ਖਾਸੀ ਭਾਸ਼ਾ
ਭਾਸ਼ਾ From Wikipedia, the free encyclopedia
Remove ads
ਖਾਸੀ ਭਾਸ਼ਾ ਪੂਰਬੀ ਭਾਰਤ ਵਿੱਚ ਖਾਸੀ ਸਮੁਦਾਇ ਦੁਆਰਾ ਬੋਲੀ ਜਾਂਦੀ ਹੈ। ਇਹ ਅਸਟਰੋ-ਏਸ਼ੀਆਈ ਪਰਿਵਾਰ ਦੀ ਭਾਸ਼ਾ ਹੈ ਅਤੇ ਖਮੇਰ, ਵੀਅਤਨਾਮੀ ਅਤੇ ਮੋਨ ਦੱਖਣ-ਪੂਰਬੀ ਏਸ਼ੀਆ ਦੀਆਂ ਭਾਸ਼ਾਵਾਂ ਅਤੇ ਇਸ ਪਰਿਵਾਰ ਦੀਆਂ ਮੁੰਡਾ ਅਤੇ ਨਿਕੋਬਾਰੀ ਸ਼ਾਖਾਵਾਂ ਨਾਲ ਸਬੰਧਤ ਹੈ, ਜੋ ਕ੍ਰਮਵਾਰ ਪੂਰਬ-ਕੇਂਦਰੀ ਭਾਰਤ ਅਤੇ ਨਿਕੋਬਾਰ ਟਾਪੂਆਂ ਵਿੱਚ ਬੋਲੀਆਂ ਜਾਂਦੀਆਂ ਹਨ। ਖਾਸੀ ਭਾਸ਼ਾ ਬੋਲਣ ਵਾਲੇ 865,000 ਲੋਕ ਮੇਘਾਲਿਆ ਵਿੱਚ ਰਹਿੰਦੇ ਹਨ। ਅਸਾਮ ਵਿੱਚ ਵੀ ਇਹ ਭਾਸ਼ਾ ਬੋਲੀ ਜਾਂਦੀ ਹੈ ਇਸ ਤੋਂ ਇਲਾਵਾ ਭਾਰਤੀ ਸਰਹੱਦ ਦੇ ਨਾਲ ਨਾਲ ਬੰਗਲਾਦੇਸ਼ ਵਿੱਚ ਵੀ ਬੋਲੀ ਜਾਂਦੀ ਹੈ।
2005 ਵਿੱਚ ਇਹ ਮੇਘਾਲਿਆ ਦੀ ਦਫਤਰੀ ਭਾਸ਼ਾ ਬਣ ਗਈ। ਇਸ ਤੋਂ ਬਾਅਦ ਯੂਨੇਸਕੋ[2] ਨੇ ਇਸ ਭਾਸ਼ਾ ਨੂੰ ਸੰਕਟਮਈ ਭਾਸ਼ਾ ਦੀ ਸ਼੍ਰੇਣੀ ਵਿਚੋਂ ਕੱਢ ਦਿੱਤਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads