ਕੰਪਨ
From Wikipedia, the free encyclopedia
Remove ads
ਭੌਤਿਕ ਵਿਗਿਆਨ ਅੰਦਰ, ਇੱਕ ਪਲਸ ਜਾਂ ਕੰਪਨ ਇੱਕ ਇਕਲੌਤੀ ਹਲਚਲ ਹੁੰਦੀ ਹੈ ਜੋ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਕਿਸੇ ਮਾਧਿਅਮ ਰਾਹੀਂ ਗਤੀ ਕਰਦੀ ਹੈ|
ਪਲਸ ਪ੍ਰਤਿਬਿੰਬ
ਕਿਸੇ ਮਾਧਿਅਮ ਰਾਹੀਂ ਗੁਜ਼ਰਦੀ ਕਿਸੇ ਪਲਸ ਉੱਤੇ ਵਿਚਾਰ ਕਰੋ- ਸ਼ਾਇਦ ਕਿਸੇ ਰੱਸੀ ਜਾਂ ਕਿਸੇ ਸਪ੍ਰਿੰਗ ਵਾਲੇ ਖਿਡੌਣੇ ਰਾਹੀਂ | ਜਦੋਂ ਪਲਸ ਮਾਧਿਅਮ ਦੇ ਅਖੀਰ ਵਿੱਚ ਪਹੁੰਚ ਜਾਂਦੀ ਹੈ ਤਾਂ ਇਸ ਨਾਲ ਜੋ ਵੀ ਵਾਪਰਦਾ ਹੈ ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਹ ਸਪੇਸ ਵਿੱਚ ਬੰਨੀ ਹੋਈ ਹੈ ਜਾਂ ਇਸਦੇ ਸਿਰਿਆਂ ਉੱਤੇ ਗਤੀ ਕਰ ਸਕਦੀ ਹੈ| ਉਦਾਹਰਨ ਦੇ ਤੌਰ 'ਤੇ, ਜੇਕਰ ਕੋਈ ਪਲਸ ਕਿਸੇ ਰੱਸੀ ਰਾਹੀਂ ਗੁਜ਼ਰ ਰਹੀ ਹੋਵੇ ਅਤੇ ਰੱਸੀ ਦਾ ਇੱਕ ਸਿਰਾ ਕਿਸੇ ਇਨਸਾਨ ਦੁਆਰਾ ਮਜ਼ਬੂਤੀ ਨਾਲ ਫੜ ਕੇ ਰੱਖਿਆ ਗਿਆ ਹੋਵੇ ਤਾਂ ਇਹ ਕਿਹਾ ਜਾਂਦਾ ਹੈ ਕਿ ਪਲਸ ਕਿਸੇ ਬੰਨੇ ਹੋਏ ਸਿਰੇ ਤੇ ਪਹੁੰਚ ਰਹੀ ਹੈ| ਦੂਜੇ ਪਾਸੇ, ਜੇਕਰ ਰੱਸੀ ਦਾ ਸਿਰਾ ਕਿਸੇ ਸੋਟੀ ਨਾਲ ਇਸ ਤਰ੍ਹਾਂ ਬੰਨਿਆ ਹੋਵੇ ਕਿ ਇਹ ਸਿਰਾ ਸੋਟੀ ਦੇ ਨਾਲ ਨਾਲ ਉੱਪਰ ਜਾਂ ਥੱਲੇ ਗਤੀ ਕਰਨ ਲਈ ਸੁਤੰਤਰ ਹੋਵੇ ਜਦੋਂ ਪਲਸ ਇਸਦੇ ਸਿਰੇ ਤੇ ਪਹੁੰਚਦੀ ਹੋਵੇ, ਤਾਂ ਇਹ ਕਿਹਾ ਜਾਂਦਾ ਹੈ ਕਿ ਪਲਸ ਇੱਕ ਸੁਤੰਤਰ ਸਿਰੇ ਉੱਤੇ ਪਹੁੰਚ ਰਹੀ ਹੈ|
ਸੁਤੰਤਰ ਸਿਰਾ


ਇੱਕ ਪਲਸ ਕਿਸੇ ਸੁਤੰਤਰ ਸਿਰੇ ਦਾ ਪ੍ਰਤਿਬਿੰਬ ਬਣਾਏਗੀ ਅਤੇ ਇਸਦੇ ਪਿਛਲੇ ਪ੍ਰਤਿਬਿੰਬ ਦੇ ਵਿਸਥਾਪਨ ਦੀ ਦਿਸ਼ਾ ਵਿੱਚ ਵਾਪਿਸ ਆਏਗੀ| ਯਾਨਿ ਕਿ, ਕਿਸੇ ਉੱਪਰ ਦੀ ਦਿਸ਼ਾ ਵਾਲੇ ਵਿਸਥਾਪਨ (ਡਿਸਪਲੇਸਮੈਂਟ) ਵਾਲੀ ਕੋਈ ਪਲਸ ਸਿਰੇ ਦਾ ਪ੍ਰਤਿਬਿੰਬ ਬਣਾਏਗੀ ਅਤੇ ਇੱਕ ਉੱਪਰ ਵੱਲ ਵਿਸਥਾਪਨ ਨਾਲ ਵਾਪਿਸ ਆਏਗੀ|

Remove ads
ਹਵਾਲੇ
Wikiwand - on
Seamless Wikipedia browsing. On steroids.
Remove ads