ਕੈਲੋਰੀ

From Wikipedia, the free encyclopedia

Remove ads

ਕੈਲੋਰੀ (ਅੰਗ੍ਰੇਜ਼ੀ:Calorie) ਊਰਜਾ ਦੀ ਇੱਕ ਇਕਾਈ ਹੈ। ਇਸਦੀਆਂ ਕਈ ਪਰਿਭਾਸ਼ਾਵਾਂ ਮੌਜੂਦ ਹਨ, ਪਰ ਇਹਨਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ:

  • ਇੱਕ ਛੋਟੀ ਕੈਲੋਰੀ ਜਾ ਫਿਰ ਗ੍ਰਾਮ ਕੈਲੋਰੀ (ਚਿੰਨ: cal) ਉਸ ਉਰਜਾ ਨੂੰ ਕਿਹਾ ਜਾਂਦਾ ਹੈ ਜੋ ਕਿ ਇੱਕ ਗ੍ਰਾਮ ਪਾਣੀ ਨੂੰ ਇੱਕ ਹਵਾ ਦੇ ਦਬਾਅ ਉੱਪਰ ਗਰਮ ਕਰੇ ਤਾਂ ਕਿ ਉਸਦਾ ਤਾਪਮਾਨ 1 ਡਿਗਰੀ ਸੈਲਸੀਅਸ ਵੱਧ ਜਾਵੇ।
  • ਇੱਕ ਵੱਡੀ ਕੈਲੋਰੀ ਜਾ ਫਿਰ ਕਿਲੋਗ੍ਰਾਮ ਕੈਲੋਰੀ (ਚਿੰਨ: Cal), ਇਸਨੂੰ ਭੋਜਨ ਕੈਲੋਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸਦੇ ਹੋਰ ਵੀ ਕਈ ਨਾਮ ਹਨ।[1] ਇਸਨੂੰ ਗ੍ਰਾਮ ਦੀ ਬਜਾਏ ਕਿਲੋਗ੍ਰਾਮ ਵਿੱਚ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਇੱਕ ਕਿਲੋਗ੍ਰਾਮ ਕੈਲੋਰੀ, 1,000 ਛੋਟੀਆਂ ਕੈਲੋਰੀਆਂ ਦੇ ਬਰਾਬਰ ਹੁੰਦੀ ਹੈ ਭਾਵ 1 ਕਿਲੋਕੈਲੋਰੀ (ਚਿੰਨ: kcal).

1824 ਵਿੱਚ ਪਿਹਲੀ ਵਾਰ ਨਿਕੋਲਸ ਕਲੇਮੈਂਟ ਨੇ ਕੈਲੋਰੀ ਨੂੰ ਤਾਪ ਊਰਜਾ ਦੀ ਇਕਾਈ ਕਿਹ ਕੇ ਪਰਿਭਾਸ਼ਿਤ ਕੀਤਾ ਸੀ, 1841 ਅਤੇ 1867 ਵਿੱਚ ਇਸ ਸ਼ਬਦ ਨੂੰ ਅੰਗ੍ਰੇਜ਼ੀ ਅਤੇ ਫਰੈਂਚ ਸ਼ਬਦਕੋਸ਼ਾਂ ਵਿੱਚ ਸਥਾਨ ਮਿਲਣ ਲੱਗ ਪਿਆ। ਇਹ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਕੈਲੋਰ ਤੋਂ ਆਇਆ ਹੈ ਜਿਸਦਾ ਮਤਲਬ ਤਾਪ ਹੁੰਦਾ ਹੈ।

ਹੋਰ ਵਿਗਿਆਨਕ ਪ੍ਰਸੰਗ ਵਿੱਚ, ਸ਼ਬਦ ਕੈਲੋਰੀ ਲਗਭਗ ਹਮੇਸ਼ਾ ਛੋਟੀ ਕੈਲੋਰੀ ਦਾ ਹਵਾਲਾ ਦਿੰਦਾ ਹੈ। ਪਰ ਇਹ ਇੱਕ ਐਸਆਈ ਯੂਨਿਟ ਨਹੀਂ ਹੈ ਤਾਂ ਵੀ ਇਸ ਨੂੰ ਰਸਾਇਣ ਵਿੱਚ ਵਰਤਿਆ ਗਿਆ ਹੈ। ਮਿਸਾਲ ਲਈ, ਕਿਸੇ ਰਸਾਇਣਕ ਪ੍ਰੀਕਿਰਿਆ ਦੇ ਵਿੱਚ ਰੀਲਿਜ਼ ਹੋਣ ਵਾਲੀ ਊਰਜਾ ਨੂੰ ਕਿਲੋਕੈਲੋਰੀ ਪ੍ਰਤੀ ਮੋਲ ਦੇ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ।

Remove ads

ਪਰਿਭਾਸ਼ਾਵਾਂ

ਪਾਣੀ ਦੇ ਤਾਪ ਨੂੰ 1 °C ਵਧਾਉਣ ਲਈ ਜੋ ਊਰਜਾ ਚਾਹੀਦੀ ਹੈ ਉਹ ਹਵਾ ਦੇ ਦਬਾਅ ਅਤੇ ਸ਼ੁਰੂ ਹੋਣ ਵਾਲੇ ਤਾਪ ਉੱਤੇ ਨਿਰਭਰ ਕਰਦੀ ਹੈ। ਹਵਾ ਦੇ ਦਬਾਅ ਨੂੰ ਮਿਆਰੀ ਹਵਾ ਦੇ ਦਬਾਅ ਵਜੋਂ ਹੀ ਲਿਆ ਜਾਂਦਾ ਹੈ ਜੋ ਕੀ 101.325 kPa ਹੁੰਦਾ ਹੈ। ਤਾਪ ਦੇ ਵਾਧਾ ਕੈਲਵਿਨ ਵਿੱਚ ਗਿਣਿਆ ਜਾਂਦਾ ਹੈ।

ਹੋਰ ਜਾਣਕਾਰੀ ਨਾਮ, ਚਿੰਨ੍ਹ ...
Remove ads

ਇਹ ਵੀ ਵੇਖੋ

  • ਭੋਜਨ ਊਰਜਾ
  • ਆਹਾਰ ਤੱਥ ਲੇਬਲ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads