ਗਣੇਸ਼ ਵਾਸੁਦੇਵ ਮਾਵਲੰਕਰ

From Wikipedia, the free encyclopedia

ਗਣੇਸ਼ ਵਾਸੁਦੇਵ ਮਾਵਲੰਕਰ
Remove ads

ਗਣੇਸ਼ ਵਾਸੁਦੇਵ ਮਾਵਲੰਕਰ (27 ਨਵੰਬਰ 1888 – 27 ਫਰਵਰੀ 1956) ਦਾਦਾ ਸਾਹਿਬ ਦੇ ਨਾਂ ਨਾਲ ਮਸ਼ਹੂਰ ਇੱਕ ਸੁਤੰਤਰਤਾ ਸੈਨਾਨੀ, ਕੇਂਦਰੀ ਵਿਧਾਨ ਸਭਾ ਦੇ ਪ੍ਰਧਾਨ (1946 ਤੋਂ 1947 ਤੱਕ) ਅਤੇ ਬਾਅਦ ਵਿੱਚ ਲੋਕ ਸਭਾ ਦੇ ਪਹਿਲੇ ਸਪੀਕਰ ਸਨ।

ਵਿਸ਼ੇਸ਼ ਤੱਥ ਗਣੇਸ਼ ਵਾਸੁਦੇਵ ਮਾਵਲੰਕਰ, ਪਹਿਲਾ ਲੋਕ ਸਭਾ ਦਾ ਸਪੀਕਰ ...
Remove ads

ਮੁੱਢਲਾ ਜੀਵਨ

ਗਣੇਸ਼ ਵਾਸੁਦੇਵ ਮਾਵਲੰਕਰ ਦਾ ਪਰਿਵਾਰ ਮੂਲ ਰੂਪ ਵਿੱਚ ਬ੍ਰਿਟਿਸ਼ ਭਾਰਤ ਵਿੱਚ ਬੰਬਈ ਪ੍ਰੈਜ਼ੀਡੈਂਸੀ ਦੇ ਰਤਨਾਗਿਰੀ ਜ਼ਿਲ੍ਹੇ ਵਿੱਚ ਸੰਗਮੇਸ਼ਵਰ ਵਿੱਚ ਮਾਵਲੰਗੇ ਦਾ ਸੀ। ਰਾਜਾਪੁਰ ਅਤੇ ਬੰਬਈ ਪ੍ਰੈਜ਼ੀਡੈਂਸੀ ਦੇ ਹੋਰ ਸਥਾਨਾਂ ਵਿੱਚ ਆਪਣੀ ਮੁੱਢਲੀ ਸਿੱਖਿਆ ਤੋਂ ਬਾਅਦ, ਮਾਵਲੰਕਰ ਉੱਚ ਸਿੱਖਿਆ ਲਈ 1902 ਵਿੱਚ ਅਹਿਮਦਾਬਾਦ ਚਲੇ ਗਏ। ਉਹਨਾਂ ਨੇ 1908 ਵਿੱਚ ਗੁਜਰਾਤ ਕਾਲਜ, ਅਹਿਮਦਾਬਾਦ ਤੋਂ ਵਿਗਿਆਨ ਵਿੱਚ ਬੀ.ਏ ਦੀ ਡਿਗਰੀ ਪ੍ਰਾਪਤ ਕੀਤੀ। 1912 ਵਿੱਚ ਸਰਕਾਰੀ ਲਾਅ ਸਕੂਲ, ਬੰਬਈ ਤੋਂ ਆਪਣੀ ਕਾਨੂੰਨ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕਰਨ ਤੋਂ ਬਾਅਦ 1913 ਵਿੱਚ ਕਾਨੂੰਨੀ ਪੇਸ਼ੇ ਵਿੱਚ ਦਾਖਲ ਹੋਏ। ਜਲਦੀ ਹੀ, ਉਹ ਸਰਦਾਰ ਵੱਲਭ ਭਾਈ ਪਟੇਲ ਅਤੇ ਮਹਾਤਮਾ ਗਾਂਧੀ ਵਰਗੇ ਉੱਘੇ ਨੇਤਾਵਾਂ ਦੇ ਸੰਪਰਕ ਵਿੱਚ ਆ ਗਏ। ਉਹ 1913 ਵਿੱਚ ਗੁਜਰਾਤ ਐਜੂਕੇਸ਼ਨ ਸੋਸਾਇਟੀ ਦੇ ਆਨਰੇਰੀ ਸਕੱਤਰ ਅਤੇ 1916 ਵਿੱਚ ਗੁਜਰਾਤ ਸਭਾ ਦੇ ਸਕੱਤਰ ਬਣੇ। ਮਾਵਲੰਕਰ 1919 ਵਿੱਚ ਪਹਿਲੀ ਵਾਰ ਅਹਿਮਦਾਬਾਦ ਨਗਰਪਾਲਿਕਾ ਲਈ ਚੁਣੇ ਗਏ ਸਨ।[2]

Remove ads

ਸਿਆਸੀ ਜੀਵਨ

ਮਾਵਲੰਕਰ ਅਸਹਿਯੋਗ ਅੰਦੋਲਨ ਦੇ ਨਾਲ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋ ਗਏ। ਉਹਨਾਂ ਨੂੰ 1921-22 ਦੌਰਾਨ ਗੁਜਰਾਤ ਸੂਬਾਈ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ ਉਹ 1920 ਦੇ ਦਹਾਕੇ ਵਿੱਚ ਅਸਥਾਈ ਤੌਰ 'ਤੇ ਸਵਰਾਜ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ, ਪਰ ਉਹ 1930 ਵਿੱਚ ਗਾਂਧੀ ਦੇ ਨਮਕ ਸੱਤਿਆਗ੍ਰਹਿ ਵਿੱਚ ਵਾਪਸ ਆ ਗਏ ਸੀ। 1934 ਵਿੱਚ ਕਾਂਗਰਸ ਵੱਲੋਂ ਆਜ਼ਾਦੀ ਤੋਂ ਪਹਿਲਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਬਾਈਕਾਟ ਕਰਨ ਤੋਂ ਬਾਅਦ, ਮਾਵਲੰਕਰ ਬੰਬਈ ਪ੍ਰਾਂਤ ਦੀ ਵਿਧਾਨ ਸਭਾ ਲਈ ਚੁਣੇ ਗਏ ਸਨ ਅਤੇ 1937 ਵਿੱਚ ਇਸ ਦੇ ਸਪੀਕਰ ਬਣ ਗਏ ਸਨ। ਮਾਵਲੰਕਰ 1937 ਤੋਂ 1946 ਤੱਕ ਬੰਬਈ ਵਿਧਾਨ ਸਭਾ ਦੇ ਸਪੀਕਰ ਰਹੇ। 1946 ਵਿੱਚ, ਉਹ ਕੇਂਦਰੀ ਵਿਧਾਨ ਸਭਾ ਲਈ ਵੀ ਚੁਣੇ ਗਏ।[3]

ਮਾਵਲੰਕਰ 14-15 ਅਗਸਤ 1947 ਦੀ ਅੱਧੀ ਰਾਤ ਤੱਕ ਕੇਂਦਰੀ ਵਿਧਾਨ ਸਭਾ ਦੇ ਪ੍ਰਧਾਨ ਰਹੇ ਜਦੋਂ, ਭਾਰਤੀ ਸੁਤੰਤਰਤਾ ਐਕਟ 1947 ਦੇ ਤਹਿਤ, ਕੇਂਦਰੀ ਵਿਧਾਨ ਸਭਾ ਅਤੇ ਰਾਜਾਂ ਦੀ ਕੌਂਸਲ ਦੀ ਹੋਂਦ ਖਤਮ ਹੋ ਗਈ ਅਤੇ ਭਾਰਤ ਦੀ ਸੰਵਿਧਾਨ ਸਭਾ ਨੇ ਸ਼ਾਸਨ ਲਈ ਪੂਰੀ ਸ਼ਕਤੀਆਂ ਗ੍ਰਹਿਣ ਕਰ ਲਈਆਂ। ਭਾਰਤ ਦੀ ਆਜ਼ਾਦੀ ਤੋਂ ਠੀਕ ਬਾਅਦ, ਮਾਵਲੰਕਰ ਨੇ 20 ਅਗਸਤ 1947 ਨੂੰ ਸੰਵਿਧਾਨ ਸਭਾ ਦੀ ਸੰਵਿਧਾਨ-ਨਿਰਮਾਣ ਭੂਮਿਕਾ ਨੂੰ ਇਸਦੀ ਵਿਧਾਨਕ ਭੂਮਿਕਾ ਤੋਂ ਵੱਖ ਕਰਨ ਦੀ ਜ਼ਰੂਰਤ 'ਤੇ ਅਧਿਐਨ ਕਰਨ ਅਤੇ ਰਿਪੋਰਟ ਦੇਣ ਲਈ ਬਣਾਈ ਗਈ ਇੱਕ ਕਮੇਟੀ ਦੀ ਅਗਵਾਈ ਕੀਤੀ। ਬਾਅਦ ਵਿੱਚ, ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ, ਵਿਧਾਨ ਸਭਾ ਦੀਆਂ ਵਿਧਾਨਕ ਅਤੇ ਸੰਵਿਧਾਨ ਨਿਰਮਾਤਾ ਭੂਮਿਕਾਵਾਂ ਨੂੰ ਵੱਖਰਾ ਕਰ ਦਿੱਤਾ ਗਿਆ ਅਤੇ ਵਿਧਾਨ ਸਭਾ ਦੇ ਤੌਰ 'ਤੇ ਕੰਮ ਕਰਨ ਦੌਰਾਨ ਵਿਧਾਨ ਸਭਾ ਦੀ ਪ੍ਰਧਾਨਗੀ ਕਰਨ ਲਈ ਇਕ ਸਪੀਕਰ ਰੱਖਣ ਦਾ ਫੈਸਲਾ ਕੀਤਾ ਗਿਆ। ਮਾਵਲੰਕਰ ਨੂੰ 17 ਨਵੰਬਰ 1947 ਨੂੰ ਸੰਵਿਧਾਨ ਸਭਾ (ਵਿਧਾਨਕ) ਦੇ ਸਪੀਕਰ ਦੇ ਅਹੁਦੇ ਲਈ ਚੁਣਿਆ ਗਿਆ ਸੀ। 26 ਨਵੰਬਰ 1949 ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੇ ਨਾਲ, ਸੰਵਿਧਾਨ ਸਭਾ (ਵਿਧਾਨਕ) ਦਾ ਨਾਮਕਰਨ ਆਰਜ਼ੀ ਸੰਸਦ ਵਿੱਚ ਬਦਲ ਦਿੱਤਾ ਗਿਆ ਸੀ। ਮਾਵਲੰਕਰ 26 ਨਵੰਬਰ 1949 ਨੂੰ ਅਸਥਾਈ ਸੰਸਦ ਦੇ ਸਪੀਕਰ ਬਣੇ ਅਤੇ 1952 ਵਿੱਚ ਪਹਿਲੀ ਲੋਕ ਸਭਾ ਦੇ ਗਠਨ ਤੱਕ ਅਹੁਦੇ 'ਤੇ ਰਹੇ।[2]

15 ਮਈ 1952 ਨੂੰ, ਆਜ਼ਾਦ ਭਾਰਤ ਵਿੱਚ ਪਹਿਲੀਆਂ ਆਮ ਚੋਣਾਂ ਤੋਂ ਬਾਅਦ, ਮਾਵਲੰਕਰ, ਜੋ ਕਾਂਗਰਸ ਲਈ ਅਹਿਮਦਾਬਾਦ ਦੀ ਨੁਮਾਇੰਦਗੀ ਕਰ ਰਹੇ ਸੀ, ਨੂੰ ਪਹਿਲੀ ਲੋਕ ਸਭਾ ਦਾ ਸਪੀਕਰ ਚੁਣਿਆ ਗਿਆ। ਸਦਨ ਨੇ ਵਿਰੋਧੀ ਧਿਰ ਦੇ 55 ਦੇ ਮੁਕਾਬਲੇ 394 ਵੋਟਾਂ ਨਾਲ ਪ੍ਰਸਤਾਵ ਪਾਸ ਕੀਤਾ। ਜਨਵਰੀ 1956 ਵਿੱਚ ਮਾਵਲੰਕਰ ਨੂੰ ਦਿਲ ਦਾ ਦੌਰਾ ਪਿਆ ਅਤੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 27 ਫਰਵਰੀ 1956 ਨੂੰ ਅਹਿਮਦਾਬਾਦ ਵਿੱਚ 67 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਮੌਤ ਹੋ ਗਈ।

ਉਹਨਾਂ ਦੀ ਪਤਨੀ, ਸੁਸ਼ੀਲਾ ਮਾਵਲੰਕਰ, 1956 ਵਿੱਚ ਜੀ ਵੀ ਮਾਲਵੰਕਰ ਦੀ ਮੌਤ ਕਾਰਨ ਹੋਈ ਚੋਣ ਬਿਨਾਂ ਮੁਕਾਬਲਾ ਜਿੱਤ ਗਈ। ਪਰ ਉਸਨੇ 1957 ਵਿੱਚ ਚੋਣ ਨਹੀਂ ਲੜੀ।[4] ਉਨ੍ਹਾਂ ਦੇ ਪੁੱਤਰ ਪੁਰਸ਼ੋਤਮ ਮਾਵਲੰਕਰ ਬਾਅਦ ਵਿੱਚ ਨੇ 1972 ਵਿੱਚ ਚੋਣ ਦੁਆਰਾ ਇਹ ਸੀਟ ਜਿੱਤੀ।

Remove ads

ਵਿੱਦਿਅਕ ਖੇਤਰ ਵਿੱਚ ਯੋਗਦਾਨ

ਮਾਵਲੰਕਰ ਗੁਜਰਾਤ ਦੇ ਵਿੱਦਿਅਕ ਖੇਤਰ ਵਿੱਚ ਪਟੇਲ ਦੇ ਨਾਲ ਮਾਰਗਦਰਸ਼ਕ ਸ਼ਕਤੀਆਂ ਵਿੱਚੋਂ ਇੱਕ ਸੀ ਅਤੇ ਕਸਤੂਰਭਾਈ ਲਾਲਭਾਈ ਅਤੇ ਅੰਮ੍ਰਿਤਲਾਲ ਹਰਗੋਵਿੰਦਾਸ ਦੇ ਨਾਲ ਅਹਿਮਦਾਬਾਦ ਐਜੂਕੇਸ਼ਨ ਸੋਸਾਇਟੀ ਦੇ ਸਹਿ-ਸੰਸਥਾਪਕ ਸਨ।[5] ਇਸ ਤੋਂ ਇਲਾਵਾ, ਉਹ ਗਾਂਧੀ, ਪਟੇਲ ਅਤੇ ਹੋਰਾਂ ਦੇ ਨਾਲ 1920 ਦੇ ਸ਼ੁਰੂ ਵਿੱਚ ਗੁਜਰਾਤ ਯੂਨੀਵਰਸਿਟੀ ਵਰਗੀ ਸੰਸਥਾ ਦੇ ਪ੍ਰਸਤਾਵਕਾਂ ਵਿੱਚੋਂ ਇੱਕ ਸੀ, ਜੋ ਬਾਅਦ ਵਿੱਚ 1949 ਵਿੱਚ ਸਥਾਪਿਤ ਕੀਤੀ ਗਈ ਸੀ।[6]

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads