ਖੈਰਲਾਂਜੀ ਹੱਤਿਆਕਾਂਡ

From Wikipedia, the free encyclopedia

Remove ads

ਖੈਰਲਾਂਜੀ ਹੱਤਿਆਕਾਂਡ (ਜਾਂ ਖੈਰਲਾਂਜੀ ਕਤਲਾਮ) 29 ਸਤੰਬਰ 2006 ਨੂੰ ਪਿੰਡ ਖੈਰਲਾਂਜੀ (ਜ਼ਿਲ੍ਹਾ ਭੰਡਾਰਾ, ਮਹਾਰਾਸ਼ਟਰ) ਵਿੱਚ ਇੱਕ ਦਲਿਤ ਪਰਿਵਾਰ ਦੇ ਚਾਰ ਜੀਆਂ ਨੂੰ ਪਿੰਡ ਦੇ ਕੁੰਬੀ ਜਾਤੀ ਦੇ ਲੋਕਾਂ ਨੇ ਚੌਰਾਹੇ ਵਿੱਚ ਸਰੇਆਮ ਕਤਲ ਕਰ ਦਿੱਤਾ ਸੀ।[1][2]

ਵਿਸ਼ੇਸ਼ ਤੱਥ ਮਿਤੀ, ਟਿਕਾਣਾ ...

ਇਤਿਹਾਸ

29 ਸਤੰਬਰ 2006 ਨੂੰ ਮਹਾਰਾਸ਼ਟਰ ਦੇ ਜ਼ਿਲ੍ਹਾ ਭੰਡਾਰਾ ਦੇ ਇੱਕ ਪਿੰਡ ਖੈਰਲਾਂਜੀ ਵਿੱਚ ਇੱਕ ਦਲਿਤ ਪਰਿਵਾਰ ਦੇ ਚਾਰ ਜੀਆਂ ਨੂੰ ਹਜੂਮ ਨੇ ਕਤਲ ਕਰ ਦਿੱਤਾ ਸੀ। ਪਰਿਵਾਰ ਦੀਆਂ ਔਰਤਾਂ ਸੁਰੇਖਾ ਤੇ ਪ੍ਰਿਯੰਕਾ (ਕ੍ਰਮਵਾਰ ਮਾਂ ਤੇ ਧੀ) ਨੂੰ ਕਤਲ ਕਰਨ ਤੋਂ ਪਹਿਲਾਂ ਜਨਤਕ ਤੌਰ 'ਤੇ ਨੰਗੇ ਘੁੰਮਾਇਆ ਗਿਆ ਸੀ। ਭਾਰਤੀ ਮੀਡੀਆ ਨੇ ਇਸ ਘਟਨਾ ਨੂੰ ਉਦੋਂ ਤੱਕ ਕਵਰ ਨਹੀਂ ਕੀਤਾ ਸੀ ਜਦੋਂ ਨਾਗਪੁਰ ਵਿੱਚ ਦੰਗੇ ਹੋ ਗਏ। ਫਿਰ ਵੀ ਇਸ ਨੂੰ ਉੱਚ ਜਾਤੀ ਦੇ ਲੋਕਾਂ ਦਾ ਇੱਕ ਕਾਰਾ ਦੱਸਿਆ ਗਿਆ। ਅਸਲ ਵਿੱਚ ਇਹ ਪਿੰਡ ਦੇ ਰਾਜਨੀਤਿਕ ਤੌਰ 'ਤੇ ਰਸੂਖ਼ ਵਾਲੇ ਕੁੰਬੀ ਜਾਤੀ (ਹੋਰ ਪਛੜੇ ਵਰਗ ਵਜੋਂ ਵਰਗੀਕ੍ਰਿਤ ਜਾਤੀ) ਦੇ ਲੋਕਾਂ ਨੇ ਅੰਜਾਮ ਦਿੱਤਾ ਸੀ।[3][4] ਉਹਨਾਂ ਨੇ ਆਪਣੇ ਖੇਤ ਉੱਤੇ ਦੀ ਸੜਕ ਬਣਾਉਣ ਦਾ ਵਿਰੋਧ ਕੀਤਾ ਸੀ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਕਤਲ ਕਰਨ ਤੋਂ ਪਹਿਲਾਂ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ, ਜਦ ਕਿ ਬਾਅਦ ਨੂੰ ਸੀ ਬੀ ਆਈ ਦੀ ਪੜਤਾਲ ਨੇ ਸਿੱਟਾ ਕਢਿਆ ਕਿ ਬਲਾਤਕਾਰ ਨਹੀਂ ਕੀਤਾ ਗਿਆ ਸੀ।[5] ਪੋਸਟ-ਮਾਰਟਮ ਕਰਨ ਵਾਲੇ ਡਾਕਟਰਾਂ ਤੇ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਸਨ।[6]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads