ਕੋਂਕਣਾ ਸੇਨ ਸ਼ਰਮਾ
ਭਾਰਤੀ ਅਦਾਕਾਰਾ From Wikipedia, the free encyclopedia
Remove ads
ਕੋਂਕਣਾ ਸੇਨ ਸ਼ਰਮਾ (ਜਨਮ 3 ਦਸੰਬਰ 1979) ਇੱਕ ਭਾਰਤੀ ਅਭਿਨੇਤਰੀ ਅਤੇ ਡਾਇਰੈਕਟਰ ਹੈ। ਅਨੁਭਵੀ ਨਿਰਮਾਤਾ–ਅਦਾਕਾਰਾ ਅਪਰਣਾ ਸੇਨ ਦੀ ਧੀ, ਸ਼ਰਮਾ ਮੁੱਖ ਤੌਰ ਤੇ ਭਾਰਤੀ ਆਰਟਹਾਊਸ ਅਤੇ ਸੁਤੰਤਰ ਫਿਲਮਾਂ ਵਿੱਚ ਆਉਂਦੀ ਹੈ, ਅਤੇ ਵਿਧਾ ਵਿੱਚ ਉਸ ਦੀਆਂ ਪ੍ਰਾਪਤੀਆਂ ਨੇ ਉਸ ਨੂੰ ਸਮਕਾਲੀ ਪੈਰਲਲ ਸਿਨੇਮਾ ਵਿੱਚ ਮੋਹਰੀ ਅਭਿਨੇਤਰੀਆਂ ਵਿੱਚੋਂ ਇੱਕ ਦੇ ਤੌਰ ਤੇ ਸਥਾਪਿਤ ਕੀਤਾ ਹੈ।
ਇੱਕ ਬਾਲ ਕਲਾਕਾਰ ਦੇ ਤੌਰ ਤੇ ਇਸ ਨੇ ਆਪਣੀ ਸ਼ੁਰੂਆਤ ਫਿਲਮ ਇੰਦਰਾ (1983) ਕੀਤੀ ਸੀ, ਸ਼ਰਮਾ ਨੇ ਇੱਕ ਬਾਲਗ ਕਲਾਕਾਰ ਦੇ ਤੌਰ ਤੇ ਬੰਗਾਲੀ ਥਰਿੱਲਰ Ek Je Aachhe Kanya (2000) ਵਿੱਚ ਪਹਿਲੀ ਵਾਰ ਅਭਿਨੈ ਕੀਤਾ। ਉਸ ਨੇ ਅੰਗਰੇਜ਼ੀ-ਭਾਸ਼ਾ ਫਿਲਮ ਲਈ , ਮਿਸਟਰ ਐਂਡ ਮਿਸਿਜ਼ ਅਈਅਰ (2002) ਨਾਲ ਪਹਿਲੀ ਵਾਰ ਧਿਆਨ ਖਿਚਿਆ, ਜਿਸਨੂੰ ਇਸ ਦੀ ਮਾਤਾ ਦੁਆਰਾ ਨਿਰਦੇਸਿਤ ਕੀਤਾ ਗਿਆ ਸੀ, ਅਤੇ ਫਿਲਮ ਵਿੱਚ ਆਪਣੇ ਪ੍ਰਦਰਸ਼ਨ ਲਈ ਵਧੀਆ ਅਦਾਕਾਰਾ ਲਈ ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕੀਤਾ ਸੀ। ਇਸ ਨੂੰ ਡਰਾਮਾ ਫਿਲਮ ਪੇਜ 3 (2005) ਦੇ ਦੁਆਰਾ ਦਰਸ਼ਕਾਂ ਦੇ ਵਿੱਚ ਵਿਆਪਕ ਪਹਿਚਾਣ ਮਿਲੀ ਅਤੇ ਉਦੋਂ ਤੋਂ ਉਹ ਕਈ ਫਿਲਮਾਂ ਵਿੱਚ ਅਭਿਨੈ ਕਰ ਚੁੱਕੀ ਹੈ, ਜਿਨ੍ਹਾਂ ਵਿਚੋਂ ਬਹੁਤੀਆਂ ਲਈ ਉਸ ਨੂੰ ਪੇਸ਼ਾਵਰਾਨਾ ਸਫਲਤਾ ਨਾਲੋਂ ਜਿਆਦਾ ਆਲੋਚਨਾਤਮਕ ਪ੍ਰਸੰਸ਼ਾ ਮਿਲੀ। ਉਸ ਨੂੰ ਫਿਲਮ ਓਮਕਾਰਾ (2006) ਅਤੇ ਲਾਇਫ ਇਨ ਏ... ਮੀਟਰੋ (2007) ਲਈ ਲਗਾਤਾਰ ਦੋ ਵਾਰ ਬੈਸਟ ਸਹਾਇਕ ਐਕਟਰੈਸ ਦਾ ਫਿਲਮਫੇਅਰ ਇਨਾਮ ਮਿਲਿਆ। ਓਮਕਾਰਾ ਵਿੱਚ ਆਪਣੀ ਅਦਾਕਾਰੀ ਲਈ ਉਸ ਨੂੰ ਦੂਜੀ ਵਾਰ ਬੈਸਟ ਸਹਾਇਕ ਐਕਟਰੈਸ ਦੀ ਸ਼੍ਰੇਣੀ ਵਿੱਚ ਰਾਸ਼ਟਰੀ ਇਨਾਮ ਮਿਲਿਆ।[1][2] ਫਿਲਮਫੇਅਰ ਅਵਾਰਡ ਈਸਟ ਵਿੱਚ ਬੰਗਾਲੀ ਫਿਲਮ Goynar Baksho (2014) ਵਿੱਚ ਆਪਣੇ ਕੰਮ ਲਈ ਵਧੀਆ ਅਭਿਨੇਤਰੀ ਦਾ ਪੁਰਸਕਾਰ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਸੀ।
Remove ads
ਸ਼ੁਰੂ ਦਾ ਜੀਵਨ
ਸੇਨ ਸ਼ਰਮਾ ਦਾ ਜਨਮ 3 ਦਸੰਬਰ 1979 ਨੂੰ [3] ਮੁਕੁਲ ਸ਼ਰਮਾ (ਇੱਕ ਸਾਇੰਸ ਲੇਖਕ ਅਤੇ ਪੱਤਰਕਾਰ) ਅਤੇ ਅਪਰਣਾ ਸੇਨ (ਇੱਕ ਅਦਾਕਾਰਾ ਅਤੇ ਫਿਲਮ ਡਾਇਰੈਕਟਰ) ਦੇ ਵ੍ਗ੍ਹਰ ਹੋਇਆ ਸੀ। ਉਸਦੀ ਇੱਕ ਵੱਡੀ ਭੈਣ ਕਮਲਿਨੀ ਚੈਟਰਜੀ ਹੈ।[4] ਕੋਂਕਣਾ ਦੇ ਨਾਨਾ, ਬ੍ਰਹਮਾ ਦਾਸਗੁਪਤਾ, ਇੱਕ ਫਿਲਮ ਆਲੋਚਕ, ਵਿਦਵਾਨ, ਪ੍ਰੋਫੈਸਰ, ਲੇਖਕ ਅਤੇ ਕਲਕੱਤਾ ਫਿਲਮ ਸੋਸਾਇਟੀ ਦੇ ਸਹਿ-ਸੰਸਥਾਪਕ ਸਨ। ਉਸ ਦੀ ਸਵਰਗੀ ਦਾਦੀ, ਸੁਪ੍ਰਿਆ ਦਾਸਗੁਪਤਾ, ਪ੍ਰਸਿੱਧ ਆਧੁਨਿਕ ਬੰਗਾਲੀ ਕਵੀ ਜੀਬਨਆਨੰਦ ਦਾਸ ਦੀ ਚਚੇਰੀ ਭੈਣ ਸੀ।
ਕੋਂਕਣਾ ਦੇ ਕੋਲ ਦਿੱਲੀ ਦੇ ਸੇਂਟ ਸਟੀਫੇਨ ਕਾਲਜ ਤੋਂ ਅੰਗਰੇਜ਼ੀ ਵਿੱਚ ਡਿਗਰੀ ਹੈ, ਜੋ ਉਸ ਨੂੰ 2001 ਵਿੱਚ ਮਿਲੀ ਸੀ। ਉਹ ਮਾਡਰਨ ਹਾਈ ਸਕੂਲ ਫਾਰ ਗਰਲਸ, ਕਲਕੱਤਾ ਅਤੇ ਕਲਕੱਤਾ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਰਹੀ। [5]
Remove ads
ਕੈਰੀਅਰ
ਕੋਂਕਣਾ ਨੇ ਫਿਲਮ ਇੰਦਰਾ (1983) ਨਾਲ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਸੀ। ਸੰਨ 2000 ਵਿੱਚ ਉਸ ਨੇ ਬਾਲਗ ਐਕਟਰੈਸ ਦੇ ਰੂਪ ਵਿੱਚ ਬੰਗਾਲੀ ਫਿਲਮ ਏਕ ਜੇ ਆਛੇ ਕੰਨਿਆ ਨਾਲ ਸ਼ੁਰੂਆਤ ਕੀਤੀ, ਜਿਸ ਵਿੱਚ ਉਸ ਨੇ ਇੱਕ ਨਕਾਰਾਤਮਕ ਪਾਤਰ ਨਿਭਾਇਆ ਸੀ। ਇਸਦੇ ਬਾਅਦ ਉਸ ਨੇ ਰਿਤੁਪਰਣੋ ਘੋਸ਼ ਦੀ ਬਹੁਪ੍ਰਸ਼ੰਸਿਤ ਫਿਲਮ ਤਿਤਲੀ ਵਿੱਚ ਮਿਥੁਨ ਚਕਰਬੋਰਤੀ ਅਤੇ ਆਪਣੀ ਮਾਂ ਅਪਰਣਾ ਸੇਨ ਦੇ ਨਾਲ ਇੱਕ ਭੂਮਿਕਾ ਨਿਭਾਈ।
2001 ਵਿੱਚ ਜਦੋਂ ਉਸ ਨੇ ਆਪਣੀ ਮਾਂ ਦੁਆਰਾ ਨਿਰਦੇਸ਼ਤ ਅੰਗਰੇਜ਼ੀ ਫਿਲਮ ਮਿਸਟਰ ਐਂਡ ਮਿਸੇਜ ਅੱਯਰ ਵਿੱਚ ਕੰਮ ਕੀਤਾ ਤਾਂ ਉਹ ਇੱਕ ਬਹੁਚਰਚਿਤ ਚਿਹਰੇ ਦੇ ਰੂਪ ਵਿੱਚ ਜਾਣੀ ਜਾਣ ਲੱਗੀ। ਇਸ ਫਿਲਮ ਨੇ ਮਲਟੀਪਲੈਕਸਾਂ ਵਿੱਚ ਬਹੁਤ ਅੱਛਾ ਕੰਮ ਕੀਤਾ ਅਤੇ ਆਲੋਚਕਾਂ ਦੀ ਦ੍ਰਿਸ਼ਟੀ ਤੋਂ ਵੀ ਬਹੁਤ ਸਫਲ ਰਹੀ। ਇੱਕ ਤਮਿਲ ਗ੍ਰਿਹਣੀ ਦੇ ਰੂਪ ਵਿੱਚ ਕੋਂਕਣਾ ਦੀ ਅਦਾਕਾਰੀ ਅਤੇ ਇਸ ਭਾਸ਼ਾ ਦੇ ਉਚਾਰਣ ਵਿੱਚ ਉਸ ਦੀ ਨਿਪੁੰਨਤਾ ਦੀ ਬਹੁਤ ਪ੍ਰਸ਼ੰਸਾ ਹੋਈ ਅਤੇ ਇਸਦੇ ਲਈ ਉਸ ਨੂੰ ਬੈਸਟ ਐਕਟਰੈਸ ਦਾ ਰਾਸ਼ਟਰੀ ਫਿਲਮ ਇਨਾਮ ਵੀ ਮਿਲਿਆ।[4] ਬਾਅਦ ਵਿੱਚ ਫਿਲਮਫੇਅਰ ਦੇ 2010 ਦੇ ਸੰਸਕਰਣ ਵਿੱਚ "ਟਾਪ 80 ਆਇਕਾਨਿਕ ਪਰਫੋਰਮੇਂਸੇਜ" ਵਿੱਚ ਉਸ ਦੀ ਅਦਾਕਾਰੀ ਨੂੰ ਵੀ ਸਥਾਨ ਮਿਲਿਆ।[6]
Remove ads
References
Wikiwand - on
Seamless Wikipedia browsing. On steroids.
Remove ads