ਗਲੋਬਲ ਵੁਆਇਸਿਸ (ਔਨਲਾਈਨ)
From Wikipedia, the free encyclopedia
Remove ads
ਗਲੋਬਲ ਵੁਆਇਸਿਸ ਲੇਖਕਾਂ, ਬਲੌਗਰਾਂ ਅਤੇ ਡਿਜ਼ੀਟਲ ਕਾਰਕੁੰਨਾਂ ਦਾ ਇੱਕ ਅੰਤਰਰਾਸ਼ਟਰੀ ਭਾਈਚਾਰਾ ਜਿਸਦਾ ਮਕਸਦ ਦੁਨੀਆ ਭਰ ਦੇ ਨਾਗਰਿਕ ਮੀਡੀਆ ਵਿੱਚ ਜੋ ਕੁਝ ਕਿਹਾ ਜਾ ਰਿਹਾ ਹੈ, ਉਸ ਨੂੰ ਅਨੁਵਾਦ ਕਰਨਾ ਅਤੇ ਰਿਪੋਰਟ ਕਰਨਾ ਹੈ। ਇਹ ਇੱਕ ਗ਼ੈਰ-ਮੁਨਾਫ਼ਾ ਪ੍ਰਾਜੈਕਟ ਹੈ, ਜਿਸ ਦੀ ਸ਼ੁਰੂਆਤ ਦਸੰਬਰ 2004 ਵਿੱਚ ਇੰਟਰਨੈਟ ਲਈ ਬਰਕਮਨ ਸੈਂਟਰ ਅਤੇ ਹਾਰਵਰਡ ਲਾਅ ਸਕੂਲ ਸੋਸਾਇਟੀ ਵਿਖੇ ਆਯੋਜਿਤ ਬਲਾਗਰਾਂ ਇੱਕ ਅੰਤਰਰਾਸ਼ਟਰੀ ਬੈਠਕ ਵਿੱਚ ਹੋਈ ਸੀ। ਸੰਗਠਨ ਦੀ ਸਥਾਪਨਾ ਏਥਨ ਜੁਕਰਮਨ ਅਤੇ ਰੇਬੇੱਕਾ ਮੈਕਕਿਨਨ ਨੇ ਕੀਤੀ ਸੀ। 2008 ਵਿੱਚ ਇਸਨੂੰ ਐਮਸਤਰਦਮ, ਨੀਦਰਲੈਂਡ ਵਿੱਚ ਇੱਕ ਸੁਤੰਤਰ ਗ਼ੈਰ-ਮੁਨਾਫ਼ਾ ਰਜਿਸਟਰਡ ਸੰਸਥਾ ਵਜੋਂ ਸਥਾਪਿਤ ਕੀਤਾ ਗਿਆ।
Remove ads
ਉਦੇਸ਼
ਜਦ ਗਲੋਬਲ ਵੋਆਇਸਿਸ ਦਾ ਗਠਨ ਕੀਤਾ ਗਿਆ ਸੀ, ਇਸ ਦੇ ਉਦੇਸ਼ ਸਨ: ਪਹਿਲੀ, "ਬ੍ਰਿਜ ਬਲੌਗਰਸ" ਦੀ ਇੱਕ ਕਮਿਊਨਿਟੀ ਨੂੰ ਯੋਗ ਅਤੇ ਸਮਰੱਥ ਬਣਾਉਣਾ, ਜੋ "ਦੋ ਭਾਸ਼ਾਵਾਂ ਜਾਂ ਦੋ ਸੱਭਿਆਚਾਰਾਂ ਵਿਚਕਾਰ ਇੱਕ ਪੁਲ ਬਣਾ ਸਕਦੇ ਹਨ।"[1] ਦੂਜਾ ਹੈ, ਪਹਿਲੇ ਉਦੇਸ਼ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸੰਦ ਅਤੇ ਸਰੋਤ ਵਿਕਸਿਤ ਕਰਨਾ। ਇਸ ਨੇ ਮੁੱਖ ਧਾਰਾ ਮੀਡੀਆ ਦੇ ਨਾਲ ਇੱਕ ਕੰਮਚਲਾਊ ਸੰਬੰਧ ਕਾਇਮ ਰੱਖਿਆ ਹੈ। ਮਿਸਾਲ ਦੇ ਤੌਰ 'ਤੇ, ਰੋਇਟਰਜ਼ ਨੇ ਗਲੋਬਲ ਵੋਆਇਸਿਸ ਨੂੰ 2006 ਤੋਂ 2008 ਤਕ ਬਿਨਾਂ ਸ਼ਰਤ ਗ੍ਰਾਂਟਾਂ ਦਿੱਤੀਆਂ। [2] ਪੱਤਰਕਾਰੀ ਵਿੱਚ ਨਵੀਨਤਾ ਲਿਆਉਣ ਵਿੱਚ ਇਸਦੇ ਯੋਗਦਾਨ ਲਈ, ਗਲੋਬਲ ਵੋਆਇਸਿਸ ਨੂੰ 2006 ਨਾਈਟ-ਬੈਟਨ ਗ੍ਰਾਂ ਇਨਾਮ ਦਿੱਤਾ ਗਿਆ ਸੀ।[3] 2009 ਵਿੱਚ ਗਲੋਬਲ ਵੋਆਇਸਿਸ ਨੂੰ ਵੀ ਪੱਤਰਕਾਰਤਾ ਅਤੇ ਲੋਕਤੰਤਰ ਵਿੱਚ ਯੋਗਦਾਨ ਲਈ ਡੈਨਵਰ ਯੂਨੀਵਰਸਿਟੀ ਵਲੋਂ ਐਨਵਿਲ ਆਫ ਫ਼ਰੀਡਮ ਅਵਾਰਡ ਨਾਲ ਮਾਨਤਾ ਮਿਲੀ ਸੀ। [4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads