ਗਿਓਰਗੀ ਦਮਿਤਰੋਵ
From Wikipedia, the free encyclopedia
Remove ads
ਗਿਓਰਗੀ ਦਮਿਤਰੋਵ ਮਿਖਾਈਲੋਵ (ਬੁਲਗਾਰੀਆਈ: Гео̀рги Димитро̀в Миха̀йлов), ਜਾਂ ਗਿਓਰਗੀ ਮਿਖੇਲੋਵਿੱਚ ਦਮਿਤਰੋਵ (ਰੂਸੀ: Гео́ргий Миха́йлович Димитро́в) (18 ਜੂਨ 1882 – 2 ਜੂਨ 1949) ਬਲਗਾਰੀਆਈ ਕਮਿਊਨਿਸਟ ਸਿਆਸਤਦਾਨ ਸੀ। ਉਹ ਬਲਗਾਰੀਆ ਦਾ ਪਹਿਲਾ (1946 ਤੋਂ 1949) ਕਮਿਊਨਿਸਟ ਆਗੂ ਸੀ। ਦਮਿਤਰੋਵ ਨੇ ਤੀਜੀ ਕੌਮਿਨਟਰਨ (ਕਮਿਊਨਿਸਟ ਇੰਟਰਨੈਸ਼ਨਲ) ਦੀ 1934 ਤੋਂ 1943 ਤੱਕ ਅਗਵਾਈ ਕੀਤੀ। ਉਸਨੇ ਪੂੰਜੀਵਾਦ ਦੇ ਲੈਨਿਨ ਦੇ ਸਿਧਾਂਤ ਨੂੰ ਵਿਕਸਿਤ ਕੀਤਾ ਅਤੇ ਫਾਸ਼ੀਵਾਦ ਨੂੰ ਪਰਿਭਾਸ਼ਿਤ ਕੀਤਾ ਕਿ ਇਹ ਵਿੱਤੀ ਸਰਮਾਏਦਾਰੀ ਦੇ ਸਭ ਤੋਂ ਪਿੱਛੇਖਿਚੂ ਤੱਤਾਂ ਦੀ ਤਾਨਾਸ਼ਾਹੀ ਹੁੰਦੀ ਹੈ।
Remove ads
ਸ਼ੁਰੂਆਤੀ ਜ਼ਿੰਦਗੀ
ਗਿਓਰਗੀ ਦਮਿਤਰੋਵ ਦਾ ਜਨਮ ਕੋਵਾਚੇਵਤਸੀ ਵਿੱਚ ਹੋਇਆ ਸੀ ਜੋ ਅੱਜੋਕੇ ਪੇਰਨਿਕ ਸੂਬੇ ਵਿੱਚ ਹੈ। ਉਹ ਅੱਠ ਬੱਚਿਆਂ ਵਿਚੋਂ ਸਭ ਤੋਂ ਪਹਿਲਾ ਸੀ। ਉਸਦੇ ਮਾਪੇ ਓਟੋਮੈਨ ਮੈਸੇਡੋਨੀਆ ਤੋਂ (ਮਾਤਾ, ਬੈਨਸਕੋ ਤੋਂ ਅਤੇ ਰਜ਼ਲੌਗ ਤੋਂ ਪਿਤਾ) ਸ਼ਰਨਾਰਥੀ ਸਨ। ਉਸਦੀ ਮਾਂ, ਪਰਸ਼ਕੇਵ ਦੋਸੇਵਾ ਇੱਕ ਪ੍ਰੋਟੈਸਟੈਂਟ ਈਸਾਈ ਸੀ, ਅਤੇ ਉਸ ਦੇ ਪਰਿਵਾਰ ਨੂੰ ਕਈ ਵਾਰ ਪ੍ਰੋਟੈਸਟੈਂਟ ਦੱਸਿਆ ਜਾਂਦਾ ਹੈ।[1] ਇਹ ਪਰਵਾਰ ਰੈਡੋਮੀਰ ਅਤੇ ਫਿਰ ਸੋਫੀਆ ਚਲਾ ਗਿਆ।[2] ਦਿਮਿਤ੍ਰੋਵ ਨੇ ਕੰਪੋਜ਼ਟਰ ਵਜੋਂ ਸਿਖਲਾਈ ਲਈ ਅਤੇ ਬੁਲਗਾਰੀਆ ਦੀ ਰਾਜਧਾਨੀ ਵਿੱਚ ਮਜ਼ਦੂਰ ਲਹਿਰ ਵਿੱਚ ਸਰਗਰਮ ਹੋ ਗਿਆ।
Remove ads
ਕੈਰੀਅਰ
ਕੈਰੀਅਰ
ਦਿਮਿਤਰੋਵ 1902 ਵਿੱਚ ਬੁਲਗਾਰੀਆ ਸੋਸ਼ਲ ਡੈਮੋਕ੍ਰੇਟਿਕ ਵਰਕਰਜ਼ ਪਾਰਟੀ ਵਿੱਚ ਸ਼ਾਮਲ ਹੋ ਗਿਆ, ਅਤੇ 1903 ਵਿਚ, ਦਿਮਿਤਾਰ ਬਲਾਗੋਇਵ ਅਤੇ ਉਸ ਦੇ ਵਿੰਗ ਦੇ ਨਾਲ ਚੱਲਿਆ, ਜਦੋਂ ਇਸ ਨੇ ਬੁਲਗਾਰੀਆ ਦੀ ਸੋਸ਼ਲ ਡੈਮੋਕਰੇਟਿਕ ਲੇਬਰ ਪਾਰਟੀ ਬਣਾਈ। ਇਹ ਪਾਰਟੀ 1919 ਵਿੱਚ ਬੁਲਗਾਰੀਅਨ ਕਮਿਊਨਿਸਟ ਪਾਰਟੀ ਬਣ ਗਈ, ਜਦੋਂ ਇਹ ਬੋਲਸ਼ੇਵਿਜ਼ਮ ਅਤੇ ਕਾਮਿਨਟਰਨ ਨਾਲ ਜੁੜ ਗਈ। 1904 ਤੋਂ 1923 ਤੱਕ, ਉਹ ਟ੍ਰੇਡ ਯੂਨੀਅਨਾਂ ਦੀ ਫੈਡਰੇਸ਼ਨ ਦਾ ਸਕੱਤਰ ਰਿਹਾ; 1915 ਵਿੱਚ (ਪਹਿਲੇ ਵਿਸ਼ਵ ਯੁੱਧ ਦੇ ਦੌਰਾਨ) ਉਹ ਬੁਲਗਾਰੀਅਨ ਸੰਸਦ ਲਈ ਚੁਣਿਆ ਗਿਆ ਸੀ।

ਜੂਨ 1923 ਵਿਚ, ਜਦੋਂ ਪ੍ਰਧਾਨ ਮੰਤਰੀ ਅਲੇਕਸਾਂਦਰ ਸਟੈਂਬੋਲੀਏਸਕੀ ਨੂੰ ਇੱਕ ਤਖਤਾ ਪਲਟ ਦੁਆਰਾ ਗੱਦੀ ਤੋਂ ਲਾਹ ਦਿੱਤਾ ਗਿਆ ਸੀ, ਸਟੈਂਬੋਲੀਏਸਕੀ ਦੇ ਕਮਿਊਨਿਸਟ ਸਹਿਯੋਗੀ, ਜੋ ਸ਼ੁਰੂ ਵਿੱਚ ਦਖਲ ਦੇਣ ਤੋਂ ਝਿਜਕਦੇ ਸਨ, ਨੇ ਅਲੇਕਸਾਂਦਰ ਸਾਸਨਕੋਵ ਦੇ ਵਿਰੁੱਧ ਇੱਕ ਵਿਦਰੋਹ ਦਾ ਆਯੋਜਨ ਕੀਤਾ। ਦਿਮਿਤ੍ਰੋਵ ਨੇ ਇਨਕਲਾਬੀ ਗਤੀਵਿਧੀਆਂ ਦਾ ਕਾਰਜਭਾਰ ਸੰਭਾਲ ਲਿਆ, ਅਤੇ ਇੱਕ ਪੂਰੇ ਹਫਤੇ ਤੱਕ ਦਮਨ ਦਾ ਵਿਰੋਧ ਕਰਨ ਵਿੱਚ ਕਾਮਯਾਬ ਰਿਹਾ। ਉਹ ਅਤੇ ਲੀਡਰਸ਼ਿਪ ਯੂਗੋਸਲਾਵੀਆ ਭੱਜ ਗਏ ਅਤੇ ਗੈਰਹਾਜ਼ਰੀ ਵਿੱਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਗੁਪਤ ਨਾਵਾਂ ਹੇਠ, ਉਹ 1929 ਤੱਕ ਸੋਵੀਅਤ ਯੂਨੀਅਨ ਵਿੱਚ ਰਿਹਾ। ਫਿਰ ਉਹ ਜਰਮਨੀ ਚਲਾ ਗਿਆ, ਜਿੱਥੇ ਉਸ ਨੂੰ ਕਮਿੰਟਰਨ ਦੇ ਕੇਂਦਰੀ ਯੂਰਪੀਅਨ ਭਾਗ ਦਾ ਚਾਰਜ ਦਿੱਤਾ ਗਿਆ।
ਲੈਪਜ਼ਿਗ ਮੁਕੱਦਮਾ ਅਤੇ ਕਮਿੰਟਰਨ ਲੀਡਰਸ਼ਿਪ
ਸੰਨ 1932 ਵਿਚ, ਦਿਮਿਤ੍ਰੋਵ ਨੂੰ ਵਿਲੀ ਮੈਨਜ਼ੇਨਬਰਗ ਦੀ ਥਾਂ ਜੰਗ ਅਤੇ ਫਾਸੀਵਾਦ ਵਿਰੁੱਧ ਵਿਸ਼ਵ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।[3] 1933 ਵਿਚ, ਉਸ ਨੂੰ ਬਰਲਿਨ ਵਿੱਚ ਰਾਈਸਤਾਗ ਨੂੰ ਅੱਗ ਲਾਉਣ ਵਿੱਚ ਕਥਿਤ ਤੌਰ 'ਤੇ ਸ਼ਮੂਲੀਅਤ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ (' 'ਦੇਖੋ ਰਾਈਸਤਾਗ ਅੱਗ' ')। ਦਿਮਿਤ੍ਰੋਵ ਨੇ ਵਕੀਲ ਲੈਣ ਤੋਂ ਇਨਕਾਰ ਕਰ ਦਿੱਤਾ ਉਹ ਆਪਣੇ ਦੋਸ਼ ਲਾਉਣ ਵਾਲੇ ਨਾਜ਼ੀਆਂ, ਮੁੱਖ ਤੌਰ ਤੇ ਹਰਮਨ ਗਿਰਿੰਗ ਦੇ ਵਿਰੁੱਧ ਖ਼ੁਦ ਆਪ ਬਚਾਓ ਕਰਨ ਦਾ ਅਤੇ ਇਸ ਮੁਕੱਦਮੇ ਨੂੰ ਕਮਿਊਨਿਜ਼ਮ ਦੀ ਵਿਚਾਰਧਾਰਾ ਦੇ ਪੱਖ ਵਿੱਚ ਪ੍ਰਚਾਰ ਕਰਨ ਦੇ ਮੌਕੇ ਵਜੋਂ ਵਰਤਣ ਦਾ ਫ਼ੈਸਲਾ ਕੀਤਾ। ਦਿਮਿਤ੍ਰੋਵ ਨੇ ਦਲੀਲ ਦਿੱਤੀ ਕਿ ਉਸਨੇ ਆਪਣੇ ਬਚਾਅ ਵਿੱਚ ਬੋਲਣ ਦੀ ਚੋਣ ਕਿਉਂ ਕੀਤੀ:
ਮੈਂ ਸਵੀਕਾਰ ਕਰਦਾ ਹਾਂ ਕਿ ਮੇਰੀ ਸੁਰ ਕਠੋਰ ਅਤੇ ਗੰਭੀਰ ਹੈ। ਮੇਰੀ ਜਿੰਦਗੀ ਦਾ ਸੰਘਰਸ਼ ਹਮੇਸ਼ਾ ਸਖਤ ਅਤੇ ਕਠੋਰ ਰਿਹਾ ਹੈ। ਮੇਰਾ ਸੁਰ ਬਿਲਕੁਲ ਸਪਸ਼ਟ ਹੈ। ਮੈਨੂੰ ਕੂੜੇ ਨੂੰ ਕੂੜੇ ਕਹਿਣ ਦੀ ਆਦਤ ਹੈ। ਮੈਂ ਕੋਈ ਵਕੀਲ ਨਹੀਂ ਹਾਂ ਜੋ ਮਹਿਜ਼ ਆਪਣੇ ਪੇਸ਼ੇ ਦੇ ਲਿਹਾਜ਼ ਨਾਲ ਇਸ ਅਦਾਲਤ ਵਿੱਚ ਪੇਸ਼ ਹੋਇਆ ਹਾਂ। ਮੈਂ ਆਪਣਾ ਬਚਾਅ ਕਰ ਰਿਹਾ ਹਾਂ, ਇੱਕ ਮੁਲਜ਼ਮ ਕਮਿਊਨਿਸਟ। ਮੈਂ ਆਪਣੇ ਰਾਜਨੀਤਿਕ ਸਨਮਾਨ, ਇੱਕ ਇਨਕਲਾਬੀ ਵਜੋਂ ਆਪਣੇ ਸਨਮਾਨ ਦਾ ਬਚਾਅ ਕਰ ਰਿਹਾ ਹਾਂ। ਮੈਂ ਆਪਣੀ ਕਮਿਊਨਿਸਟ ਵਿਚਾਰਧਾਰਾ, ਆਪਣੇ ਆਦਰਸ਼ਾਂ ਦਾ ਬਚਾਅ ਕਰ ਰਿਹਾ ਹਾਂ। ਮੈਂ ਆਪਣੀ ਪੂਰੀ ਜ਼ਿੰਦਗੀ ਦੀ ਅੰਤਰ-ਵਸਤੂ ਅਤੇ ਅਹਿਮੀਅਤ ਦਾ ਬਚਾਅ ਕਰ ਰਿਹਾ ਹਾਂ। ਇਨ੍ਹਾਂ ਕਾਰਨਾਂ ਕਰਕੇ ਹਰੇਕ ਸ਼ਬਦ ਜੋ ਮੈਂ ਇਸ ਅਦਾਲਤ ਵਿੱਚ ਕਹਿੰਦਾ ਹਾਂ ਉਹ ਮੇਰਾ ਇੱਕ ਹਿੱਸਾ ਹੈ, ਮੇਰਾ ਹਰੇਕ ਵਾਕੰਸ਼ ਇਸ ਕਮਿ ਊਨਿਸਟ-ਵਿਰੋਧੀ ਅਪਰਾਧ ਨੂੰ ਰੋਕਣ, ਰਾਈਸਤਾਗ ਸਾੜਨ, ਕਮਿਊਨਿਸਟਾਂ ਦੇ ਸਿਰ ਲਗਾਉਣ ਦੇ ਕਮਿਊਨਿਸਟ ਵਿਰੋਧੀ ਅਪਰਾਧ ਦੇ ਵਿਰੁੱਧ, ਇਸ ਬੇਇਨਸਾਫੀ ਦੇ ਵਿਰੁੱਧ ਮੇਰੇ ਡੂੰਘੇ ਗੁੱਸੇ ਦਾ ਪ੍ਰਗਟਾਵਾ ਹੈ।[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads