਚ ਵੱਡਾ ਹਿੱਸਾ ਪਾਇਆ ਸੀ। La familia de Pascual Duarte

Thumb
ਕੈਮੀਲੋ ਖੋਸੇ ਸੇਲਾ (ਸੱਜੇ) 1988 ਵਿੱਚ.
Remove ads

ਵਿਰਾਸਤ 

Thumb
Cela's arms as 1st Marquis of।ria Flavia (1996)

26 ਮਈ 1957 ਨੂੰ ਸੇਲਾ ਨੂੰ ਰੋਇਲ ਸਪੈਨਿਸ਼ ਅਕੈਡਮੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਅਤੇ ਕਿਊ ਸੀਟ ਦਿੱਤੀ ਗਈ ਸੀ। ਉਸ ਨੂੰ ਸੰਵਿਧਾਨਕ ਕੋਰਤੇਸ ਵਿੱਚ ਰਾਇਲ ਸੈਨੇਟਰ ਨਿਯੁਕਤ ਕੀਤਾ ਗਿਆ, ਜਿੱਥੇ ਉਸਨੇ 1978 ਦੇ ਸਪੇਨੀ ਸੰਵਿਧਾਨ ਦੇ ਲਿਖਣ ਵਿੱਚ ਕੁਝ ਪ੍ਰਭਾਵ ਪਾਇਆ। 1987 ਵਿੱਚ, ਉਸਨੂੰ ਸਨਮਾਨਿਤ ਕੀਤਾ ਗਿਆ ਸੀ ਸਾਹਿਤ ਦੇ ਲਈ ਪ੍ਰਿੰਸ ਆਫ਼ ਅਸਤੁਰੀਆ ਅਵਾਰਡ ਦਿੱਤਾ ਗਿਆ।  

ਉਸ ਨੂੰ 1989 ਵਿੱਚ "ਅਮੀਰ ਅਤੇ ਘਣੀ ਗਦ ਲਈ" ਸਾਹਿਤ ਦਾ  ਨੋਬਲ ਪੁਰਸਕਾਰ" ਦਿੱਤਾ ਗਿਆ ਸੀ, "ਜੋ ਸੰਜਮੀ ਦਇਆ ਨਾਲ ਮਨੁੱਖ ਦੀ ਕਮਜ਼ੋਰੀ ਦਾ ਇੱਕ ਚੁਣੌਤੀ ਵਾਲੀ ਦ੍ਰਿਸ਼ਟੀ ਦਾ ਨਿਰਮਾਣ ਕਰਦੀ ਹੈ।" [4]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads