ਗਯਾ ਸਿੰਘ
From Wikipedia, the free encyclopedia
Remove ads
ਗਯਾ ਸਿੰਘ (1943 - 7 ਅਕਤੂਬਰ 2017) ਇੱਕ ਭਾਰਤੀ ਕਮਿਊਨਿਸਟ ਆਗੂ, ਮਜ਼ਦੂਰ ਵਰਗ ਦਾ ਇੱਕ ਆਗੂ ਅਤੇ ਇੱਕ ਸੰਸਦ ਮੈਂਬਰ ਸੀ।
ਕਾਮਰੇਡ ਗਯਾ ਸਿੰਘ 60ਵਿਆਂ ਦੇ ਅਖੀਰ ਵਿੱਚ ਇੱਕ ਵਿਦਿਆਰਥੀ ਲੀਡਰ ਵਜੋਂ ਰਾਜਨੀਤੀ ਵਿੱਚ ਦਾਖ਼ਲ ਹੋਇਆ ਅਤੇ ਬਿਹਾਰ ਵਿੱਚ ਏਆਈਐਸਐਫ ਦਾ ਜਨਰਲ ਸਕੱਤਰ ਅਤੇ ਏਆਈਐਸਐਫ ਦੇ ਕੌਮੀ ਸਕੱਤਰਾਂ ਵਿਚੋਂ ਇੱਕ ਬਣਿਆ। ਬਾਅਦ ਵਿੱਚ ਉਸਨੇ ਮਜ਼ਦੂਰ ਕਲਾਸ ਦੇ ਇੱਕ ਪ੍ਰਬੰਧਕ ਦੇ ਰੂਪ ਵਿੱਚ ਕੰਮ ਕੀਤਾ ਅਤੇ ਏਟਕ (ਏ ਆਈ ਟੀ ਯੂ ਸੀ) ਦਾ ਕੌਮੀ ਪ੍ਰਧਾਨ ਰਿਹਾ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਬਿਹਾਰ ਇਕਾਈ ਦਾ ਨੇਤਾ ਸੀ। ਉਹ ਸੀ.ਪੀ.ਆਈ. ਦੇ ਕੌਮੀ ਪੱਧਰ ਦੇ ਸਕੱਤਰਾਂ ਵਿੱਚੋਂ ਵੀ ਇੱਕ ਰਿਹਾ। ਉਹ ਦੋ ਵਾਰ ਰਾਜ ਸਭਾ ਮੈਂਬਰ ਰਿਹਾ (8 ਜੁਲਾਈ 1992 ਤੋਂ 7 ਜੁਲਾਈ 1998 ਅਤੇ 8 ਜੁਲਾਈ1998 ਤੋਂ 7 ਜੁਲਾਈ 2004 ਤਕ)। [2][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads