ਕੋਲੋਸੀਅਮ

From Wikipedia, the free encyclopedia

ਕੋਲੋਸੀਅਮ
Remove ads

ਕੋਲੋਸਿਅਮ ਜਾਂ ਕੋਲਿਸਿਅਮ (Latin: Amphitheatrum Flavium; Italian: Anfiteatro Flavio or Colosseo) ਇਟਲੀ ਦੇਸ਼ ਦੇ ਰੋਮ ਨਗਰ ਦੇ ਦੁਆਰਾ ਨਿਰਮਿਤ ਰੋਮਨ ਸਮਰਾਜ ਦਾ ਸਬਤੋਂ ਵਿਰਾਟ ਅੰਡਾਕਾਰੀ ਐੰਮਫ਼ੀਥੀਏਟਰ ਹੈ ਤੇ ਇਹ ਦੁਨਿਆ ਦਾ ਵੀ ਸਬਤੋਂ ਵੱਡਾ ਐੰਮਫ਼ੀਥੀਏਟਰ ਹੈ।[1] ਇਹ ਰੋਮਨ ਆਰਕੀਟੈਕਚਰ ਅਤੇ​ਇੰਜੀਨੀਅਰਿੰਗ ਦਾ ਸਬਤੋਂ ਉੱਤਮ ਨਮੂਨਾ ਮਨਿਆ ਜਾਂਦਾ ਹੈ। ਇਸਦਾ ਨਿਰਮਾਣ 70 -72 ਵੀੰ ਈਸਵੀ ਦੇ ਮੱਧ ਵਿੱਚ ਸ਼ਾਸਕ ਵੇਸਪੀਯਨ ਦੇ ਸ਼ੁਰੂ ਕਰਵਾਇਆ ਤੇ 80 ਵੀੰ ਈਸਵੀ ਵਿੱਚ ਏਸਨੂ ਸਮਰਾਟ ਟਾਈਟਸ[2] ਨੇ ਪੂਰਾ ਕਰਵਾਇਆ . 81 ਤੇ 96 ਸਾਲਾਂ ਦੇ ਵਿੱਚ ਡੋਮੀਸ਼ੀਯਨ[3] ਦੇ ਰਾਜ ਵਿੱਚ ਕੁਝ ਹੋਰ ਪਰਿਵਰਤਨ ਕਰਵਾਏ ਗਏ। ਇਸ ਭਵਨ ਦਾ ਨਾਮ ਐੰਮਫ਼ੀਥੀਏਟਰ ਫ਼ਲੇਵਿਯਮ, ਵੇਸਪਿਯਨ ਤੇ ਟਾਈਟਸ ਦੇ ਪਰਿਵਾਰਿਕ ਨਾਮ ਫ਼ਲੇਵਿਯਸ ਦੇ ਕਾਰਣ ਹੈ।[4]

ਵਿਸ਼ੇਸ਼ ਤੱਥ ਸਥਾਨ, ਉਸਾਰੀ ...

ਅੰਡਾਕਾਰ ਕੋਲੋਸਿਅਮ ਦੀ ਗੁੰਜਾਇਸ਼ 50,000 ਤੋਂ 80,000 ਦਰਸ਼ਕਾਂ ਦੀ ਸੀ, ਜੋ ਕੇ ਉਸ ਸਮੇਂ ਵਿੱਚ ਸਦਾਰਣ ਗੱਲ ਨਹੀਂ ਸੀ।[5][6] ਇਸ ਸਟੇਡੀਅਮ ਵਿੱਚ ਗਲੈਡੀਯੇਟਰ ਯੋਧਾਵਾਂ ਦੇ ਵਿੱਚਕਾਰ ਖੂਨੀ ਲੜਾਈਆਂ ਹੋਇਆ ਕਰਦੀ ਸੀ। ਗਲੈਡੀਯੇਟਰ ਯੋਧਾਵਾਂ ਨੂੰ ਬੱਬਰ ਸ਼ੇਰ ਵਰਗੇ ਜਾਨਵਰਾਂ ਨਾਲ ਵੀ ਲੜਨਾ ਪੈਂਦਾ ਸੀ। ਅਨੁਮਾਨ ਹੈ ਕੀ ਸਟੇਡੀਅਮ ਦੇ ਇੱਦਾਂ ਦੇ ਪ੍ਰਦਰਸ਼ਨਾਂ ਕਾਰਣ 5 ਲੱਖ ਪਸ਼ੁ ਤੇ 10 ਲੱਖ ਮਨੁੱਖ ਮਾਰੇ ਗਏ। ਇਸ ਤੋਂ ਇਲਾਵਾ ਕੋਲੋਸਿਯਮ ਮਸ਼ਕਰੀ ਸਮੁੰਦਰ ਦੇ ਲੜਾਈ, ਜਾਨਵਰਾਂ ਦਾ ਸ਼ਿਕਾਰ, ਕਤਲ, ਲੜਾਈਆਂ ਦਾ ਮੁੜ - ਵਿਧੇਯਕ, ਕਲਾਸੀਕਲ ਪੁਰਾਣ 'ਤੇ ਅਧਾਰਿਤ ਨਾਟਕਾਂ ਆਦਿ ਲਈ ਵਰਤਿਆ ਜਾਂਦਾ ਸੀ।ਸਾਲ ਵਿੱਚ ਦੋ ਬਾਰ ਸ਼ਾਨਦਾਰ ਆਯੋਜਨ ਹੋਂਦੇ ਸੀ ਤੇ ਰੋਮਨਵਾਸੀ ਇਸ ਖੇਡ ਨੂ ਬਹੁਤ ਪਸੰਦ ਕਰਦੇ ਸੀ। ਬਾਅਦ ਵਿੱਚ ਇਸ ਕੋਲੋਸਿਅਮ ਨੂੰ ਨਿਵਾਸ, ਕਿੱਲੇ, ਧਾਰਮਿਕ ਕੰਮਾਂ, ਤੀਰਥਸਥਲ ਆਦਿ ਦੇ ਰੂਪ ਵਿੱਚ ਵੀ ਵਰਤਿਆ ਗਿਆ।

ਅੱਜ ਇੱਕੀਵੀਂ ਸਦੀ ਵਿੱਚ ਇਹ ਭੂਕੰਪ ਤੇ ਪਥਰ ਚੋਰੀ ਹੋਣ ਕਰਨ ਸਿਰਫ ਖੰਡਰ ਦੇ ਰੂਪ ਵਿੱਚ ਬਚੀ ਹੈ ਪਰ ਇਸ ਖੰਡਰ ਨੂੰ ਟੂਰਿਸਟਾਂ ਲਈ ਸਜਾ ਸੰਵਾਰਕੇ ਰਖਿਆ ਹੋਇਆ ਹੈ। ਯੂਨੇਸਕੋ ਨੇ ਕੋਲੋਸਿਅਮ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਹੈ। ਅੱਜ ਵੀ ਇਹ ਸ਼ਕਤੀਸ਼ਾਲੀ ਰੋਮਨ ਸਲਤਨਤ ਦੇ ਗੌਰਵ ਦਾ ਪ੍ਰਤੀਕ ਹੈ ਤੇ ਰੋਮਨ ਚਰਚ ਤੋਂ ਕਰੀਬੀ ਸੰਬਧ ਰੱਖਦਾ ਹੈ ਕਿਓਂਕਿ ਅੱਜ ਵੀ ਹਰ ਗੁੱਡ ਫ਼ਰਾਇਡੇ ਨੂੰ ਪੋਪ ਇੱਥੇ ਤੋਂ ਇੱਕ ਵਿਸ਼ਾਲ ਜਲੂਸ ਕੱਡਦੇ ਹਨ।[7]

ਤੇ ਕੋਲੋਸਿਅਮ ਨੂੰ ਵਿਸ਼ਵ ਦੇ 7 ਨਵੇਂ ਅਚੰਭੇ ਵਿੱਚ ਇੱਕ ਮਾਇਆ ਜਾਂਦਾ ਹੈ. ਇਤਾਲਵੀ ਪੰਜ ਸੇੰਟ ਦੇ ਯੂਰੋ ਸਿੱਕੇ (5 cent euro coins) ਤੇ ਵੀ ਕੋਲੋਸਿਅਮ ਦਾ ਚਿੱਤਰ ਹੈ।

Remove ads

ਗੈਲਰੀ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads