ਗਰੇਫ਼ਾਈਟ

From Wikipedia, the free encyclopedia

ਗਰੇਫ਼ਾਈਟ
Remove ads

ਗਰੇਫ਼ਾਈਟ ਵਿੱਚ ਹਰ ਇੱਕ ਕਾਰਬਨ ਪ੍ਰਮਾਣੂ ਇਕਹਰਾ ਸਹਿ-ਸੰਯੋਜਕ ਬੰਧਨਾਂ ਰਾਹੀ ਕੇਵਲ ਤਿੰਨ ਗੁਆਂਢੀ ਕਾਰਬਨ ਪ੍ਰਮਾਣੂ ਨਾਲ ਜੁੜਿਆ ਹੁੰਦਾ ਹੈ। ਇਸ ਤਰ੍ਹਾਂ ਛੇ ਕਾਰਬਨ ਪ੍ਰਮਾਣੂ ਆਪੋ ਵਿੱਚ ਸਹਿ ਸੰਯੋਜਕ ਬੰਧਨਾਂ ਨਾਲ ਜੁੜ ਕੇ ਛੇ ਭੁਜੀ ਪੱਧਰਾ ਛੱਲਾ ਬਣਾਉਂਦੇ ਹਨ। ਕਾਰਬਨ-ਕਾਰਬਨ, ਬੰਧਨ ਵਿੱਚ ਦੂਰੀ 142P.M ਹੁੰਦੀ ਹੈ। ਅਜਿਹੇ ਛੱਲੇ ਆਪੋ ਵਿੱਚ ਜੁੜੇ ਹੋਣ ਕਰ ਕੇ ਪਰਤ ਬਣਾਉਂਦੇ ਹਨ। ਗਰੇਫ਼ਾਈਟ ਦੀਆਂ ਵੱਖ-ਵੱਖ ਤਹਿਆਂ ਆਪੋ ਵਿੱਚ ਬਹੁਤ ਹੀ ਕਮਜ਼ੋਰ ਬਲ ਵਾਨਡਰ ਵਾਲਜ਼ ਬਲ ਨਾਲ ਬੱਝੀਆਂ ਹੁੰਦੀਆਂ ਹਨ। ਇਸ ਕਰ ਕੇ ਗਰੇਫ਼ਾਈਟ ਕੋਮਲ ਤੇ ਚੀਕਣਾ ਹੁੰਦਾ ਹੈ।

ਹਰ ਕਾਰਬਨ ਪ੍ਰਮਾਣੂ ਦਾ ਚੌਥਾ ਸੰਯੋਜਕ ਇਲੈਕਟਰਾਨ ਕਿਸੇ ਹੱਦ ਤੱਕ ਮੁਕਤ ਅਵਸਥਾ ਵਿੱਚ ਹੁੰਦਾ ਹੈ ਜੋ ਸੋਖਿਆਂ ਹੀ ਉਪਲਬਧ ਹੋ ਜਾਂਦਾ ਹੈ ਅਤੇ ਬਿਜਲਈ ਖੇਤਰ ਵਿੱਚ ਅਸਾਨੀ ਨਾਲ ਗਤੀਸ਼ੀਲ ਹੋ ਜਾਂਦਾ ਹੈ। ਇਹਨਾਂ ਸੁਤੰਤਰ ਇਲੈਕਟਰਾਨਾਂ ਕਾਰਨ ਹੀ ਗਰੇਫ਼ਾਈਟ ਬਿਜਲੀ ਦਾ ਚੰਗਾ ਸੁਚਾਲਕ ਹੈ।
ਵਿਸ਼ੇਸ਼ ਤੱਥ ਗਰੇਫ਼ਾਈਟ, ਆਮ ...
Remove ads

ਗੁਣ

  • ਗਰੇਫ਼ਾਈਟ ਦੀ ਘਣਤਾ 2.2 ਗ੍ਰਾਮ/ਸਮ 3 ਹੁੰਦੀ ਹੈ ਜੋ ਕਿ ਹੀਰੇ ਤੋਂ ਘੱਟ ਹੈ।
  • ਇਹ ਕੋਮਲ ਅਤੇ ਚੀਕਣਾ ਹੁੰਦਾ ਹੈ।
  • ਇਹ ਬਿਜਲੀ ਦੀ ਸੁਚਾਲਕ ਹੁੰਦੀ ਹੈ।
  • ਇਸ ਦੀ ਰਸਾਇਣਿਕ ਕਿਰਿਆਸ਼ੀਲਤਾ ਹੀਰੇ ਨਾਲੋਂ ਵੱਧ ਹੈ।

ਉਪਯੋਗ

  • ਗਰੇਫ਼ਾਈਟ ਦੇ ਇਲੈੱਕਟ੍ਰੋਡ ਬਣਾਏ ਜਾਂਦੇ ਹਨ।
  • ਇਸ ਦੀ ਵਰਤੋਂ ਭਾਰੀਆਂ ਮਸ਼ੀਨਾਂ ਦੇ ਪੁਰਜ਼ਿਆਂ ਲਈ ਸਨੇਹਕ ਜਾਂ ਲੁਬਰੀਕੇਂਟ ਵਜੋਂ ਵਰਤਿਆ ਜਾਂਦਾ ਹੈ।
  • ਇਸ ਦੀ ਵਰਤੋਂ ਪੈਂਨਸਿਲਾਂ ਦੇ ਸਿੱਕੇ ਬਣਾਉਂਣ ਲਈ ਕੀਤੀ ਜਾਂਦੀ ਹੈ।
  • ਐਟੋਮਿਕ ਰਿਐਕਟਰ ਵਿੱਚ ਨਿਊਟਰਾਨਾਂ ਦਾ ਵੇਗ ਸੀਮਾ ਅੰਦਰ ਲਿਆਉਣ ਲਈ ਗਰੇਫ਼ਾਈਟ ਵਰਤਿਆ ਜਾਂਦਾ ਹੈ।

ਪ੍ਰਾਪਤੀ

ਇਹ ਭਾਰਤ ਵਿੱਚ ਆਂਧਰਾ ਪ੍ਰਦੇਸ਼, ਬਿਹਾਰ, ਜੰਮੂ ਅਤੇ ਕਸ਼ਮੀਰ, ਅਡੀਸਾ, ਰਾਜਸਥਾਨ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਵਿੱਚ ਮਿਲਦਾ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads