ਗ਼ੋਰ ਸੂਬਾ
From Wikipedia, the free encyclopedia
Remove ads
Remove ads
ਗ਼ੋਰ (Pashto/Persian: غور), ਰੋਮਨ ਵਿੱਚ Ghōr, Ghowr ਜਾਂ Ghur ਵੀ ਲਿਖਿਆ ਜਾਂਦਾ ਹੈ, ਅਫਗਾਨਿਸਤਾਨ ਦੇ ਚੌਂਤੀ ਸੂਬਿਆਂ ਵਿੱਚੋਂ ਇੱਕ ਹੈ। ਇਹ, ਮੱਧ ਅਫਗਾਨਿਸਤਾਨ ਚ ਉੱਤਰ-ਪੱਛਮ ਵੱਲ ਸਥਿਤ ਹੈ। ਸੂਬੇ ਦੇ ਦਸ ਜ਼ਿਲ੍ਹੇ ਹਨ ਜਿਹਨਾਂ ਦੇ ਸੈਂਕੜੇ ਪਿੰਡਾਂ ਵਿੱਚ ਲਗਭਗ 657.200 ਲੋਕ ਵੱਸਦੇ ਹਨ।[1] ਇਸ ਪ੍ਰਾਂਤ ਦੀ ਰਾਜਧਾਨੀ [[ਚਗਚਰਾਨ]] ਸ਼ਹਿਰ ਹੈ।
ਗੋਰ ਖੇਤਰ ਵਿੱਚ 12ਵੀਂ ਸਦੀ ਤੋਂ ਪਹਿਲਾਂ [[ਬੋਧੀ ਧਰਮ]] ਅਤੇ [[ਹਿੰਦੁ ਧਰਮ]] ਪ੍ਰਚੱਲਤ ਸੀ। [[ਹਰੀ ਰੂਦ]] (ਹਰੀ ਨਦੀ) ਦੇ ਕੰਢੇ ਪਹਾੜੀ ਚੱਟਾਨ ਤਰਾਸ਼ ਕੇ ਬਣਾਇਆ ਗਿਆ ਇੱਕ ਬੋਧੀ ਮੱਠ ਮਿਲਿਆ ਹੈ। ਸੰਨ 1010 ਵਿੱਚ [[ਮਹਿਮੂਦ ਗਜਨੀ]] ਨੇ ਗੋਰ ਉੱਤੇ ਹਮਲਾ ਕੀਤਾ ਅਤੇ ਉਸ ਉੱਤੇ ਕਬਜ਼ਾ ਕਰ ਲਿਆ। ਉਸਦੇ ਬਾਅਦ ਉਸਨੇ ਇੱਥੇ ਦੇ ਨਿਵਾਸੀਆਂ ਵਿੱਚ ਇਸਲਾਮੀਕਰਣ ਦੀ ਨੀਤੀ ਅਪਣਾਈ। 13ਵੀਂ ਸਦੀ ਤੱਕ ਗਜਨੀ ਦੀ ਬਹੁਤੀ ਜਨਤਾ ਮੁਸਲਮਾਨ ਬਣ ਚੁੱਕੀ ਸੀ, ਹਾਲਾਂਕਿ ਇੱਕ ਘੱਟਗਿਣਤੀ ਹਿੰਦੁ ਸਮੁਦਾਏ ਇੱਥੇ ਰਹਿੰਦਾ ਰਿਹਾ। 12ਵੀਂ ਅਤੇ 13ਵੀਂ ਸਦੀ ਵਿੱਚ ਗੋਰ ਉੱਤੇ ਕੇਂਦਰਤ [[ਗੋਰੀ ਰਾਜਵੰਸ਼]] ਨੇ ਇੱਕ ਵੱਡਾ ਸਾਮਰਾਜ ਚਲਾਇਆ ਜੋ [[ਦਿੱਲੀ]] ਤੋਂ ਲੈ ਕੇ ਪੂਰਬੀ ਈਰਾਨ ਤੱਕ ਫੈਲਿਆ ਸੀ। ਸੰਸਾਰ-ਪ੍ਰਸਿੱਧ [[ਜਾਮ ਮੀਨਾਰ]] ਇਸ ਰਾਜਵੰਸ਼ ਨੇ ਹੀ ਗੋਰ ਪ੍ਰਾਂਤ ਵਿੱਚ ਬਣਵਾਈ। ਬਾਅਦ ਵਿੱਚ ਦਿੱਲੀ ਦਾ [[ਕੁਤਬ ਮੀਨਾਰ]] ਉਸੀ ਮੀਨਾਰ ਤੋਂ ਪ੍ਰੇਰਿਤ ਹੋਕੇ ਬਣਾਇਆ ਗਿਆ ਸੀ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads