ਗਾਰੋ ਭਾਸ਼ਾ
ਭਾਸ਼ਾ From Wikipedia, the free encyclopedia
Remove ads
ਗਾਰੋ, ਜਾਂ ਏਚਿਕ (ਗਾਰੋ ਦਾ ਨਾਂ), ਭਾਰਤ ਦੇ ਮੇਘਾਲਿਆ ਵਿੱਚ ਗਾਰੋ ਪਹਾੜੀਆਂ ਦੇ ਜ਼ਿਲ੍ਹਿਆਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ, ਅਸਮ ਅਤੇ ਤ੍ਰਿਪੁਰਾ ਵਿੱਚ ਵੀ ਇਹ ਕੁਝ ਲੋਕਾਂ ਵੱਲੋਂ ਬੋਲੀ ਜਾਂਦੀ ਹੈ। ਇਹ ਗੁਆਂਢੀ ਦੇਸ਼, ਬੰਗਲਾਦੇਸ਼ ਦੇ ਕੁਝ ਖੇਤਰਾਂ ਵਿੱਚ ਵੀ ਬੋਲੀ ਜਾਂਦੀ ਹੈ। 2001 ਦੀ ਮਰਦਮਸ਼ੁਮਾਰੀ ਅਨੁਸਾਰ, ਭਾਰਤ ਵਿੱਚ ਇਕੱਲੇ 8,89,000 ਗਾਰੋ ਬੋਲਣ ਵਾਲੇ ਹਨ; 1,30,000 ਹੋਰ ਬੋਲਣ ਵਾਲੇ ਬੰਗਲਾਦੇਸ਼ ਵਿੱਚ ਮਿਲਦੇ ਹਨ।
Remove ads
ਸਥਿਤੀ
ਮੇਘਾਲਿਆ ਸਟੇਟ ਭਾਸ਼ਾ ਐਕਟ 2005 ਅਧੀਨ ਗਾਰੋ ਨੂੰ ਮੇਘਾਲਿਆ ਦੇ ਪੰਜ ਗਾਰੋ ਪਹਾੜੀ ਜ਼ਿਲ੍ਹਿਆਂ ਵਿੱਚ ਸਹਾਇਕ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। (ਮੁੱਖ ਅਧਿਕਾਰਿਕ ਭਾਸ਼ਾ ਅੰਗ੍ਰੇਜ਼ੀ ਹੈ)
ਗਾਰੋ ਪਹਾੜੀਆਂ ਦੇ ਸਰਕਾਰੀ ਸਕੂਲਾਂ ਦੇ ਮੁੱਢਲੇ ਪੜਾਅ 'ਤੇ ਭਾਸ਼ਾ ਦੀ ਪੜ੍ਹਾਈ ਦਾ ਮਾਧਿਅਮ ਵੀ ਵਰਤਿਆ ਜਾਂਦਾ ਹੈ। ਸੈਕੰਡਰੀ ਪੜਾਅ 'ਤੇ, ਕੁਝ ਸਕੂਲਾਂ ਵਿੱਚ, ਜਿੱਥੇ ਅੰਗਰੇਜ਼ੀ ਪੜ੍ਹਾਈ ਦਾ ਮਿਲਾਪ ਹੈ, ਗਾਰੋ ਭਾਸ਼ਾ ਨੂੰ ਅੰਗਰੇਜ਼ੀ ਦੇ ਨਾਲ ਵਰਤਿਆ ਜਾਂਦਾ ਹੈ ਅਤੇ ਜਿਹਨਾਂ ਸਕੂਲਾਂ ਵਿੱਚ ਅੰਗਰੇਜ਼ੀ ਇਕੋ ਮਾਧਿਅਮ ਹੈ, ਗਾਰੋ ਨੂੰ ਸਿਰਫ਼ ਇੱਕ ਵਿਸ਼ਾ ਦੇ ਤੌਰ 'ਤੇ ਹੀ ਸਿਖਾਇਆ ਜਾਂਦਾ ਹੈ, ਜਿਵੇਂ ਮਾਡਰਨ ਇੰਡੀਅਨ ਲੈਂਗੂਏਜ਼ (ਐੱਮ.ਆਈ..ਐਲ.), ਕਾਲਜ ਪੱਧਰ 'ਤੇ ਵਿਦਿਆਰਥੀ ਲਾਜ਼ਮੀ ਐਮ.ਆਈ.ਏ. ਤੋਂ ਇਲਾਵਾ ਗਾਰੋ ਦੀ ਦੂਜੀ ਭਾਸ਼ਾ ਵਜੋਂ (ਜੀਐਸਐਲ) ਚੋਣ ਕਰ ਸਕਦੇ ਹਨ ਅਤੇ ਬੀ.ਏ. (ਆਨਰਜ਼) ਵੀ ਗਾਰੋ ਵਿੱਚ ਕਰ ਸਕਦੇ ਹਨ।
1996 ਵਿੱਚ, ਆਪਣੇ ਟਰਾ ਕੈਂਪਸ ਦੀ ਸਥਾਪਨਾ ਦੇ ਸਮੇਂ, ਉੱਤਰੀ-ਪੂਰਬੀ ਹਿੱਲ ਯੂਨੀਵਰਸਿਟੀ ਨੇ ਗਾਰੋ ਦੇ ਵਿਭਾਗ ਦੀ ਸਥਾਪਨਾ ਕੀਤੀ, ਜਿਸ ਨਾਲ ਇਸਨੂੰ ਕੈਂਪਸ ਵਿੱਚ ਖੋਲ੍ਹੇ ਜਾਣ ਵਾਲੇ ਪਹਿਲੇ ਵਿਭਾਗਾਂ ਵਿੱਚੋਂ ਇੱਕ ਬਣਾਇਆ ਗਿਆ ਅਤੇ ਇਹ ਪੀਐਚਡੀ ਪ੍ਰੋਗਰਾਮਾਂ ਦੀ ਪੇਸ਼ਕਸ਼ ਵੀ ਕਰਦਾ ਹੈ।
ਗਾਰੋ ਪ੍ਰਿੰਟਿਡ ਸਾਹਿਤ ਵਿੱਚ ਆ ਕੇ ਆਧੁਨਿਕ ਵਿਕਾਸ ਨੂੰ ਦਰਸਾ ਰਹੀ ਹੈ। ਸਿੱਖਣ ਦੀ ਸਮੱਗਰੀ ਜਿਵੇਂ ਕਿ ਸ਼ਬਦਕੋਸ਼ਾਂ, ਵਿਆਕਰਣ ਅਤੇ ਹੋਰ ਪਾਠ ਪੁਸਤਕਾਂ, ਅਨੁਵਾਦ ਕੀਤੀਆਂ ਸਮੱਗਰੀਆਂ, ਅਖ਼ਬਾਰਾਂ, ਰਸਾਲਿਆਂ ਅਤੇ ਹੋਰ ਰਸਾਲੇ, ਨਾਵਲ, ਛੋਟੀਆਂ ਕਹਾਣੀਆਂ ਸੰਗ੍ਰਹਿ, ਲੋਕ-ਕਥਾਵਾਂ ਅਤੇ ਮਿਥਿਹਾਸ, ਵਿਦਵਤਾ ਭਰਪੂਰ ਸਮੱਗਰੀ ਅਤੇ ਬਹੁਤ ਸਾਰੇ ਮਹੱਤਵਪੂਰਨ ਧਾਰਮਿਕ ਪ੍ਰਕਾਸ਼ਨਾਂ ਵਿੱਚ ਵਾਧਾ ਹੋਇਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads