ਖ਼ੁਰਦਬੀਨ
From Wikipedia, the free encyclopedia
Remove ads
ਖੁਰਦਬੀਨ ਜਾਂ ਸੂਖਮਦਰਸ਼ੀ ਇੱਕ ਅਜਿਹਾ ਜੰਤਰ ਹੈ ਜਿਸ ਨਾਲ਼ ਉਹਨਾਂ ਸੂਖਮ ਚੀਜ਼ਾਂ ਨੂੰ ਤੱਕਿਆ ਜਾ ਸਕਦਾ ਹੈ ਜੋ ਨੰਗੀ ਅੱਖ ਲਈ ਬਹੁਤ ਹੀ ਬਰੀਕ ਹੋਣ। ਅਜਿਹਾ ਜੰਤਰ ਵਰਤ ਕੇ ਬਰੀਕ ਚੀਜ਼ਾਂ ਦਾ ਮੁਆਇਨਾ ਕਰਨ ਦੇ ਵਿਗਿਆਨ ਨੂੰ ਖੁਰਦਬੀਨ ਵਿਗਿਆਨ ਆਖਿਆ ਜਾਂਦਾ ਹੈ।
ਇਹਨਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਸਭ ਤੋਂ ਆਮ ਅਤੇ ਸਭ ਤੋਂ ਪਹਿਲਾਂ ਕੱਢੀ ਗਈ ਖੁਰਦਬੀਨ ਪ੍ਰਕਾਸ਼ ਖੁਰਦਬੀਨ ਹੈ ਜੋ ਨਮੂਨਾ ਵੇਖਣ ਵਾਸਤੇ ਰੌਸ਼ਨੀ ਦੀ ਵਰਤੋਂ ਕਰਦੀ ਹੈ। ਹੋਰ ਕਿਸਮਾਂ ਵਿੱਚ ਬਿਜਲਾਣੂ ਖੁਰਦਬੀਨ ਆਦਿ ਸ਼ਾਮਲ ਹਨ।
Remove ads
ਰਚਨਾ

ਸੰਯੁਕਤ ਸੁਖਮਦਰਸ਼ੀ ਜਾਂ ਖੁਰਦਬੀਨ ਕਈ ਲੈੱਨਜ਼ ਦਾ ਸਮੂਹ ਹੈ ਜੋ ਸੁਖਮ ਵਸਤੂਆਂ ਨੂੰ ਵੱਡਾ ਕਰ ਕੇ ਵਿਖਾਉਂਦਾ ਹੈ। ਇਸ ਦੇ ਪਹਿਲੇ ਲੈੱਨਜ਼ ਨੂੰ ਵਸਤੂ ਲੈੱਨਜ਼ ਕਿਹਾ ਜਾਂਦਾ ਹੈ ਇਹ ਬਹੁਤ ਘੱਟ ਫੋਕਸ ਦੂਰੀ ਦਾ ਹੁੰਦਾ ਹੈ। ਦੂਜਾ ਲੈੱਨਜ਼ ਜ਼ਿਆਦਾ ਫੋਕਸ ਦੂਰੀ ਦਾ ਹੁੰਦਾ ਹੈ ਜਿਸ ਨੂੰ ਨੇਤਰਿਕਾ ਲੈੱਨਜ਼ ਕਿਹਾ ਜਾਂਦਾ ਹੈ। ਜਿਸ ਵਸਤੂ ਨੂੰ ਵੇਖਣਾ ਹੋਵੇ ਉਸ ਨੂੰ ਵਸਤੂ ਲੈੱਨਜ਼ ਦੇ ਨੇੜੇ ਫੋਕਸ ਬਿੰਦੂ (Fo)ਦੇ ਨੇੜੇ ਪਰ (2Fo) ਤੋਂ ਪਹਿਲਾ ਰੱਖਿਆ ਜਾਂਦਾ ਹੈ। ਵਸਤੂ ਲੈੱਨਜ਼ ਇਸ ਦਾ ਉਲਟਾ, ਵੱਡਾ, ਵਾਸਤਵਿਕ ਪ੍ਰਤੀਬਿੰਬ (image 1)ਬਣਾਉਂਦਾ ਹੈ ਜੋ (2Fo) ਤੋਂ ਦੂਰ ਬਣਦਾ ਹੈ। ਇਹ ਪ੍ਰਤੀਬਿੰਬ ਨੇਤਰਿਕ ਲੈੱਨਜ਼ ਵਾਸਤੇ ਵਸਤੂ ਦਾ ਕੰਮ ਕਰਦਾ ਹੈ। ਨੇਤਰਿਕਾ ਲੈੱਨਜ਼ ਦੀ ਸਥਿਤੀ ਇਸਤਰ੍ਹਾਂ ਨਿਸਚਿਤ ਕੀਤੀ ਜਾਂਦੀ ਹੈ ਕਿ ਇਹ ਪ੍ਰਤੀਬਿੰਬ ਨੇਤਰਿਕ ਲੈੱਨਜ਼ ਦੇ ਫੋਕਸ (Fi)ਅਤੇ ਪ੍ਰਕਾਸ ਕੇਂਦਰ (O)ਦੇ ਵਿਚਕਾਰ ਆ ਜਾਵੇ। ਹੁਣ ਨੇਤਰਿਕਾ ਲੈੱਨਜ਼ ਇਸ ਵਾਸਤੇ ਵਡਦਰਸ਼ੀ ਦਾ ਕੰਮ ਕਰਦਾ ਹੈ ਤੇ ਇਸ ਦਾ ਵੱਡਾ, ਸਿੱਧਾ, ਅਭਾਸੀ ਪ੍ਰਤੀਬਿੰਬ ਬਣਾਉਂਦਾ (image 2) ਹੈ।

ਵਿਕੀਮੀਡੀਆ ਕਾਮਨਜ਼ ਉੱਤੇ ਖੁਰਦਬੀਨਾਂ ਨਾਲ ਸਬੰਧਤ ਮੀਡੀਆ ਹੈ।
Remove ads
ਗੈਲਰੀ
ਹਵਾਲੇ
Wikiwand - on
Seamless Wikipedia browsing. On steroids.
Remove ads