ਕੋਬੀ ਸਮਲਡਰਸ
From Wikipedia, the free encyclopedia
Remove ads
ਜਕੋਬਾ ਫ੍ਰਾਂਸਿਸਕਾ ਮਾਰਿਆ ਕੋਬੀ ਸਮਲਡਰਸ[1] (ਜਨਮ ਅਪਰੈਲ 3, 1982)[2] ਇੱਕ ਕਨੇਡੀਅਨ ਅਭਿਨੇਤਰੀ ਅਤੇ ਇੱਕ ਸਾਬਕਾ ਮਾਡਲ ਹੈ ਜੋ ਕੀ "ਹਾਓ ਆਈ ਮੇਟ ਉਅਰ ਮਦਰ" ਵਿੱਚ ਨਿਭਾਏ ਰੋਬਿਨ ਸ਼ਰਬਾਟਸਕੀ ਅਤੇ "ਦ ਅਵੇਨਜੇਰ੍ਸ" ਫਿਲਮ ਵਿੱਚ "ਮਾਰਿਆ ਹਿੱਲਸ" ਦੇ ਕਿਰਦਾਰ ਵਾਸਤੇ ਮਸ਼ਹੂਰ ਹੈ।

ਸ਼ੁਰੂਆਤੀ ਜੀਵਨ
ਕੋਬੀ ਦਾ ਜਨਮ ਵੈਨਕੂਵਰ ਵਿਖੇ ੩ ਅਪਰੈਲ 1982 ਨੂੰ ਡੱਚ ਪਿਤਾ ਤੇ ਅੰਗ੍ਰੇਜੀ ਮਾਂ ਦੀ ਕੁਖੋਂ ਹੋਇਆ। ਉਸ ਨੂੰ ਆਪਣਾ ਨਾਂ ਆਪਣੀ ਆਂਟੀ ਜਾਕੋਬਾ ਤੋਂ ਮਿਲਿਆ। ਸਮਲਡਰਸ ਨੇ ਮਾਡਲਿੰਗ ਕੀਤੀ ਜੋ ਕਿ ਉਸ ਮੁਤਾਬਕ ਉਸਨੂੰ ਪਸੰਦ ਨਹੀਂ ਸੀ|

ਕਾਰਗੁਜ਼ਾਰੀ
ਸਮਲਡਰਸ ਨੇ ਕਈ ਛੋਟੇ-ਵੱਡੇ ਕਿਰਦਾਰ ਨਿਭਾਏ| ਉਸਨੇ ਪਹਿਲਾ ਕਿਰਦਾਰ "ਜਾਰ੍ਮਿਆਹ" ਵਿੱਚ ਨਿਭਾਇਆ| ਉਸਨੇ ਇਸਤੋਂ ਬਾਅਦ ਕਈ ਹੋਰ ਕਿਰਦਾਰ ਨਿਭਾਏ| ਪਰ ਉਸਨੂੰ ਸਥਾਈ ਕਿਰਦਾਰ ਨਿਭਾਉਣ ਦਾ ਮੌਕਾ ਪਹਿਲੀ ਵਾਰ "ਦ ਕੁਏਸਟ" ਵਿੱਚ ਮਿਲਿਆ ਪਰ ਇਹ ਨਾਟਕ ਜਿਆਦਾ ਦੇਰ ਤੱਕ ਨਾ ਚੱਲ ਸਕਿਆ| ਉਸਨੂੰ ਆਪਣਾ ਸਭ ਤੋਂ ਵੱਡਾ ਕਿਰਦਾਰ "ਹਾਓ ਆਈ ਮੈੱਟ ਯੂਅਰ ਮਦਰ" ਵਿੱਚ "ਰੋਬਿਨ ਸ਼ਰਬਾਟਸਕੀ" ਦਾ ਮਿਲਿਆ| ਇਸ ਨਾਟਕ ਨੇ ਕੋਬੀ ਸਮਲਡਰਸ ਨੂੰ ਵਿਲਖਣ ਪਹਿਚਾਣ ਦਿਤੀ| ਇਹ ਨਾਟਕ ੨੦੦੫ ਤੋਂ ਹੁਣ ਤੱਕ ਸਫਲਤਾਪੂਰਵਕ ਚਲ ਰਿਹਾ ਹੈ| ਕੋਬੀ ਸਮਲਡਰਸ ਨੂੰ ਇਸ ਤੋਂ ਮਗਰੋਂ "ਦ ਅਵੇਨਜੇਰ੍ਸ" ਫਿਲਮ ਵਿੱਚ "ਮਾਰਿਆ ਹਿੱਲਸ" ਦਾ ਕਿਰਦਾਰ ਨਿਭਾਉਣ ਨੂੰ ਮਿਲਿਆ|
Remove ads
ਨਿਜੀ ਜੀਵਨ
ਕੋਬੀ ਸਮਲਡਰਸ ਲਾਸ ਏਂਜਲਸ, ਕੈਲੀਫੋਰਨੀਆ ਵਿਖੇ ਰਹਿੰਦੀ ਹੈ| ਜਨਵਰੀ 28, 1009 ਨੂੰ ਕੋਬੀ ਸਮਲਡਰਸ ਨੇ ਤਰਨ ਕਿਲਮ ਨਾਲ ਮੰਗਣਾ ਕੀਤਾ। ਇਸ ਜੋੜੇ ਕੋਲ ਸ਼ੇਲਿਨ ਕਾਡੋ ਕਿਲਮ ਨਾਂ ਦੀ ਇੱਕ ਕੁੜੀ ਹੈ ਜਿਸ ਦਾ ਜਨਮ ਮਈ 14, 2009 ਨੂੰ ਹੋਇਆ।
ਫਿਲਮੀ ਸਫ਼ਰ
Remove ads
ਬਾਹਰੀ ਕੜੀਆਂ

ਵਿਕੀਮੀਡੀਆ ਕਾਮਨਜ਼ ਉੱਤੇ ਕੋਬੀ ਸਮਲਡਰਸ ਨਾਲ ਸਬੰਧਤ ਮੀਡੀਆ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads