ਕੈਲਾਸ਼ ਸਤਿਆਰਥੀ
ਭਾਰਤੀ ਸਮਾਜ ਸੇਵਕ From Wikipedia, the free encyclopedia
Remove ads
ਕੈਲਾਸ਼ ਸਤਿਆਰਥੀ (ਜਨਮ: 11 ਜਨਵਰੀ 1954) ਭਾਰਤ ਦੇ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲਾ ਇੱਕ ਕਾਰਕੁੰਨ ਹੈ, ਜਿਸ ਨੂੰ (2014) ਲਈ ਨੋਬਲ ਅਮਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।[3] ਉਸਨੇ ਪਾਕਿਸਤਾਨ ਦੀ ਮਲਾਲਾ ਯੂਸੁਫਜਈ ਦੇ ਨਾਲ ਇਹ ਨੋਬਲ ਇਨਾਮ ਸਾਂਝਾ ਕੀਤਾ ਹੈ। ਇਲੈਕਟਰਾਨਿਕ ਇੰਜੀਨੀਅਰ ਕੈਲਾਸ਼ ਸਤਿਆਰਥੀ 26 ਸਾਲ ਦੀ ਉਮਰ ਵਿੱਚ ਹੀ ਕੈਰੀਅਰ ਛੱਡਕੇ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਲੱਗ ਪਿਆ ਸੀ। ਇਸ ਸਮੇਂ ਉਹ ਗਲੋਬਲ ਮਾਰਚ ਅਗੇਂਸਟ ਚਾਇਲਡ ਲੇਬਰ ਦਾ ਪ੍ਰਧਾਨ ਵੀ ਹੈ।
Remove ads
ਨੋਬਲ ਤੋਂ ਪਹਿਲਾਂ ਉਸ ਨੂੰ 1994 ਵਿੱਚ ਜਰਮਨੀ ਦਾ ਦ ਏਇਕਨਰ ਇੰਟਰਨੈਸ਼ਨਲ ਪੀਸ ਅਵਾਰਡ, 1995 ਵਿੱਚ ਅਮਰੀਕਾ ਦਾ ਰਾਬਰਟ ਐਫ ਕੈਨੇਡੀ ਹਿਊਮਨ ਰਾਈਟਸ ਅਵਾਰਡ, 2007 ਵਿੱਚ ਗੋਲਡ ਮੈਡਲ ਆਫ ਇਟੈਲੀਅਨ ਸੈਨੇਟ ਅਤੇ 2009 ਵਿੱਚ ਅਮਰੀਕਾ ਦੇ ਡਿਫੈਂਡਰਸ ਆਫ ਡੈਮੋਕਰੇਸੀ ਅਵਾਰਡ ਸਹਿਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡ ਮਿਲ ਚੁੱਕੇ ਹਨ।[4]
Remove ads
ਅਰੰਭਕ ਜੀਵਨ
ਕੈਲਾਸ਼ ਸਤਿਆਰਥੀ ਦਾ ਜਨਮ ਮੱਧ ਪ੍ਰਦੇਸ਼ ਦੇ ਵਿਦਿਸ਼ਾ ਕਸਬੇ ਹੋਇਆ ਸੀ। ਉਸ ਨੇ ਵਿਦਿਸ਼ਾ ਦੀ ਸਮਰਾਟ ਅਸ਼ੋਕ ਟਕਨਾਲੋਜੀ ਇੰਸਟੀਚਿਊਟ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ[5] ਅਤੇ ਫਿਰ ਹਾਈ-ਵੋਲਟੇਜ ਇੰਜੀਨੀਅਰਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਅਤੇ ਫਿਰ ਉਸ ਨੇ ਕੁਝ ਸਾਲ ਲਈ ਭੋਪਾਲ ਦੇ ਇੱਕ ਕਾਲਜ ਲੈਕਚਰਾਰ ਵਜੋਂ ਕੰਮ ਕੀਤਾ।[6]
ਇਨਾਮ ਅਤੇ ਸਨਮਾਨ
ਸਤਿਆਰਥੀ ਅਨੇਕ ਦਸਤਾਵੇਜ਼ੀ ਫ਼ਿਲਮਾਂ, ਟੈਲੀਵੀਜ਼ਨ ਸੀਰੀਅਲਾਂ, ਭਾਸ਼ਣ ਸ਼ੋਅ, ਐਡਵੋਕੇਸੀ ਅਤੇ ਜਾਗਰੂਕਤਾ ਫ਼ਿਲਮਾਂ ਦਾ ਵਿਸ਼ਾ ਬਣਾਇਆ ਗਿਆ ਹੈ।[7] ਸਤਿਆਰਥੀ ਨੂੰ ਹੇਠ ਲਿਖੇ ਪੁਰਸਕਾਰਾਂ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ:
- 2014: ਨੋਬਲ ਅਮਨ ਪੁਰਸਕਾਰ
- 2009: ਡਿਫੈਂਡਰਸ ਆਫ ਡੈਮੋਕਰੇਸੀ ਅਵਾਰਡ (ਯੂਐਸ)[8]
- 2008: ਅਲਫਾਂਸੋ ਕੋਮਿਨ ਇੰਟਰਨੈਸ਼ਨਲ ਅਵਾਰਡ (ਸਪੇਨ)[9]
- 2007: ਗੋਲਡ ਮੈਡਲ ਆਫ ਇਟੈਲੀਅਨ ਸੈਨੇਟ (2007)[10]
- 2007: recognized in the list of "Heroes Acting to End Modern Day Slavery" by the US State Department[11]
- 2006: ਫ਼ਰੀਡਮ ਅਵਾਰਡ (ਯੂਐਸ)[12]
- 2002: ਵੈਲਨਵਰਗ ਮੈਡਲ, ਮਿਸ਼ੀਗਨ ਯੂਨੀਵਰਸਿਟੀ ਵਲੋਂ ਦਿੱਤਾ ਗਿਆ ਪੁਰਸਕਾਰ।[13]
- 1999: Friedrich Ebert Stiftung Award (Germany)[14]
- 1998: ਗੋਲਡਨ ਫਲੈਗ ਅਵਾਰਡ (ਨੀਦਰਲੈਂਡ)[15]
- 1995: ਰਾਬਰਟ ਐਫ ਕੈਨੇਡੀ ਹਿਊਮਨ ਰਾਈਟਸ ਅਵਾਰਡ (ਯੂਐਸ)[16]
- 1995: ਦ ਟਰੰਪਟਰ ਅਵਾਰਡ (ਯੂਐਸ)[17]
- 1994: ਦ ਏਇਕਨਰ ਇੰਟਰਨੈਸ਼ਨਲ ਪੀਸ ਅਵਾਰਡ (ਜਰਮਨੀ)[18][19]
- 1993: Elected Ashoka Fellow (US)[20]
Remove ads
ਇਹ ਵੀ ਵੇਖੋ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads