ਕ੍ਰਿਸ਼ਨਾਮਾਲ ਜਗਨਨਾਥਨ

From Wikipedia, the free encyclopedia

ਕ੍ਰਿਸ਼ਨਾਮਾਲ ਜਗਨਨਾਥਨ
Remove ads

ਕ੍ਰਿਸ਼ਨਾਮਾਲ ਜਗਨਨਾਥਨ (ਜਨਮ 16 ਜੂਨ 1926)  ਭਾਰਤੀ ਰਾਜ ਤਮਿਲਨਾਡੁ ਇੱਕ ਸਮਾਜ ਸੇਵੀ ਕਾਰਕੁਨ ਹੈ। ਉਹ ਅਤੇ ਉਸ ਦਾ ਪਤੀ, ਸੰਕਰਲਿੰਗਮ ਜਗਨਨਾਥਨ (1912 – 12 ਫਰਵਰੀ 2013),[1] ਸਮਾਜਿਕ ਬੇਇਨਸਾਫੀ ਦੇ ਖਿਲਾਫ ਲੜੇ ਹਨ ਅਤੇ ਉਹ ਗਾਂਧੀਵਾਦੀ ਕਾਰਕੁੰਨ ਹਨ। ਉਸ ਦੇ ਕੰਮ ਵਿੱਚ ਬੇਜ਼ਮੀਨੇ, ਅਤੇ ਗਰੀਬਾਂ ਨੂੰ ਉੱਤੇ ਚੁੱਕਣਾ ਸ਼ਾਮਿਲ ਹੈ; ਉਸਨੇ ਕਈ ਵਾਰ ਸਰਕਾਰਾਂ ਦੇ ਨਾਲ-ਨਾਲ ਵੱਡੇ ਉਦਯੋਗਾਂ ਨਾਲ ਵੀ ਲੜੀ ਹੈ। ਉਹ ਪਹਿਲਾਂ ਆਪਣੇ ਪਤੀ ਦੇ ਨਾਲ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਸੀ, ਅਤੇ ਉਹ ਵਿਨੋਬਾ ਭਾਵੇਂ ਦੀ ਵੀ ਇੱਕ ਨਜ਼ਦੀਕੀ ਸਹਿਯੋਗੀ ਸੀ। ਉਸਨੇ ਕਈ ਪੁਰਸਕਾਰ ਪ੍ਰਾਪਤ ਕੀਤੇ ਹਨ ਅਤੇ ਹਾਲ ਹੀ ਵਿੱਚ 2008 ਲਈ ਰਾਈਟ ਲਾਈਵਲੀਹੁੱਡ ਅਵਾਰਡ ਲਈ ਸੂਚੀਬੱਧ ਕੀਤਾ ਗਿਆ ਹੈ, ਜਿਸ ਨੂੰ ਉਹ ਚਾਰ ਹੋਰਾਂ, ਜਿਸ ਵਿੱਚ ਉਸਦੇ ਪਤੀ ਵੀ ਸ਼ਾਮਲ ਹੈ, ਦੇ ਨਾਲ ਸਾਂਝਾ ਕਰੇਗੀ। 

ਵਿਸ਼ੇਸ਼ ਤੱਥ ਕ੍ਰਿਸ਼ਨਾਮਾਲ ਜਗਨਨਾਥਨ, ਜਨਮ ...
Remove ads

ਸ਼ੁਰੂ ਦਾ ਜੀਵਨ

ਜਗਨਨਾਥਨ ਦਾ ਜਨਮ 1926 ਵਿੱਚ ਦੇਵੇਂਦਰ ਕੁਲਾ ਵੇਲਾਲਾਰ ਪਰਿਵਾਰ ਵਿੱਚ ਹੋਇਆ ਸੀ।[2] ਸਮਾਜਿਕ ਬੇਇਨਸਾਫ਼ੀ ਅਤੇ ਗਰੀਬੀ ਦੇ ਨਾਲ ਉਸ ਦੀ ਪਹਿਲੀ ਟੱਕਰ ਉਸ ਦੀ ਮਾਂ ਨਾਗਾਮਾਲ ਨੂੰ ਦੇਖ ਕੇ ਹੋਈ ਸੀ ਜਿਸ ਨੂੰ ਬਹੁਤ ਸਖ਼ਤ ਮਿਹਨਤ ਕਰਨੀ ਪਈ ਸੀ ਅਤੇ ਉਦੋਂ ਵੀ ਕੰਮ ਕਰਨਾ ਪੈਂਦਾ ਸੀ ਜਦੋਂ ਉਹ ਗਰਭ ਅਵਸਥਾ ਦੀ ਉੱਚ ਪੱਧਰ ਤੇ ਹੁੰਦੀ ਸੀ।[3] ਇਕ ਗ਼ਰੀਬ ਪਰਿਵਾਰ ਤੋਂ ਹੋਣ ਦੇ ਬਾਵਜੂਦ ਉਸ ਨੇ ਯੂਨੀਵਰਸਿਟੀ ਸਿੱਖਿਆ ਪ੍ਰਾਪਤ ਕਰ ਲਈ ਅਤੇ ਜਲਦੀ ਹੀ ਗਾਂਧੀਵਾਦੀ ਸਰਵੋਦਯ ਅੰਦੋਲਨ ਨਾਲ ਜੁੜ ਗਈ। ਸਰਵੋਦਿਆ ਰਾਹੀਂ ਉਹ ਸੰਕਰਲਿੰਗਮ ਨੂੰ ਮਿਲੀ, ਜੋ ਕਾਫ਼ੀ ਬਾਅਦ ਵਿੱਚ ਉਸ ਦਾ ਪਤੀ ਬਣਿਆ। ਸੰਕਰਲਿੰਗਮ ਇੱਕ ਅਮੀਰ ਪਰਿਵਾਰ ਦਾ ਸੀ, ਪਰ ਉਸਨੇ ਗ਼ੈਰ-ਸਹਿਯੋਗ ਅੰਦੋਲਨ ਅਤੇ ਸਿਵਲ ਨਾ-ਫੁਰਮਾਨੀ ਲਈ ਗਾਂਧੀ ਦੇ ਸੱਦੇ ਦੇ ਜਵਾਬ ਵਿੱਚ 1930 ਵਿੱਚ ਆਪਣੇ ਕਾਲਜ ਦੀ ਪੜ੍ਹਾਈ ਛੱਡ ਦਿੱਤੀ ਸੀ।[2]'ਇੱਕ ਸਮੇਂ ਕ੍ਰਿਸ਼ਨਾਮਾਲ ਨੇ ਗਾਂਧੀ ਦੇ ਨਾਲ ਸਟੇਜ ਵੀ ਸਾਂਝੀ ਕੀਤੀ [3] ਅਤੇ ਮਾਰਟਿਨ ਲੂਥਰ ਕਿੰਗ ਨਾਲ ਵੀ ਉਸਦੀ ਮੁਲਾਕਾਤ ਹੋਈ ਸੀ।[4] ਸੰਕਰਲਿੰਗ ਬਾਅਦ ਵਿੱਚ 1942 ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਸ਼ਾਮਲ ਹੋ ਗਿਆ ਅਤੇ 1947 ਵਿੱਚ ਭਾਰਤ ਦੇ ਆਪਣੀ ਆਜ਼ਾਦੀ ਹਾਸਲ ਕਰਨ ਤੋਂ ਪਹਿਲਾਂ ਉਸਨੇ ਕਈ ਸਾਲ ਜੇਲ੍ਹ ਵਿੱਚ ਕੱਟੇ।[2] ਸੁਤੰਤਰ ਭਾਰਤ ਵਿੱਚ ਵਿਆਹ ਕਰਾਉਣ ਦਾ ਫੈਸਲਾ ਕਰਨ ਤੋਂ ਬਾਅਦ ਸੰਕਰਲਿੰਗਮ ਅਤੇ ਕ੍ਰਿਸ਼ਨਾਮਾਲ ਨੇ 1950 ਵਿੱਚ ਵਿਆਹ ਕਰਵਾ ਲਿਆ।[3] ਉਸਨੇ ਬਾਅਦ ਵਿੱਚ ਵੇਦਰਾਨਿਆਮ ਵਿੱਚ ਲੂਣ ਸਤਿਆਗ੍ਰਹਿ ਮਾਰਚ ਦੀ ਅਗਵਾਈ ਕੀਤੀ, ਪਰ ਇਸ ਵਾਰ ਰੋਸ ਵਜੋਂ ਨਹੀਂ, ਸਗੋਂ 2006 ਵਿੱਚ ਹੋਣ ਵਾਲੀ ਪਲੇਟੀਨਮ ਜੁਬਲੀ ਮਨਾਉਣ ਦੀ ਖ਼ਾਤਰ।[5]

Remove ads

ਬੇਜ਼ਮੀਨਿਆਂ ਨੂੰ ਜ਼ਮੀਨ

ਸੰਕਰਲਿੰਗਮ ਅਤੇ ਕ੍ਰਿਸ਼ਨਾਮਾਲ ਦਾ ਮੰਨਣਾ ਸੀ ਕਿ ਗਾਂਧੀਵਾਦੀ ਸਮਾਜ ਨੂੰ ਪ੍ਰਾਪਤ ਕਰਨ ਲਈ ਮੁੱਖ ਲੋੜਾਂ ਵਿੱਚੋਂ ਇੱਕ ਇਹ ਹੈ ਕਿ ਜ਼ਮੀਨ ਦੀ ਮੁੜ ਵੰਡ ਰਾਹੀਂ ਭੂਮੀ-ਰਹਿਤ ਪੇਂਡੂ ਗਰੀਬਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਜਾਵੇ। 1950 ਅਤੇ 1952 ਦੇ ਵਿਚਕਾਰ ਦੋ ਸਾਲ ਦੇ ਲਈ ਸੰਕਰਲਿੰਗਮ ਉੱਤਰੀ ਭਾਰਤ ਵਿੱਚ ਵਿਨੋਬਾ ਭਾਵੇਂ ਦੇ ਨਾਲ ਭੂਦਾਨ ਪਦਯਾਤਰਾ ਤੇ ਸੀ। ਇਹ ਪਦਯਾਤਰਾ ਜ਼ਿਮੀਂਦਾਰਾਂ ਨੂੰ ਅਪੀਲ ਕਰਦੀ ਸੀ ਕਿ ਉਹ ਆਪਣੀ ਜ਼ਮੀਨ ਦਾ ਛੇਵਾਂ ਹਿੱਸਾ ਬੇਜ਼ਮੀਨਿਆਂ ਨੂੰ ਦਾਨ ਦੇਣ। ਇਸ ਦੌਰਾਨ, ਕ੍ਰਿਸ਼ਨਾਮਮੱਲ ਨੇ ਮਦਰਾਸ (ਹੁਣ ਦਾ ਨਾਂ ਬਦਲ ਕੇ ਚੇਨਈ) ਵਿੱਚ ਆਪਣਾ ਅਧਿਆਪਕ-ਸਿਖਲਾਈ ਕੋਰਸ ਪੂਰਾ ਕੀਤਾ। ਜਦੋਂ ਸੰਕਰਲਿੰਗਮ ਤਾਮਿਲਨਾਡੂ ਵਾਪਸ ਆ ਗਿਆ ਤਾਂ ਇਸ ਜੋੜੇ ਨੇ 1972 ਤੱਕ ਵਿਨੋਬਾ ਭਾਵੇਂ ਦੇ ਗਰਾਮਦਾਨ ਅੰਦੋਲਨ ਰਾਹੀਂ ਅਤੇ ਸਤਿਆਗ੍ਰਹਿ (ਅਹਿੰਸਕ ਵਿਰੋਧ) ਦੁਆਰਾ ਜ਼ਮੀਨੀ ਮੁੜ ਵੰਡ ਕਰਨ ਲਈ ਕੰਮ ਕੀਤਾ। ਸੰਕਰਲਿੰਗ ਨੂੰ ਇਸ ਕੰਮ ਲਈ ਕਈ ਵਾਰ ਕੈਦ ਕੀਤਾ ਗਿਆ ਸੀ। 1953 ਅਤੇ 1967 ਦੇ ਵਿਚਕਾਰ, ਵਿਨੋਬਾ ਭਾਵੇਂ ਦੀ ਅਗਵਾਈ ਵਿੱਚ ਚੱਲੀ ਭੂਦਾਂ ਲਹਿਰ ਵਿੱਚ ਜੋੜੇ ਨੇ ਸਰਗਰਮ ਭੂਮਿਕਾ ਨਿਭਾਈ, ਜਿਸ ਰਾਹੀਂ 4 ਮਿਲੀਅਨ ਏਕੜ (16,000 ਕਿਲੋਮੀਟਰ) ਜ਼ਮੀਨ ਕਈ ਭਾਰਤੀ ਰਾਜਾਂ ਵਿੱਚ ਹਜ਼ਾਰਾਂ ਬੇਜ਼ਮੀਨੇ ਗਰੀਬਾਂ ਵਿੱਚ ਵੰਡ ਦਿੱਤੀ ਗਈ। 1968 ਵਿੱਚ ਜ਼ਮੀਨ ਮਾਲਕਾਂ ਨਾਲ ਉਜਰਤ-ਵਿਵਾਦ ਤੋਂ ਬਾਅਦ ਨਾਗਾਪਟਨਮ ਜ਼ਿਲ੍ਹੇ ਵਿੱਚ ਕਿਲਵੇਨਮਾਨੀ ਕਤਲੇਆਮ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 42 ਦਲਿਤਾਂ ਨੂੰ ਅੱਗ ਵਿੱਚ ਸੁੱਟੇ ਜਾਣ ਤੋਂ ਬਾਅਦ [6] ਜੋੜੇ ਨੇ ਤਾਮਿਲਨਾਡੂ ਦੇ ਤੰਜਾਵਰ ਜ਼ਿਲ੍ਹੇ ਵਿੱਚ ਜ਼ਮੀਨੀ ਸੁਧਾਰ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ। ਇਹ ਅਜਿਹੀ ਘਟਨਾ ਸੀ ਜਿਸ ਨੇ ਕ੍ਰਿਸ਼ਨਾਮਾਲ ਅਤੇ ਸੰਕਰਲਿੰਗਮ ਨੂੰ ਸੰਸਥਾ LAFTI ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads