ਕ੍ਰਿਸਟੋਫ਼ਰ ਕੋਲੰਬਸ

From Wikipedia, the free encyclopedia

ਕ੍ਰਿਸਟੋਫ਼ਰ ਕੋਲੰਬਸ
Remove ads

ਕਰਿਸਟੋਫ਼ਰ ਕੋਲੰਬਸ (1451 - 20 ਮਈ, 1506) ਜਿਸਨੂੰ ਕਿ ਕੋਲੰਬਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਇਤਾਲਵੀ ਖੋਜੀ, ਬਸਤੀਵਾਦੀ, ਅਤੇ ਜੇਨੋਆ ਗਣਰਾਜ ਦਾ ਨਾਗਰਿਕ ਸੀ। ਅਮਰੀਕਾ ਪਹੁੰਚਣ ਵਾਲਾ ਉਹ ਪਹਿਲਾ ਯੂਰਪੀ ਨਹੀਂ ਸੀ ਪਰ ਕੋਲੰਬਸ ਨੇ ਯੂਰਪਵਾਸੀਆਂ ਅਤੇ ਅਮਰੀਕਾ ਦੇ ਮੂਲ ਨਿਵਾਸੀਆਂ ਦੇ ਵਿੱਚ ਸੰਪਰਕ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ। ਉਸਨੇ ਅਮਰੀਕਾ ਦੀ ਚਾਰ ਵਾਰ ਯਾਤਰਾ ਕੀਤੀ। ਜਿਸਦਾ ਖ਼ਰਚ ਸਪੇਨ ਦੀ ਰਾਣੀ ਇਸਾਬੇਲਾ ਨੇ ਚੁੱਕਿਆ। ਉਸਨੇ ਹਿਸਪਾਨਿਓਲਾ ਟਾਪੂ ਉੱਤੇ ਬਸਤੀ ਬਸਾਨੇ ਬਸਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਪ੍ਰਕਾਰ ਅਮਰੀਕਾ ਵਿੱਚ ਸਪੇਨੀ ਉਪਨਿਵੇਸ਼ਵਾਦ ਦੀ ਨੀਂਹ ਰੱਖੀ। ਇਸ ਪ੍ਰਕਾਰ ਇਸ ਨਵੀਂ ਦੁਨੀਆ ਵਿੱਚ ਯੂਰੋਪੀ ਉਪਨਿਵੇਸ਼ਵਾਦ ਦੀ ਪ੍ਰਕਿਰਿਆ ਸ਼ੁਰੂ ਹੋਈ।

ਵਿਸ਼ੇਸ਼ ਤੱਥ ਕ੍ਰਿਸਟੋਫ਼ਰ ਕੋਲੰਬਸ, ਜਨਮ ...
Remove ads
Remove ads

ਮੁੱਢਲਾ ਜੀਵਨ

"ਕਰਿਸਟੋਫਰ ਕੋਲੰਬਸ" ਲਾਤੀਨੀ ਨਾਂ ਕਰਿਸਤੋਫੋਰਸ ਕੋਲੰਬਸ ਦਾ ਅੰਗਰੇਜ਼ੀ ਰੂਪ ਹੈ। ਇਤਾਲਵੀ ਵਿੱਚ ਇਸਦਾ ਨਾਂ "ਕਰਿਸਤੋਫੋਰੋ ਕੋਲੋਂਬੋ" ਹੈ ਅਤੇ ਸਪੇਨੀ ਵਿੱਚ "ਕਰਿਸਤੋਬਾਲ ਕੋਲੋਨ" ਹੈ। ਇਸਦਾ ਜਨਮ 31 ਅਕਤੂਬਰ 1451 ਤੋਂ ਪਹਿਲਾਂ ਜੇਨੋਆ ਗਣਰਾਜ ਵਿੱਚ ਹੋਇਆ ਜੋ ਮੌਜੂਦਾ ਇਟਲੀ ਦਾ ਹਿੱਸਾ ਹੈ ਪਰ ਪੱਕੇ ਤੌਰ ਉੱਤੇ ਇਸਦੇ ਜੰਮਣ ਦੀ ਕਿਸੇ ਇੱਕ ਜਗ੍ਹਾ ਬਾਰੇ ਵਿਵਾਦ ਹੈ।[2] ਇਸਦਾ ਪਿਤਾ ਦੋਮੀਨੀਕੋ ਕੋਲੋਂਬੋ ਇੱਕ ਉੱਨ ਦਾ ਜੁਲਾਹਾ ਸੀ ਜੋ ਜੇਨੋਆ ਅਤੇ ਸਾਵੋਨਾ ਵਿੱਚ ਕੰਮ ਕਰਦਾ ਸੀ। ਇਸਦੀ ਮਾਂ ਦਾ ਨਾਂ ਸੁਜ਼ਾਨਾ ਫੋਂਤਾਨਾਰੋਸਾ ਸੀ। ਇਸਦੇ ਚਾਰ ਭਾਈ ਸੀ; ਬਾਰਤੋਲੋਮੀਓ, ਜੀਓਵਾਨੀ, ਪੇਲੇਗਰੀਨੋ ਅਤੇ ਜਾਕੋਮੋ। ਇਸਦੀ ਇੱਕ ਭੈਣ ਸੀ ਜਿਸਦਾ ਨਾਂ "ਬੀਆਨਚੀਨੇਤਾ" ਸੀ।[3] ਬਾਰਤੋਲੋਮੀਓ ਲਿਸਬਨ ਵਿੱਚ ਨਕਸ਼ੇ ਬਣਾਉਣ ਵਾਲੀ ਇੱਕ ਵਰਕਸ਼ਾਪ ਵਿੱਚ ਕੰਮ ਕਰਦਾ ਸੀ।[4]

ਕੋਲੰਬਸ ਨੇ ਕਦੇ ਆਪਣੀ ਮਾਂ ਬੋਲੀ ਜੇਨੋਈ ਉਪਭਾਸ਼ਾ ਵਿੱਚ ਨਹੀਂ ਲਿਖਿਆ(16ਵੀਂ ਸਦੀ ਦੀ ਜੇਨੋਈ ਉਪਭਾਸ਼ਾ ਵਿੱਚ ਇਸਦਾ ਨਾਂ ਕਰਿਸਤੋਫੋ[5] ਕੋਰੋਂਬੋ[6] ਹੋਵੇਗਾ ਅਤੇ ਜਿਸਦਾ ਉਚਾਰਨ ਆਈ.ਪੀ. ਏ. ਮੁਤਾਬਕ "kriˈʃtɔffa kuˈɹuŋbu" ਹੋਵੇਗਾ।[7][8]

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads