ਗਿਆਨ ਸਿੰਘ ਰਾੜੇਵਾਲਾ
From Wikipedia, the free encyclopedia
Remove ads
ਗਿਆਨ ਸਿੰਘ ਰਾੜੇਵਾਲਾ (16 ਦਸੰਬਰ 1901–31 ਦਸੰਬਰ 1979) ਭਾਰਤੀ ਰਾਜਨੀਤੀ ਦਾ ਇੱਕ ਮੁੱਖ ਸਿੱਖ ਨੇਤਾ ਅਤੇ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ (ਪੈਪਸੂ) ਦਾ ਪਹਿਲਾ ਮੁੱਖ ਮੰਤਰੀ (ਦਰਅਸਲ ਪੈਪਸੂ ਦਾ ਪ੍ਰਧਾਨ ਮੰਤਰੀ) ਬਣਿਆ ਸੀ।[1]
ਜ਼ਿੰਦਗੀ
ਰਾੜੇਵਾਲਾ ਦਾ ਜਨਮ ਪਟਿਆਲਾ ਰਿਆਸਤ ਦੇ ਪਿੰਡ ਰਾੜਾ (ਹੁਣ ਜ਼ਿਲ੍ਹਾ ਲੁਧਿਆਣਾ) ਵਿਖੇ 16 ਦਸੰਬਰ ਨੂੰ 1901 ਨੂੰ ਹੋਇਆ ਸੀ। ਉਹ ਰਤਨ ਸਿੰਘ ਭੰਗੂ,(ਪੰਥ ਪ੍ਰਕਾਸ਼ ਦਾ ਲੇਖਕ) ਦੇ ਘਰਾਣੇ ਵਿਚੋਂ ਸੀ। ਉਸਨੇ ਪਟਿਆਲਾ ਵਿੱਚ ਪੜ੍ਹਾਈ ਕੀਤੀ ਅਤੇ ਮਹਿੰਦਰਾ ਕਾਲਜ ਤੋਂ 1924 ਵਿੱਚ ਗ੍ਰੈਜੂਏਸ਼ਨ ਕੀਤੀ। ਫਿਰ ਉਹ ਪਟਿਆਲਾ ਦੇ ਸ਼ਾਹੀ ਰਾਜ ਦੀ ਅਦਾਲਤੀ ਸੇਵਾ ਵਿੱਚ ਸ਼ਾਮਲ ਹੋਏ। ਬਾਅਦ ਵਿਚ, ਉਹ ਪਟਿਆਲਾ ਸਟੇਟ ਦੀ ਹਾਈ ਕੋਰਟ ਦੇ ਜੱਜ ਬਣ ਗਏ। ਆਜ਼ਾਦ ਭਾਰਤ ਵਿੱਚ ਰਿਆਸਤਾਂ ਖਤਮ ਕਰਨ ਦੇ ਫੈਸਲੇ ਅਨੁਸਾਰ 15 ਜੁਲਾਈ 1948 ਨੂੰ ਪਟਿਆਲਾ ਅਤੇ ਸੱਤ ਹੋਰ ਰਿਆਸਤਾਂ - ਨਾਭਾ, ਸੰਗਰੂਰ, ਫ਼ਰੀਦਕੋਟ, ਕਪੂਰਥਲਾ, ਮਾਲੇਰਕੋਟਲਾ, ਨਾਲਾਗੜ੍ਹ ਤੇ ਕਲਸੀਆ - ਮਿਲਾ ਕੇ 'ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ' (ਪੈਪਸੂ) ਕਾਇਮ ਕੀਤਾ ਗਿਆ ਸੀ। ਇਸ ਦੀ ਰਾਜਧਾਨੀ ਪਟਿਆਲਾ ਰੱਖੀ ਅਤੇ ਗਈ ਮਹਾਰਾਜਾ ਪਟਿਆਲਾ, ਯਾਦਵਿੰਦਰ ਸਿੰਘ ਨੂੰ ਰਾਜਪ੍ਰਮੁੱਖ ਥਾਪਿਆ ਗਿਆ ਸੀ। ਗਿਆਨ ਸਿੰਘ ਜਦੋਂ ਅਜੇ ਪਟਿਆਲਾ ਰਾਜ ਦੀ ਸੇਵਾ ਵਿੱਚ ਅਜੇ ਵੀ ਸੀ ਨਵੰਬਰ 1949 ਤੋਂ ਮਈ 1951 ਤੱਕ ਪੈਪਸੂ ਦੇ ਪ੍ਰੀਮੀਅਰ ਦੇ ਤੌਰ ਤੇ ਸੇਵਾ ਕੀਤੀ। ਬਾਅਦ ਵਿਚ, ਉਹ ਸਰਗਰਮ ਰਾਜਨੀਤੀ ਵਿੱਚ ਸ਼ਾਮਲ ਹੋ ਗਏ ਅਤੇ 1951 ਦੀ ਚੋਣ ਇੱਕ ਸੁਤੰਤਰ ਉਮੀਦਵਾਰ ਦੇ ਤੌਰ ਤੇ ਪਾਇਲ ਹਲਕੇ ਤੋਂ ਲੜਕੇ ਪੈਪਸੂ ਵਿਧਾਨ ਸਭਾ ਲਈ ਚੁਣੇ ਗਏ। ਸੰਯੁਕਤ ਫਰੰਟ ਮੰਤਰਾਲੇ ਵਿੱਚ ਉਹ ਕਿਸੇ ਵੀ ਰਾਜ ਦੇ ਪਹਿਲੇ ਗੈਰ-ਕਾਂਗਰਸੀ ਮੁੱਖ ਮੰਤਰੀ ਬਣੇ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads