ਗਦੂਲ ਸਿੰਘ ਲਾਮਾ

From Wikipedia, the free encyclopedia

Remove ads

ਸਾਨੂ ਲਾਮਾ ਦੇ ਨਾਮ ਨਾਲ ਮਸ਼ਹੂਰ ਗਦੂਲ ਸਿੰਘ ਲਾਮਾ ਇੱਕ ਭਾਰਤੀ ਗਲਪ ਲੇਖਕ, ਕਵੀ ਅਤੇ ਨੇਪਾਲੀ ਸਾਹਿਤ ਦਾ ਅਨੁਵਾਦਕ ਹੈ। ਪੇਸ਼ੇ ਅਨੁਸਾਰ ਇੰਜੀਨੀਅਰ ਸਾਨੂ ਲਾਮਾ ਨੇ ਛੋਟੀਆਂ ਕਹਾਣੀਆਂ ਦੇ ਤਿੰਨ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ ਅਤੇ ਉਸਦੀਆਂ ਕਹਾਣੀਆਂ ਦਾ ਅੰਗਰੇਜ਼ੀ, ਹਿੰਦੀ, ਉਰਦੂ, ਅਸਾਮੀ ਅਤੇ ਉੜੀਆ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।[1] ਉਸ ਨੇ ਸਾਹਿਤ ਅਕਾਦਮੀ ਪੁਰਸਕਾਰ (1993) ਜਿੱਤਿਆ ਹੈ।[2] ਇਸ ਤੋਂ ਇਲਾਵਾ ਸਿੱਕਮ ਭਾਨੂ ਪੁਰਸਕਰ, ਡਾ. ਸ਼ੋਵਾ ਕਾਂਤੀ ਥੈਗਿਮ ਸਮ੍ਰਿਤੀ ਪੁਰਸਕਾਰ ਅਤੇ ਮਦਨ ਬਾਈਖਨਮਾਲਾ ਪੁਰਸਕਾਰ ਵੀ ਉਸਨੂੰ ਮਿਲ ਚੁੱਕੇ ਹਨ। ਭਾਰਤ ਸਰਕਾਰ ਨੇ ਉਸ ਨੂੰ ਸਾਹਿਤ ਵਿੱਚ ਪਾਏ ਯੋਗਦਾਨ ਬਦਲੇ 2005 ਵਿੱਚ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਸ਼੍ਰੀ ਦਿੱਤਾ।[3]

Remove ads

ਜੀਵਨੀ

ਗਦੂਲ ਸਿੰਘ ਲਾਮਾ ਦਾ ਜਨਮ 15 ਜੂਨ 1939 ਨੂੰ ਉੱਤਰ-ਪੂਰਬ ਭਾਰਤ ਦੇ ਸਿੱਕਮ ਰਾਜ ਦੇ ਗੰਗਟੋਕ ਵਿੱਚ ਚੰਦਰਮਨ ਘੀਸਿੰਗ ਅਤੇ ਫੁਲਮਈਆ ਘੀਸਿੰਗ ਦੇ ਘਰ ਹੋਇਆ ਸੀ। 1956 ਵਿੱਚ ਸਰ ਤਿਆਸ਼ੀ ਨਾਮਗਿਆਲ ਹਾਈ ਸਕੂਲ (ਮੌਜੂਦਾ ਤਾਸ਼ੀ ਨਾਮਗਿਆਲ ਅਕੈਡਮੀ) ਤੋਂ ਮੈਟ੍ਰਿਕ ਕਰਨ ਤੋਂ ਬਾਅਦ ਅਤੇ ਸਰਕਾਰ ਦੇ 7 ਸਾਲਾ ਵਿਕਾਸ ਪ੍ਰੋਗਰਾਮ ਦੇ ਹਿੱਸੇ ਵਜੋਂ ਸਿੱਖਿਆ ਦੀ ਪਹਿਲਕਦਮੀ ਲਈ ਚੁਣੇ ਜਾਣ ਤੋਂ ਬਾਅਦ, ਪੱਛਮੀ ਬੰਗਾਲ ਦੇ ਬਰਦਵਾਨ ਦੀ ਐਮਬੀਸੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਤੋਂ 1959 ਵਿੱਚ ਇੰਜੀਨੀਅਰਿੰਗ ਵਿੱਚ ਡਿਪਲੋਮਾ ਪ੍ਰਾਪਤ ਕੀਤਾ। ਬਾਅਦ ਵਿਚ, ਉਹ ਇੱਕ ਇੰਜੀਨੀਅਰ ਦੇ ਤੌਰ 'ਤੇ ਸਿੱਕਮ ਰਾਜ ਦੀ ਸਰਕਾਰੀ ਨੌਕਰੀ ਵਿੱਚ ਚਲਾ ਗਿਆ ਅਤੇ ਮੁੱਖ ਇੰਜੀਨੀਅਰ ਵਜੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ 38 ਸਾਲ ਉਥੇ ਸੇਵਾ ਕੀਤੀ।

ਲਾਮਾ ਨੇ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਲਿਖਣਾ ਅਰੰਭ ਕਰ ਦਿੱਤਾ ਸੀ ਅਤੇ ਦੱਸਿਆ ਜਾਂਦਾ ਹੈ ਕਿ ਉਸਦੇ ਇੱਕ ਅਧਿਆਪਕ, ਲੇਖਕ ਅਤੇ ਸਿੱਕਮ ਵਿੱਚ ਨੇਪਾਲੀ ਸਿੱਖਿਆ ਦੇ ਮੋਢੀਆਂ ਵਿੱਚੋਂ ਇੱਕ, ਰਸ਼ਮੀ ਪ੍ਰਸਾਦ ਐਲੀ ਨੇ ਉਸ ਨੂੰ ਲਿਖਣ ਵੱਲ ਪ੍ਰੇਰਿਆ ਸੀ।[4] ਉਸ ਦਾ ਪਹਿਲਾ ਲੇਖ ਸਥਾਨਕ ਸਾਹਿਤਕ ਰਸਾਲਾ ਛਾਂਗਿਆ ਵਿੱਚ ਪ੍ਰਕਾਸ਼ਤ ਹੋਇਆ ਸੀ।[5] ਉਸ ਨੇ ਆਪਣਾ ਪਹਿਲਾ ਕਹਾਣੀ ਸੰਗ੍ਰਹਿ, ਕਥਾ ਸੰਪਦ, 1971 ਵਿੱਚ ਪ੍ਰਕਾਸ਼ਿਤ ਕਰਵਾਇਆ।[6] ਇਹ ਬਾਅਦ ਵਿੱਚ ਯੂਨੀਅਨ ਲੋਕ ਸੇਵਾ ਕਮਿਸ਼ਨ ਦੀ ਸਿਵਲ ਸੇਵਾ ਪ੍ਰੀਖਿਆ ਲਈ ਤਜਵੀਜ਼ ਪਾਠ ਦੇ ਤੌਰ ਤੇ ਚੁਣਿਆ ਗਿਆ।[7] ਇਸ ਤੋਂ ਬਾਅਦ 1981 ਵਿੱਚ ਗੋਜਿਕਾ ਅਤੇ 1993 ਵਿੱਚ ਮ੍ਰਿਗਤ੍ਰਿਸ਼ਨਾ ਛਪਿਆ। ਮਗਰਲੇ ਨੂੰ ਉਸੇ ਸਾਲ ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ[2] ਉਸਨੇ ਇੱਕ ਸਵੈ-ਜੀਵਨੀ ਨਾਵਲ, ਹਿਮਲਚੁਲੀ ਮਨੀਤੀਰਾ, ਇੱਕ ਸਫ਼ਰਨਾਮਾ, ਆਂਗਣ ਪਰਾਤੀਰਾ, ਇੱਕ ਕਵਿਤਾ ਸੰਗ੍ਰਹਿ, ਜਹਾਂ ਬਾਗਛਾ ਤੀਸਤਾ ਰੰਗਿਤ ਲਿਖੇ ਹਨ ਅਤੇ ਦੋ ਅਨੁਵਾਦਿਤ ਧਾਰਮਿਕ ਰਚਨਾਵਾਂ, ਭਗਵਾਨ ਭੀਧਾ ਜੀਵਨ ਰਾ ਦਰਸ਼ਨ ਅਤੇ ਗੁਰੂ ਪਦਮਸੰਭਵ ਵੀ ਪ੍ਰਕਾਸ਼ਤ ਕੀਤੀਆਂ ਹਨ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads