ਕੋਟ ਧਰਮੂ
ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਕੋਟ ਧਰਮੂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।[1] 2011 ਵਿੱਚ ਕੋਟ ਧਰਮੂ ਦੀ ਅਬਾਦੀ 4121 ਸੀ। ਇਸ ਦਾ ਖੇਤਰਫ਼ਲ 11.48 ਕਿ. ਮੀ. ਵਰਗ ਹੈ।
ਇਸ ਪਿੰਡ ਦੇ ਤਿੰਨ ਵੇਹੜੇ ਭਾਵ ਪੱਤੀਆਂ ਹਨ- ਮਾਖ਼ਾ ਵੇਹੜਾ, ਗੜੀ ਵੇਹੜਾ, ਕਿਲਾ ਵੇਹੜਾ। ਪਿੰਡ ਦੀ ਮੁੱਖ ਆਬਾਦੀ ਸਿੱਧੂ ਜੱਟਾਂ ਦੀ ਹੈ ਜਿਨ੍ਹਾਂ ਦਾ ਪਿਛੋਕੜ ਤਲਵੰਡੀ ਸਾਬੋ ਦਾ ਹੈ। ਇਸ ਤੋਂ ਬਿਨਾਂ ਇੱਥੇ ਧਾਲੀਵਾਲ, ਸਮਾਘ, ਸਰਾਂ ਗੋਤਾਂ ਦੇ ਲੋਕ ਵੀ ਰਹਿੰਦੇ ਹਨ।
ਜੱਟਾਂ ਤੋਂ ਬਿਨਾ ਇੱਥੇ ਨਾਈ, ਘੁਮਿਆਰ, ਰਾਮਦਾਸੀਏ, ਮਜ਼੍ਹਬੀ ਸਿੱਖ ਅਤੇ ਤਰਖਾਣ ਭਾਈਚਾਰੇ ਦੇ ਲੋਕ ਰਹਿੰਦੇ ਹਨ।
Remove ads
ਧਾਰਮਿਕ ਅਸਥਾਨ
ਪਿੰਡ ਦੇ ਬਾਹਰਵਾਰ ਉੱਡਤ ਭਗਤ ਰਾਮ ਨੂੰ ਜਾਂਦੀ ਸੜਕ ‘ਤੇ ਗੁਰਦੁਆਰਾ ਸੂਲੀਸਰ ਸਾਹਿਬ ਸਥਿਤ ਹੈ; ਇਹ ਗੁਰੂ ਘਰ ਗੁਰੂ ਤੇਗ ਬਹਾਦਰ ਦੀ ਚਰਨ ਸ਼ੋਹ ਪ੍ਰਾਪਤ ਹੈ। ਗੁਰੂ ਸਾਹਿਬ ਜਦੋਂ ਤਲਵੰਡੀ ਸਾਬੋ ਵਿਖੇ ਆਏ ਸਨ ਤਾਂ ਇੱਥੇ ਵੀ ਪਧਾਰੇ ਸਨ। ਉਨ੍ਹਾਂ ਦੇ ਠਹਿਰਾਅ ਸਮੇਂ ਰਾਤ ਨੂੰ ਚੋਰ ਨੇ ਉਨ੍ਹਾਂ ਦਾ ਕੀਮਤੀ ਘੋੜਾ ਚੋਰੀ ਕਰ ਲਿਆ ਸੀ, ਬਾਦ ‘ਚ ਗਲਤੀ ਦਾ ਪਛਤਾਵਾ ਹੋਣ ਤੇ ਉਹ ਵਾਪਸ ਆਇਆ ਤੇ ਜੰਡ ਦੇ ਸੁੱਕੇ ਦਰੱਖਤ ‘ਤੇ ਡਿੱਗ ਕੇ ਜਾਨ ਦੇ ਦਿੱਤੀ; ਉਸ ਤੋਂ ਬਾਦ ਇਸ ਗੁਰ ਅਸਥਾਨ ਦਾ ਨਾਂ ਸੂਲੀਸਰ ਸਾਹਿਬ ਵਜੋਂ ਪ੍ਰਸਿੱਧ ਹੋ ਗਿਆ। ਹਰ ਮਹੀਨੇ ਇੱਥੇ ਦਸਵੀਂ ਭਰਦੀ ਹੈ ਤੇ ਦੂਰ ਦੁਰੇਡਿਓਂ ਸੰਗਤਾਂ ਆਉਂਦੀਆਂ ਹਨ।
Remove ads
ਵਿੱਦਿਅਕ ਅਦਾਰੇ
ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਬਣੇ ਹੋਏ ਹਨ, ਇਸ ਤੋਂ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸਕੂਲ ਗੁਰਦੁਆਰਾ ਸੂਲੀ ਸਾਹਿਬ ਕੋਲ ਸਥਿਤ ਹੈ।
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads